ਮਹਾਂਮਾਰੀ ਦਾ ਟੀਕਾ ਜਿਸ ਤੇਜ਼ੀ ਨਾਲ ਵਿਕਸਤ ਕੀਤਾ ਗਿਆ ਹੈ, ਇਸ ਨੇ ਸੰਸਾਰ ਭਰ ਨੂੰ ਅਚੰਭੇ ਵਿੱਚ ਪਾ ਦਿੱਤਾ ਹੈ। ਬਰਿਟੇਨ ਨੇ ਫਾਈਜ਼ਰ ਬਾਇ-ਔਨ-ਟੈੱਕ ਵਲੋਂ ਬਣਾਈ ਦਵਾਈ ਨੂੰ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਵੀ ਕਰ ਦਿੱਤਾ ਹੈ।
ਪਰ ਕੀਤੀ ਜਾ ਰਹੀ ਇਸ ਜਲਦਬਾਜ਼ੀ ਕਾਰਨ ਕੁੱਝ ਡਰ ਵੀ ਪੈਦਾ ਹੋ ਗਿਆ ਹੈ ਕਿ ਕੀ ਇਹ ਦਵਾਈ ਪੂਰੀ ਤਰਾਂ ਨਾਲ ਸੁਰੱਖਿਅਤ ਵੀ ਹੈ?
ਮੈਲਬਰਨ ਦੇ ਰਹਿਣ ਵਾਲੇ ਜੀਪੀ ਡਾ ਅਭੀਸ਼ੇਕ ਵਰਮਾਂ ਨੇ ਪਿਛਲੇ ਸਾਲ ਦਾ ਬਹੁਤਾ ਸਮਾਂ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕਰਨ ਵਿੱਚ ਹੀ ਬਿਤਾਇਆ ਸੀ, ਅਤੇ ਇਸ ਸਮੇਂ ਵੀ ਉਹ ਲੋਕਾਂ ਨੂੰ ਇਸ ਦੀ ਦਵਾਈ ਬਾਰੇ ਜੋ ਡਰ ਬਣੇ ਹੋਏ ਹਨ ਉਹਨਾਂ ਬਾਰੇ ਜਾਣਕਾਰੀ ਵਿੱਚ ਹੀ ਲੱਗੇ ਹੋਏ ਹਨ।
ਜਾਣਦੇ ਹਾਂ ਕਿ ਇਸ ਵੱਡੇ ਟੀਕਾਕਰਨ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਇਸ ਸਮੇਂ ਆਸਟ੍ਰੇਲੀਆ ਦੀ ਕੀ ਸਥਿਤੀ ਹੈ?
ਇਸ ਸਮੇਂ ਜਦੋਂ ਯੂਨੀਵਰਸਿਟੀ ਆਫ ਕੂਈਨਜ਼ਲੈਂਡ ਦੇਂ ਟੀਕਾ ਬਣਾਉਣ ਵਾਲੇ ਉਪਰਾਲੇ ਨੂੰ ਰੋਕ ਦਿੱਤਾ ਗਿਆ ਹੈ, ਸਰਕਾਰ ਨੇ ਇੱਕ ਤਿੰਨ ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਸਭ ਤੋਂ ਪਹਿਲੇ ਕਦਮ ਵਜੋਂ, ਸਰਕਾਰ ਨੇ ਔਕਸਫੌਰਡ ਯੂਨਿਵਰਸਿਟੀ ਦੇ ਐਸਟਰਾ ਜ਼ੈਨਿਕਾ ਵਲੋਂ ਬਣਾਈ ਦਵਾਈ ਦੀਆਂ 53.8 ਮਿਲੀਅਨ ਖੁਰਾਕਾਂ ਨੂੰ ਖਰੀਦਣ ਦਾ ਫੈਸਲਾ ਲਿਆ ਹੈ।
ਬੇਸ਼ਕ ਇਸ ਦਵਾਈ ਨੂੰ ਅਜੇ ਕਿਤੇ ਵੀ ਪਾਸਿਓਂ ਮਨਜ਼ੂਰੀ ਨਹੀਂ ਮਿਲੀ ਹੈ, ਪਰ ਫੇਰ ਵੀ ਕਿਹਾ ਜਾ ਰਿਹਾ ਹੈ ਕਿ ਇਹ ਦਵਾਈ 90% ਤੱਕ ਸੁਰੱਖਿਅਤ ਹੈ।
ਅਮਰੀਕੀ ਕੰਪਨੀ ਨੋਵਾਵੈਕਸ ਵਲੋਂ ਬਣਾਈ ਦਵਾਈ ਦੀਆਂ 51 ਮਿਲੀਅਨ ਖੁਰਾਕਾਂ ਦਾ ਆਦੇਸ਼ ਵੀ ਦੇ ਦਿੱਤਾ ਗਿਆ ਹੈ, ਬੇਸ਼ਕ ਇਸ ਦੀਆਂ ਵੀ ਅਜੇ ਹੋਰ ਅਜਮਾਇਸ਼ਾਂ ਹੋਣੀਆਂ ਬਾਕੀ ਹਨ। ਫਾਈਜ਼ਨ ਬਾਇ-ਔਨ-ਟੈੱਕ ਦੀਆਂ 10 ਮਿਲੀਅਨ ਖੁਰਾਕਾਂ ਵੀ ਪਹੁੰਚ ਰਹੀਆਂ ਹਨ।
ਯੂਨਿਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਪ੍ਰੋ ਐਡਰਿਅਨ ਈਸਟਰਮਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੇ ਬਾਕੀ ਸੰਸਾਰ ਦੇ 189 ਦੇਸ਼ਾਂ ਨਾਲ ਮਿਲਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਉਹ ਵੀ ਇਸ ਮਹਾਂਮਾਰੀ ਦੀ ਦਵਾਈ ਦੀ ਸਫਲਤਾ ਬਾਰੇ ਸਾਰੀ ਜਾਣਕਾਰੀ ਦੂਜਿਆਂ ਦੇ ਨਾਲ ਸਾਂਝਿਆਂ ਕਰਦੇ ਰਹਿਣਗੇ।
ਪਰ ਇਹ ਦਵਾਈ ਕਿਸ ਸਮੇਂ ਵੰਡੀ ਜਾਵੇਗੀ, ਇਸ ਬਾਰੇ ਕੁੱਝ ਵੀ ਕਹਿਣਾ ਅਜੇ ਕਾਫੀ ਮੁਸ਼ਕਲ ਹੈ।
ਪ੍ਰੋ ਈਸਟਰਮਨ ਕਹਿੰਦੇ ਹਨ ਕਿ ਆਸਟ੍ਰੇਲੀਆ ਦੀ ਦਵਾਈਆਂ ਨੂੰ ਲਾਗੂ ਕਰਨ ਵਾਲੀ ਸੰਸਥਾ ਥੀਰੋਪੈਟਿਕ ਗੁੱਡਸ ਐਡਮਿਨਸਟ੍ਰੇਸ਼ਨ ਵੀ ਅਜਿਹੀਆਂ ਨਵੀਆਂ ਦਵਾਈਆਂ ਨੂੰ ਵੰਡਣ ਸਮੇਂ ਬਹੁਤ ਹੀ ਸਖਤ ਪ੍ਰਕਿਰਿਆਵਾਂ ਲਾਗੂ ਕਰਦੀ ਹੈ।
ਨਾਲ ਹੀ ਉਹ ਮੰਨਦੇ ਹਨ ਕਿ ਆਸਟ੍ਰੇਲੀਆ ਜੋ ਕਿ ਇਸ ਸਮੇਂ ਕੋਵਿਡ-19 ਤੋਂ ਮੁਕਤ ਹੋ ਚੁੱਕਾ ਹੈ, ਵਿੱਚ ਜਲਦਬਾਜ਼ੀ ਦੀ ਵੀ ਕੋਈ ਲੋੜ ਨਹੀਂ ਹੋਣੀ ਚਾਹੀਦੀ।
ਕਿਸੇ ਵੀ ਨਵੇਂ ਕਿਸਮ ਦੇ ਟੀਕਾਕਰਨ ਦੀ ਸਫਲਤਾ ਵਾਸਤੇ ਇਹ ਜਰੂਰੀ ਹੁੰਦਾ ਹੈ ਕਿ ਭਾਈਚਾਰੇ ਦੇ ਲੋਕਾਂ ਨੂੰ ਇਸ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਇਹ ਦਵਾਈ ਲੈਣ ਲਈ ਰਾਜ਼ੀ ਕਰਨਾ।
ਡਾ ਵਰਮਾ ਕਹਿੰਦੇ ਹਨ ਕਿ ਪ੍ਰਵਾਸੀ ਭਾਈਚਾਰਿਆਂ ਵਿਚਲੀਆਂ ਭਾਸ਼ਾਈ ਬੰਦਸ਼ਾਂ ਕਾਰਨ ਅਕਸਰ ਅਜਿਹਾ ਹੁੰਦਾ ਹੈ ਕਿ ਉਹ ਅਜਿਹੇ ਵਾਰਤਾਲਾਪਾਂ ਤੋਂ ਬਾਹਰ ਹੀ ਰਹਿ ਜਾਂਦੇ ਹਨ।
ਰਾਜਾਂ ਅਤੇ ਫੈਡਰਲ ਸਰਕਾਰਾਂ ਦੀ ਇਸ ਗੱਲ ਕਾਰਨ ਪ੍ਰੋੜਤਾ ਕੀਤੀ ਗਈ ਹੈ ਕਿ ਉਹ ਆਸਟ੍ਰੇਲੀਆ ਦੇ ਪ੍ਰਵਾਸੀ ਭਾਈਚਾਰਿਆਂ ਨੂੰ ਇਸ ਮਹਾਂਮਾਰੀ ਬਾਰੇ ਪੂਰੀ ਜਾਣਕਾਰੀ ਦੇਣ ਵਿੱਚ ਅਸਫਲ ਰਹੀਆਂ ਸਨ।
ਜਾਣਕਾਰੀਆਂ ਨੂੰ ਠੀਕ ਤਰਾਂ ਨਾਲ ਅਨੁਵਾਦ ਨਾ ਕੀਤੇ ਜਾਣਾ, ਅਤੇ ਭਾਈਚਾਰੇ ਦੇ ਪ੍ਰਮੁੱਖੀਆਂ ਨੂੰ ਸਲਾਹ ਮਸ਼ਵਰਿਆਂ ਵਿੱਚ ਸ਼ਾਮਲ ਨਾ ਕੀਤੇ ਜਾਣ ਕਾਰਨ, ਬਹੁਤ ਸਾਰੇ ਲੋਕ ਠੀਕ ਜਾਣਕਾਰੀ ਲੈਣ ਲਈ ਥਾਂ ਥਾਂ ਭਟਕਦੇ ਨਜ਼ਰ ਆਏ ਸਨ।
ਇਸਲਾਮਿਕ ਕਾਂਊਂਸਲ ਦੇ ਆਦਿਲ ਸਲਮਾਨ ਕਹਿੰਦੇ ਹਨ ਕਿ ਉਹਨਾਂ ਨੇ ਕਈ ਪ੍ਰਕਾਰ ਦੀ ਗੈਰ ਜ਼ਰੂਰੀ ਜਾਣਕਾਰੀ ਇੰਟਰਨੈੱਟ ਤੇ ਪਈ ਹੋਈ ਦੇਖੀ ਸੀ। ਇਸ ਲਈ ਉਹ ਸਲਾਹ ਦਿੰਦੇ ਹਨ ਕਿ ਹੁਣ ਮਹਾਂਮਾਰੀ ਦੀ ਦਵਾਈ ਵਰਗੀਆਂ ਜਾਣਕਾਰੀਆਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਢੁੱਕਵੇਂ ਤਰੀਕੇ ਵਰਤਣ ਦੀ ਲੋੜ ਹੋਵੇਗੀ।
ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਐਸ ਬੀ ਐਸ ਨਿਊਜ਼ ਨੂੰ ਇੱਕ ਸਟੇਟਮੈਂਟ ਦੁਆਰਾ ਦੱਸਿਆ ਹੈ ਕਿ ਉਹ ਬਹੁ-ਭਾਸ਼ਾਈ ਭਾਈਚਾਰਿਆਂ ਨਾਲ ਸਹਿਯੋਗ ਕਰਦੇ ਹੋਏ ਇਸ ਮਹਾਂਮਾਰੀ ਦੀ ਦਵਾਈ ਬਾਰੇ ਠੀਕ ਜਾਣਕਾਰੀ ਫੈਲਾਉਣ ਲਈ ਕਾਰਗਰ ਤਰੀਕੇ ਉਲੀਕਣਗੇ ਅਤੇ ਇਸ ਵਾਸਤੇ ਉਹਨਾਂ ਨੇ ਇੱਕ ਖਾਸ ਸਲਾਹਕਾਰ ਗਰੁੱਪ ਦਾ ਗਠਨ ਵੀ ਕਰ ਦਿੱਤਾ ਹੈ ਜਿਸਨੇ ਆਪਣੀ ਪਹਿਲੀ ਬੈਠਕ ਇਸੀ ਹਫਤੇ ਕੀਤੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ