'ਟੂਟੀ ਦਾ ਪਾਣੀ ਬਿਨਾਂ ਉਬਾਲੇ ਜਾਂ ਫ਼ਿਲਟਰ ਕੀਤੇ ਸਿੱਧਾ ਪੀਣ ਲਈ ਸੁਰੱਖਿਅਤ': ਵਾਟਰ ਅਥਾਰਟੀ

Canvas of 2025 (Presentation) (4).jpg

ਡੈਮ ਤੋਂ ਤੁਹਾਡੀ ਟੂਟੀ ਤੱਕ ਪਾਣੀ ਕਿਵੇਂ ਪਹੁੰਚਦਾ ਹੈ। Credit: AAP

ਆਸਟ੍ਰੇਲੀਆਈ ਵਾਟਰ ਬੋਰਡ ਅਨੁਸਾਰ ਟੂਟੀ ਦਾ ਪਾਣੀ ਪੀਣ ਯੋਗ ਹੁੰਦਾ ਹੈ ਅਤੇ ਇਸ ਨੂੰ ਉਬਾਲਣ ਜਾਂ ਫਿਲਟਰ ਕਰਨ ਦੀ ਲੋੜ ਨਹੀਂ ਹੈ। ਜਦਕਿ, ਇੱਕ ਤਾਜ਼ਾ ਕੀਤੇ ਗਏ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਘਰਾਂ ਵਿੱਚ ਹਾਲੇ ਵੀ ਪਹਿਲਾਂ ਨਾਲੋਂ ਵੱਧ ਵਾਟਰ ਫਿਲਟਰ ਲਗਵਾਏ ਜਾ ਰਹੇ ਹਨ।


ਸਿਡਨੀ ਵਾਟਰ ਜਨਤਾ ਨੂੰ ਯਾਦ ਦਿਵਾਉਂਦਾ ਹੈ ਕਿ ਪਾਣੀ ਨੂੰ ਉਬਾਲਣਾ, ਫਿਲਟਰ ਕਰਨਾ 'ਬੇਲੋੜਾ' ਹੈ ਕਿਉਂਕਿ ਟੂਟੀਆਂ ਵਿੱਚ ਆਉਣ ਵਾਲਾ ਪਾਣੀ ਆਸਟ੍ਰੇਲੀਆਈ ਪੀਣ ਵਾਲੇ ਮਿਆਰਾਂ ਨੂੰ ਪੂਰਾ ਕਰਦਾ ਹੈ ਅਤੇ 'ਸਿੱਧਾ ਪੀਣ ਲਈ ਸੁਰੱਖਿਅਤ' ਹੈ।

ਏਜੰਸੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਪਾਣੀ ਨੂੰ ਉਬਾਲਣ ਅਤੇ ਫਿਲਟਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ, ਖਾਸ ਕਰਕੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ (CALD) ਭਾਈਚਾਰਿਆਂ ਵਿੱਚ।

ਸਿਡਨੀ ਵਾਟਰ ਦੀ ਮੀਡੀਆ ਲੀਡ ਨੈਟਲੀ ਨੂਰਧੀਸ ਵੱਲੋਂ ਪ੍ਰਦਾਨ ਕੀਤੇ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਪੰਜਾਬੀ ਭਾਈਚਾਰੇ ਵਿੱਚ ਪਾਣੀ ਫਿਲਟਰ ਕਰਨ ਵਾਲੇ ਯੰਤਰਾਂ ਵਿੱਚ 27% ਦਾ ਵਾਧਾ ਹੋਇਆ ਹੈ ਜੋ ਕਿ ਪਿਛਲੇ 5 ਸਾਲਾਂ ਵਿੱਚ ਦੁੱਗਣਾ ਹੈ।
Garima Sharma.jpg
ਗਰਿਮਾ ਸ਼ਰਮਾ, ਡਾਟਾ ਐਂਡ ਇੰਨਫੋਰਮੇਸ਼ਨ ਮਾਹਰ, ਸਿਡਨੀ ਵਾਟਰ। Credit: Supplied
ਸਿਡਨੀ ਵਾਟਰ ਅਥਾਰਟੀ ਦੀ ਡਾਟਾ ਐਂਡ ਇੰਨਫੋਰਮੇਸ਼ਨ ਸਟੈਟਿਸਟੀਸ਼ੀਅਨ ਗਰਿਮਾ ਸ਼ਰਮਾਂ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ, “ਟੂਟੀ ਦਾ ਪਾਣੀ ਇੱਕ ਸਖ਼ਤ ਪਾਣੀ ਸ਼ੁੱਧੀਕਰਨ ਪ੍ਰਕਿਰਿਆ ਵਿੱਚੋਂ ਲੰਘਦਾ ਹੈ ਅਤੇ ਸਿਹਤਮੰਦ ਪੀਣ ਵਾਲੇ ਪਾਣੀ (ਪੋਰਟੇਬਲ ਵਾਟਰ) ਦੇ ਮਿਆਰ ਦਾ ਹੈ, ਜੋ ਕਿ ਕੁਝ ਬੋਤਲਬੰਦ ਪਾਣੀ ਦੀ ਗੁਣਵੱਤਾ ਨਾਲ ਤੁਲਣਾਯੋਗ ਹੈ। ਇਸ ਲਈ, ਇਹ ਵਾਧੂ ਪਾਣੀ ਨੂੰ ਉਬਾਲਣ ਜਾਂ ਫਿਲਟਰ ਖਰੀਦਣ ਲਈ ਢੁਕਵਾਂ ਨਹੀਂ ਹੈ।”
Natalie's email.jpg
ਪਾਣੀ ਨੂੰ ਉਬਾਲਣ ਅਤੇ ਫਿਲਟਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। Credit: N Noordhuis
ਸਿਡਨੀ ਵਾਟਰ ਦੀ ਮੀਡੀਆ ਲੀਡ ਨੈਟਲੀ ਨੂਰਧੀਸ ਨੇ ਐਸਬੀਐਸ ਪੰਜਾਬੀ ਨੂੰ ਈਮੇਲ ਕਰਦੇ ਹੋਏ ਪੁਸ਼ਟੀ ਕੀਤੀ ਕਿ ਅਜੇ ਵੀ ਪੰਜਾਬੀ ਭਾਈਚਾਰੇ ਵਿੱਚ ਪਾਣੀ ਨੂੰ ਫਿਲਟਰ ਕਰਨ ਵਾਲੇ ਯੰਤਰਾਂ ਦੀ ਖਰੀਦ ਵਿੱਚ ਪਿਛਲੇ 5 ਸਾਲਾਂ ਦੌਰਾਨ ਦੁੱਗਣਾ ਵਾਧਾ ਹੋਇਆ ਹੈ।

ਵਾਟਰ ਬੋਰਡ ਨੇ ਭਵਿੱਖ ਵਿੱਚ ਪਾਣੀ ਦੀ ਹੋਣ ਵਾਲੀ ਘਾਟ ਨੂੰ ਪੂਰਾ ਕਰਨ ਲਈ ਪਾਣੀ ਨੂੰ ਰੀਸਾਈਕਲ ਕਰਨ ਦੇ ਨਾਲ ਨਾਲ ਸਮੁੰਦਰੀ ਪਾਣੀ ਦੀ ਡੀ-ਸੈਲੀਨੇਸ਼ਨ ਵੀ ਅਰੰਭੀ ਹੋਈ ਹੈ।

ਕੁਝ ਵਿਆਪਕ ਮੀਡੀਆ ਅਦਾਰਿਆਂ ਨੇ ਰਿਪੋਰਟ ਕੀਤੀ ਹੈ ਕਿ ਵਾਟਰ ਅਥਾਰਟੀ ਦੇ ਪਾਣੀਆਂ ਵਿੱਚ 'ਫੋਰਐਵਰ ਕੈਮਿਕਲ' ਪਾਏ ਜਾਂਦੇ ਹਨ, ਇਸ ਦੀ ਸਫਾਈ ਵਿੱਚ ਸਿਡਨੀ ਵਾਟਰ ਦੀ ਗਰਿਮਾ ਸ਼ਰਮਾਂ ਵੱਲੋਂ ਦਿੱਤੇ ਸਪਸ਼ਟੀਕਰਨ ਬਾਰੇ ਜਾਨਣ ਲਈ ਸੁਣੋ ਐਸਬੀਐਸ ਪੰਜਾਬੀ ਦਾ ਇਹ ਪੌਡਕਾਸਟ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ:

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share