ਬਲਦੇਵ ਸਿੰਘ ਮੱਟਾ ਦੁਆਰਾ 1990 ਵਿੱਚ ਕੈਨੇਡਾ ਵਿੱਚ ਸਥਾਪਿਤ ਕੀਤੀ ਗਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਹੁਣ ਆਸਟ੍ਰੇਲੀਆ ਵਿੱਚ ਵੀ ਆਪਣੇ ਸਮਾਜ-ਸੇਵੀ ਏਜੰਡੇ ਤਹਿਤ ਕੰਮ ਕਰਨਾ ਸ਼ੁਰੂ ਕਰ ਰਹੀ ਹੈ।
ਆਪਣੀ ਮਾਹਿਰਾਨਾ ਸੇਵਾਵਾਂ ਲਈ ਉਨ੍ਹਾਂ ਨੂੰ 2021 ਵਿੱਚ ਕੈਨੇਡਾ ਵਿੱਚ ਆਪਣੇ ਸੂਬੇ ਦੇ ਪ੍ਰੀਮੀਅਰਜ਼ ਐਵਾਰਡ ਨਾਲ਼ ਵੀ ਨਿਵਾਜਿਆ ਗਿਆ ਸੀ।
ਸ਼੍ਰੀ ਮੱਟਾ ਇੱਕ ਲੰਬੇ ਸਮੇਂ ਤੋਂ ਪ੍ਰਵਾਸੀ ਪੰਜਾਬੀ ਪਰਿਵਾਰਾਂ ਨੂੰ ਉਨ੍ਹਾਂ ਦੇ ਸੁਭਾਅ ਤੇ ਆਦਤਾਂ ਸਬੰਧੀ ਸੁਝਾਅ ਦਿੰਦੇ ਆ ਰਹੇ ਹਨ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਬੇਹਤਰ ਢੰਗ ਨਾਲ਼ ਜਿਉਂ ਸਕਣ।
![Childcare](https://images.sbs.com.au/drupal/yourlanguage/public/podcast_images/childcare_aap.jpeg?imwidth=1280)
Source: AAP
ਇਹਨਾਂ ਤੇ ਹੋਰ ਵਿਸ਼ਿਆਂ ਨਾਲ਼ ਜੁੜੇ ਵੀਡਿਓਜ਼ ਉਹ ਅਕਸਰ ਯੂਟਿਊਬ ਅਤੇ ਫੇਸਬੁੱਕ ਜ਼ਰੀਏ ਆਪਣੇ ਸੁਨਣ ਵਾਲਿਆਂ ਤੱਕ ਵੀ ਪਹੁੰਚਦੇ ਕਰਦੇ ਹਨ, ਜਿਸਦੇ ਚਲਦਿਆਂ ਲੱਖਾਂ ਲੋਕ ਉਨ੍ਹਾਂ ਨਾਲ਼ ਜੁੜੇ ਹੋਏ ਹਨ।
ਬਲਦੇਵ ਸਿੰਘ ਮੱਟਾ ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਇੱਕੋ ਜਿਹੀਆਂ ਹਨ ਚਾਹੇ ਉਹ ਆਸਟ੍ਰੇਲੀਆ ਰਹਿੰਦੇ ਹੋਣ, ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਮੁਲਕ।
ਇਸ ਗੱਲਬਾਤ ਵਿੱਚ ਅਸੀਂ ਉਨ੍ਹਾਂ ਨੂੰ ਬੱਚਿਆਂ ਦੀ ਪ੍ਰਵਿਰਸ਼ ਨਾਲ਼ ਜੁੜੇ ਇਹ ਪੰਜ ਸੁਆਲ ਕੀਤੇ ਜੋ ਮਾਪਿਆਂ ਵੱਲੋਂ ਅਕਸਰ ਜ਼ਾਹਿਰ ਕੀਤੇ ਜਾਂਦੇ ਇਹਨਾਂ ਤੌਖਲਿਆਂ ਵਿੱਚੋਂ ਉਪਜਦੇ ਹਨ:
- ਬੱਚੇ ਆਖੇ ਨਹੀਂ ਲੱਗਦੇ ਜਾਂ ਕਹਿਣਾ ਨਹੀਂ ਮੰਨਦੇ
- ਜ਼ਿੱਦੀ ਬਹੁਤ ਹਨ ਜਾਂ ਹਿੰਡ ਪੁਗਾਉਣ ਦੀ ਕੋਸ਼ਿਸ਼ ਕਰਦੇ ਹਨ
- ਮੋਬਾਈਲ, ਟੀ ਵੀ ਜਾਂ ਹੋਰ ਕਿਸਮ ਦਾ ਸਕਰੀਨ ਟਾਈਮ ਉਨ੍ਹਾਂ ਲਈ ਨਸ਼ੇ ਵਰਗਾ ਹੈ
- ਬੱਚੇ ਵਿੱਚ ਆਤਮ-ਵਿਸ਼ਵਾਸ ਦੀ ਘਾਟ ਹੈ
- ਖਾਣ-ਪੀਣ ਦੀ ਆਦਤਾਂ ਸਹੀ ਨਹੀਂ ਹਨ ਜਾਂ ਇਸ ਗੱਲ ਲਈ ਉਨ੍ਹਾਂ ਦੇ ਮਗਰ-ਮਗਰ ਫਿਰਨਾ ਪੈਂਦਾ ਹੈ
- ਪੰਜਾਬੀ ਨਾਲ਼ ਸਾਂਝ ਅਤੇ ਬਜ਼ੁਰਗਾਂ ਨਾਲ਼ ਮੇਲ-ਮਿਲਾਪ ਘਟਦਾ ਜਾ ਰਿਹਾ ਹੈ
![Punjabi class.jpg](https://images.sbs.com.au/29/9f/e82a87de41e38da619507fa4c93e/punjabi-class.jpg?imwidth=1280)
A group of children learning Punjabi at a community initiative. Source: SBS / SBS Punjabi
"ਸਾਡਾ ਸਭ ਤੋਂ ਵੱਡਾ ਮਸਲਾ ਆਪਣੇ ਆਪ ਨੂੰ ਪੱਛਮੀ ਸੱਭਿਅਤਾ ਵਿੱਚ ਫਿੱਟ ਕਰਨ ਦਾ ਹੈ। ਚਾਈਲਡ-ਕੇਅਰ, ਕਿੰਡਰਗਾਰਟਨ ਜਾਂ ਸਕੂਲ ਭੇਜ ਦੇਣ ਨਾਲ਼ ਸਾਡੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ,” ਉਨ੍ਹਾਂ ਕਿਹਾ।
“ਬੱਚੇ ਨੂੰ ਬੈਠਣਾ ਸਿਖਾਉਣ, ਸੁਣਨ-ਵੇਖਣ-ਕਰਨ ਨੂੰ ਵਿਕਸਤ ਕਰਨ ਤੇ ਇਸ ਵਿੱਚ ਤਾਲਮੇਲ ਬਿਠਾਉਣ ਲਈ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਜਿਸ ਤਹਿਤ ਸੰਜੀਦਗੀ ਨਾਲ਼ ਕੰਮ ਕੀਤਾ ਜਾਣਾ ਚਾਹੀਦਾ ਹੈ।“
ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ‘ਮਾੜੀਆਂ ਆਦਤਾਂ’ ਲਈ ਅਕਸਰ ਬੱਚੇ ਘੱਟ ਤੇ ਮਾਪੇ ਵੱਧ ਜ਼ਿੰਮੇਵਾਰ ਹੁੰਦੇ ਹਨ।
ਅਕਸਰ ਮਾਪਿਆਂ ਕੋਲ਼ ਦਲੀਲ ਤੇ ਠਰੰਮੇ ਨਾਲ਼ ਗੱਲ ਸਮਝਾਉਣ ਲਈ ਨਿਮਰਤਾ ਤੇ ਸਬਰ ਦੀ ਕਮੀ ਹੁੰਦੀ ਹੈ। ਬੇਹਤਰ ਨਤੀਜਿਆਂ ਲਈ ਸਾਨੂੰ ਜਿੰਮੇਵਾਰ ਮਾਪੇ ਬਣਦੇ ਹੋਏ, ਬੱਚਿਆਂ ਦੇ ਨਾਲ਼-ਨਾਲ਼ ਆਪਣੀਆਂ ਆਦਤਾਂ ਵੀ ਠੀਕ ਕਰਨੀਆਂ ਪੈਣਗੀਆਂ।ਬਲਦੇਵ ਮੱਟਾ, ਸੀ ਈ ਓ - ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼
ਦੱਸਣਯੋਗ ਹੈ ਕਿ ਸ਼੍ਰੀ ਮੱਟਾ ਤਹਿਤ ਮੈਲਬੌਰਨ ਦੇ ਕ੍ਰੇਨਬਰਨ ਇਲਾਕੇ ਵਿੱਚ ਮਾਰਚ ਤੇ ਅਪ੍ਰੈਲ ਮਹੀਨੇ ਪ੍ਰਵਾਸੀ ਪੰਜਾਬੀ ਮਾਪਿਆਂ ਦੇ ਰੂਬਰੂ ਹੋਣਗੇ।
ਇਸ ਦੌਰਾਨ ਉਨ੍ਹਾਂ ਨੂੰ ਐਸ ਬੀ ਐਸ ਪੰਜਾਬੀ ਸੁਣਨ ਵਾਲਿਆਂ ਦੇ ਸੁਆਲਾਂ ਦੇ ਜੁਆਬ ਦੇਣ ਲਈ ਸਟੂਡੀਓ ਵਿੱਚ ਮਹਿਮਾਨ ਵਜੋਂ ਵੀ ਸੱਦਿਆ ਜਾ ਸਕਦਾ ਹੈ।
![Sahara Parenting Program.png](https://images.sbs.com.au/b0/a3/baf5794a42889a620b3bedf0606d/sahara-parenting-program.png?imwidth=1280)
Sahara Parenting program in Melbourne - From 4th March to 22nd April (Every Saturday).
LISTEN TO
![Punjabi_28022023_Baldev Mutta on Parenting.mp3 image](https://images.sbs.com.au/dims4/default/544bff7/2147483647/strip/true/crop/1094x615+0+0/resize/1280x720!/quality/90/?url=http%3A%2F%2Fsbs-au-brightspot.s3.amazonaws.com%2F88%2Fd6%2Ff70da76445c398f6636bc75d960f%2Fbaldev-singh-mutta-pchs.jpg&imwidth=600)
'ਪੰਜ ਵੱਡੇ ਸੁਆਲ': ਪ੍ਰਵਾਸੀ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ਸਬੰਧੀ ਦਰਪੇਸ਼ ਚੁਣੌਤੀਆਂ ਤੇ ਸੰਭਾਵੀ ਹੱਲ
SBS Punjabi
28/02/202338:00