ਪਾਕਿਸਤਾਨ ਡਾਇਰੀ : ਭਾਰਤੀ ਜੇਲ੍ਹਾਂ ਵਿੱਚੋਂ ਰਿਹਾਅ ਹੋਣ ਮਗਰੋਂ ਵਤਨ ਪੁੱਜੇ 14 ਪਾਕਿਸਤਾਨੀ

PAKISTAN INDIA WAGAH BORDER

Inda Pakistan Wahga Border Credit: AAP Photos

ਭਾਰਤੀ ਜੇਲ੍ਹਾਂ ਵਿੱਚ ਆਪਣੇ ਜੁਰਮਾਂ ਦੀ ਸਜ਼ਾ ਭੁਗਤਣ ਵਾਲੇ ਰਿਹਾਈ ਤੋਂ ਬਾਅਦ ਵਾਪਿਸ ਪਾਕਿਸਤਾਨ ਪੁੱਜ ਗਏ ਹਨ। ਇਨ੍ਹਾਂ ਰਿਹਾਅ ਹੋਣ ਵਾਲਿਆਂ ਨੂੰ ਵਾਹਗਾ ਬਾਰਡਰ ਲਾਹੌਰ ਵਿਖੇ ਪਾਕਿਸਤਾਨ ਰੇਂਜਰਸ ਤੇ ਜਿੰਮੇਵਾਰ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ ਹੈ। ਇਨ੍ਹਾਂ 14 ਵਿਅਕਤੀਆਂ ਵਿਚੋਂ 9 ਆਮ ਸ਼ਹਿਰੀ ਹਨ ਜਦਕਿ 5 ਮਛੇਰੇ ਹਨ। ਇਨ੍ਹਾਂ ਸਾਰਿਆਂ ਦਾ ਸਬੰਧ ਸਿੰਧ ਸੂਬੇ ਨਾਲ ਹੈ। ਯਾਦ ਰਹੇ ਲੰਘੀ 1 ਜੁਲਾਈ ਨੂੰ ਪਾਕਿਸਤਾਨ ਅਤੇ ਭਾਰਤ ਨੇ ਆਪੋ-ਆਪਣੀਆਂ ਜੇਲ੍ਹਾਂ ਵਿੱਚ ਕੈਦ ਇੱਕ-ਦੂਜੇ ਦੇ ਕੈਦੀਆਂ ਦੀਆਂ ਸੂਚੀਆਂ ਸਾਂਝੀਆਂ ਕੀਤੀਆਂ ਸਨ। ਪਾਕਿਸਤਾਨ ਨੇ ਭਾਰਤੀ ਜੇਲ੍ਹਾਂ ਵਿੱਚ ਕੈਦ ਆਪਣੇ 452 ਕੈਦੀਆਂ ਦੀ ਜਾਣਕਾਰੀ ਦਿੱਤੀ ਸੀ ਜਿਨ੍ਹਾਂ ਵਿਚੋਂ 14 ਦੀ ਰਿਹਾਈ ਹੋ ਗਈ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇਤੇ ਵੀ ਫਾਲੋ ਕਰੋ।

Share