ਆਸਟ੍ਰੇਲੀਆ ਵਿਚਲੀ ਪੈਰੇਂਟਲ ਲੀਵ ਦਾ ਮੁਲਾਂਕਣ ਕਰਨ ਦੀ ਲੋੜ?

Man kissing his sleeping daughter

Source: Getty Images

ਇੱਕ ਅੰਦਾਜੇ ਅਨੁਸਾਰ ਆਸਟ੍ਰੇਲੀਆ ਵਿੱਚਲੇ ਸਿਰਫ ਦੋ ਪ੍ਰਤੀਸ਼ਤ ਪਿਤਾ ਹੀ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਪੈਰੇਂਟਲ ਲੀਵ ਮਾਣਦੇ ਹਨ।


ਆਸਟ੍ਰੇਲੀਆ ਵਿੱਚ ਬੱਚਿਆਂ ਦੇ ਜਨਮ ਸਮੇਂ ਮਾਪਿਆਂ ਨੂੰ ਦਿੱਤੀ ਜਾਣ ਵਾਲੀ ਛੁੱਟੀ, ਜਿਸ ਨੂੰ ਐਲਾਨ ਕਰਨ ਸਮੇਂ ਵੱਡੀ ਪ੍ਰਾਪਤੀ ਦਸਿਆ ਗਿਆ ਸੀ, ਨੂੰ ਲਾਗੂ ਹੋਇਆਂ ਲਗਭਗ ਇੱਕ ਦਹਾਕਾ ਹੋ ਚੁੱਕਿਆ ਹੈ। ਪਰ ਖੋਜਕਰਤਾਵਾਂ ਨੇ ਕਿਹਾ ਹੈ ਕਿ ਦਸ ਸਾਲ ਬੀਤਣ ਉਪਰੰਤ ਹੁਣ ਵੇਲਾ ਹੈ ਜਦੋਂ ਇਸ ਛੁੱਟੀ, ਖਾਸ ਕਰਕੇ ਪਿਤਾਵਾਂ ਨੂੰ ਦਿੱਤੀ ਜਾਣ ਵਾਲੀ ਛੁੱਟੀ ਵਾਲੀ ਨੀਤੀ ਨੂੰ ਹੋਰ ਵੀ ਸੁਹਿਰਦ ਬਣਾਇਆ ਜਾਵੇ।

ਰੋਬ ਸਟੂਰੋਕ ਵਰਗੇ ਮੰਨਦੇ ਹਨ ਕਿ ਪੇਰੈਂਟਲ ਲੀਵ ਲੈਣ ਨਾਲ ਉਹਨਾਂ ਨੂੰ ਕਾਫੀ ਲਾਭ ਹੋਇਆ ਸੀ।

ਇਸ ਦੀ ਪਤਨੀ ਤੋਂ ਇਹਨਾਂ ਦੇ ਦੋ ਬੱਚੇ ਹਨ। ਬਾਕੀ ਦੇ ਪਰਿਵਾਰਾਂ ਵਾਂਗੂ ਇਹਨਾਂ ਨੂੰ ਵੀ ਆਪਣੇ ਬਚਿਆਂ ਦੀ ਪੈਦਾਇਸ਼ ਸਮੇਂ ਨੌਕਰੀਆਂ ਅਤੇ ਘਰੇਲੂ ਜਿੰਮੇਵਾਰੀਆਂ ਵਿੱਚ ਤਾਲਮੇਲ ਬਿਠਾਉਣਾ ਪਿਆ ਸੀ। ਪਰ ਬਾਕੀ ਦੇ ਪਰਿਵਾਰਾਂ ਦੇ ਉਲਟ ਇਹਨਾਂ ਦੋਹਾਂ ਨੇ ਹੀ ਆਪਣੀਆਂ ਪੇਰੈਂਟਲ ਛੁੱਟੀਆਂ ਨੂੰ ਬਰਾਬਰੀ ਨਾਲ ਮਾਣਿਆ ਸੀ।

ਆਸਟ੍ਰੇਲੀਆਈ ਨਿਯਮਾਂ ਅਨੁਸਾਰ, ਪਰਾਇਮਰੀ ਕੇਅਰਰ ਨੂੰ 18 ਹਫਤਿਆਂ ਦੀ ਟੈਕਸ-ਪੇਅਰ ਫੰਡਿਡ ਛੁੱਟੀ ਮਿਲ ਸਕਦੀ ਹੈ, ਜਿਸ ਨੂੰ ਘੱਟੋ-ਘੱਟ ਉਜਰਤ ਤੇ ਕੈਪ ਕੀਤਾ ਜਾਂਦਾ ਹੈ। ਇਸ ਤੋਂ ਅਲਾਵਾ ਦੋ ਹੋਰ ਹਫਤਿਆਂ ਦੀ ਸਪਲੀਮੈਂਟਰੀ ਪਾਰਟਨਰਸ ਲੀਵ ਵੀ ਮਿਲ ਸਕਦੀ ਹੈ। ਇਸ ਤੋਂ ਬਾਅਦ ਰੁਜ਼ਗਾਰਦਾਤਾ ਹੋਰ ਵੀ ਛੁੱਟੀ ਦੇ ਸਕਦੇ ਹਨ, ਪਰ ਜਿਆਦਾਤਰ ਉਹ ਅਜਿਹਾ ਨਹੀਂ ਕਰਦੇ।

ਆਸਟ੍ਰੇਲੀਆ ਵਿੱਚ ਮਿਲਣ ਵਾਲੀ ਪੈਰੇਂਟਲ ਲੀਵ ਬਾਕੀ ਦੇ ਓਈਸੀਡੀ ਦੇਸ਼ਾਂ ਦੇ ਮੁਕਾਬਲੇ ਔਸਤਨ ਘੱਟ ਹੈ। ਇਹਨਾਂ ਵਿੱਚੋਂ ਚੋਟੀ ਤੇ ਹੈ ਆਈਸਲੈਂਡ ਜਿਸ ਵਿੱਚ ਦੋਹਾਂ ਹੀ ਮਾਪਿਆਂ ਨੂੰ ਤਿੰਨ ਤਿੰਨ ਮਹੀਨਿਆਂ ਦੀ ਛੁੱਟੀ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਤਿੰਨ ਹੋਰ ਹਫਤਿਆਂ ਦੀ ਛੁੱਟੀ ਵੀ ਆਪਸ ਵਿੱਚ ਵੰਡੀ ਜਾ ਸਕਦੀ ਹੈ। ਯੂਨਿਵਰਸਿਟੀ ਆਫ ਆਈਸਲੈਂਡ ਦੀ ਐਸਡਿਸ ਅਰਨਾਲਡਸ ਦਾ ਕਹਿੰਦੀ ਹੈ ਕਿ ਇਸ ਸਕੀਮ ਨੂੰ ਸਾਲ 2000 ਵਿੱਚ ਲਾਗੂ ਕਰਨ ਤੋਂ ਬਾਅਦ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਹਨ।

ਆਸਟ੍ਰੇਲੀਆ ਦੇ ਖੋਜ ਕਰਤਾਵਾਂ ਦਾ ਵੀ ਹੁਣ ਅਜਿਹਾ ਹੀ ਮੰਨਣਾ ਹੈ ਅਤੇ ਉਹ ਵੀ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਵੀ ਅਜਿਹੀ ਹੀ ਸਕੀਮ ਨੂੰ ਲਾਗੂ ਕੀਤੇ ਜਾਣ ਬਾਰੇ ਸੋਚਣਾ ਚਾਹੀਦਾ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੇ ਪ੍ਰੋ ਲਿੰਡਲ ਸਟਰੈਡਿੰਨਸ ਕਹਿੰਦੇ ਹਨ ਕਿ ਇਸ ਨਾਲ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਇੱਕ ਅੰਦਾਜੇ ਅਨੁਸਾਰ ਆਸਟ੍ਰੇਲੀਆ ਵਿੱਚਲੇ ਸਿਰਫ ਦੋ ਪ੍ਰਤੀਸ਼ਤ ਪਿਤਾ ਹੀ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਪੈਰੇਂਟਲ ਲੀਵ ਮਾਣਦੇ ਹਨ।

In Australia, the primary carer is entitled to 18 weeks of tax-payer funded leave, capped at the minimum wage. There's also a supplementary partner's leave of two weeks. Employers can offer extra leave, but not all do.

Australia's paid parental leave scheme falls below the average in other OECD countries. One of the more generous schemes is in Iceland, where both parents get three months each and there's an additional three months which can be divided as parents choose. Researcher from the University of Iceland, Asdis Arnalds, says since the scheme's introduction in 2000, the change has been groundbreaking.

"What we've seen from our experience in Iceland is that when we implemented this quota from Iceland for father for three months, that their participation and care of the children has steadily grown."

Listen to  Monday to Friday at 9 pm. Follow us on  and 

Share