Key Points
- ਮਾਪਿਆਂ ਨੂੰ ਬੱਚਿਆਂ ਦੀ ਰਜ਼ਾਮੰਦੀ ਨਾਲ ਇੱਕ 'ਡਿਜੀਟਲ ਇਕਰਾਰਨਾਮਾ' ਬਣਾਉਣਾ ਚਾਹੀਦਾ ਹੈ।
- ਮਾਪਿਆਂ ਨੂੰ ਇੱਕ ਅਜਿਹਾ ਸੁਰੱਖਿਅਤ ਮਾਹੌਲ ਬਣਾਉਣ ਦੀ ਲੋੜ ਹੁੰਦੀ ਹੈ ਜਿੱਥੇ ਬੱਚਾ ਉਹਨਾਂ ਨਾਲ ਹਰ ਕੁੱਝ ਸਾਂਝਾ ਕਰ ਸਕੇ।
- ਆਸਟ੍ਰੇਲੀਅਨ ਅਦਾਰੇ ACCCE ਨੇ ਪੰਜਾਬੀ ਵਿੱਚ ਔਨਲਾਈਨ ਬਾਲ ਸੁਰੱਖਿਆ ਸਬੰਧੀ ਨਵੇਂ ਸਿੱਖਿਆ ਸਰੋਤ ਜਾਰੀ ਕੀਤੇ ਹਨ।
ਹਾਲ ਹੀ ਵਿੱਚ ਆਸਟ੍ਰੇਲੀਆ ਦੇ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਦੇ ਡਿਜੀਟਲ ਸ਼ੋਸ਼ਣ ਦੇ ਸ਼ਿਕਾਰ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਡਿਜੀਟਲ ਦੁਰਵਿਵਹਾਰ ਸਿਰਫ਼ ਫੋਟੋ ਮੋਰਫ਼ਿੰਗ ਜਾਂ ਬੈਂਕ ਧੋਖਾਧੜੀ ਵਰਗੀਆਂ ਖਤਰਨਾਕ ਸਥਿਤੀਆਂ ਹੀ ਨਹੀਂ ਹੁੰਦੀਆਂ ਹਨ ਬਲਕਿ, ਕਿਸੀ ਵਿਅਕਤੀ ਦਾ ਆਪਣੀਆਂ ਜਾਂ ਦੂਜਿਆਂ ਦੀਆਂ ਅਣਉਚਿਤ ਤਸਵੀਰਾਂ ਜਾਂ ਵੀਡੀਓ ਬੱਚੇ ਨੂੰ ਦਿਖਾਉਣਾ, ਅਣਉਚਿਤ ਚੁਟਕਲੇ ਬਣਾਉਣਾ ਜਾਂ ਬੱਚੇ ਦੀ ਬੇਅਰਾਮੀ ਦੇ ਬਾਵਜੂਦ ਵਾਰ-ਵਾਰ ਮੈਸਜ ਜਾਂ ਫੋਨ ਰਾਹੀਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਨਾ ਆਦਿ ਵੀ ਅਸੁਰੱਖਿਅਤ ਵਿਵਹਾਰ ਹੋ ਸਕਦਾ ਹੈ।
ਵਿਦਿਆਰਥੀਆਂ ਨੂੰ ਪੜ੍ਹਾਈ ਲਈ ਛੋਟੀ ਉਮਰ ਤੋਂ ਹੀ ਔਨਲਾਈਨ ਜਾਣਾ ਪੈਂਦਾ ਹੈ। ਅਜਿਹੇ ਵਿੱਚ ਡਿਜਿਟਲ ਅਸੁਰੱਖਿਆ ਦੇ ਮਾਮਲਿਆਂ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ?
ਪਰ ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੇ ਬੱਚੇ ਔਨਲਾਈਨ ਸੁਰੱਖਿਅਤ ਹਨ? ਤੁਹਾਡੇ ਬੱਚੇ ਨੂੰ ਕਿਹੜੀ ਉਮਰ ਵਿੱਚ ਡਿਜਿਟਲ ਸੁਰੱਖਿਆ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ? ਕਿਵੇਂ ਅਸੀਂ ਆਪਣੇ ਬੱਚਿਆਂ ਦੇ ਬਦਲਦੇ ਸੁਭਾਅ ਦੀ ਪਛਾਣ ਕਰੀਏ, ਅਤੇ ਜੇਕਰ ਉਨ੍ਹਾਂ ਨੇ ਕੁੱਝ ਗਲਤ ਕੀਤਾ ਹੈ ਤਾਂ ਉਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ?
ਐਸ ਬੀ ਐਸ ਨਾਲ ਇਹਨਾਂ ਮੁੱਦਿਆਂ 'ਤੇ ਚਰਚਾ ਕਰਨ ਲਈ ਸਿਡਨੀ ਅਧਾਰਿਤ ਮਨੋਵਿਗਿਆਨੀ ਗੁਰਪ੍ਰੀਤ ਗੰਡਾ ਜੀ ਨੇ ਸਾਂਝ ਪਾਈ।
ਉਨ੍ਹਾਂ ਇਹ ਵੀ ਕਿਹਾ ਕਿ ਨਿਯਮਾਂ ਨੂੰ ਮਾਪਿਆਂ 'ਤੇ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੂੰ ਵੀ ਬੱਚਿਆਂ ਦੇ ਸਾਹਮਣੇ ਡਿਜੀਟਲ ਡਿਵਾਈਸਾਂ ਦੀ ਵਰਤੋਂ ਨੂੰ ਸੀਮਤ ਕਰਨਾ ਚਾਹੀਦਾ ਹੈ।
ਉਹਨਾਂ ਨੂੰ ਬੱਚੇ ਦੇ ਵਿਵਹਾਰ ਬਾਰੇ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਨੂੰ ਇੱਕ ਸੁਰੱਖਿਅਤ ਮਾਹੌਲ ਬਣਾਉਣ ਦੀ ਲੋੜ ਹੁੰਦੀ ਹੈ ਜਿੱਥੇ ਬੱਚਾ ਉਹਨਾਂ ਨਾਲ ਕੁੱਝ ਵੀ ਸਾਂਝਾ ਕਰ ਸਕਦਾ ਹੈ।
ਆਸਟ੍ਰੇਲੀਅਨ ਫੈਡਰਲ ਪੁਲਿਸ (AFP)) ਦੀ ਅਗਵਾਈ ਵਾਲਾ ਆਸਟ੍ਰੇਲੀਅਨ ਸੈਂਟਰ ਟੂ ਕਾਊਂਟਰ ਚਾਈਲਡ ਐਕਸਪਲੋਇਟੇਸ਼ਨ (ACCCE) ਨੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿੱਚਦਾ ਇੱਕ ਸੂਟ ਲਾਂਚ ਕੀਤਾ ਹੈ।
ਏਐਫਐਫ ਕਮਾਂਡਰ ਹੈਲਨ ਸਨਾਈਡਰ ਦਾ ਕਹਿਣਾ ਹੈ ਕਿ, “ਸਲਾਹ ਸ਼ੀਟਾਂ ਅਤੇ ਗੱਲਬਾਤ ਕਾਰਡਾਂ ਨੂੰ ਧਿਆਨ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਮਾਪਿਆਂ ਅਤੇ ਦੇਖਭਾਲ ਕਰਨ ਵਾਲੇ ਔਨਲਾਈਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਚੰਗੀ ਤਰਾਂ ਨਾਲ ਸਮਝ ਸਕਣ, ਅਸੁਵਿਧਾਜਨਕ ਜਾਂ ਅਸੁਰੱਖਿਅਤ ਸਥਿਤੀਆਂ ਨਾਲ ਨਜਿੱਠਣ, ਪੁਲਿਸ ਨੂੰ ਰਿਪੋਰਟ ਕਰਨ, ਅਤੇ ਆਪਣੇ ਬੱਚੇ ਲਈ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਪ੍ਰਾਪਤ ਕਰ ਸਕਣ।"
ਇਹ ਕੋਈ ਵੱਡੀ ਸਮੱਸਿਆ ਵੀ ਨਹੀਂ ਹੋਣੀ ਚਾਹੀਦੀ। ਰੋਜ਼ਾਨਾ ਦੀਆਂ ਗਤੀਵਿਧੀਆਂ ਜਿਵੇਂ ਕਿ ਸੈਰ ਲਈ ਜਾਣਾ, ਪਕਵਾਨ ਬਣਾਉਣਾ ਜਾਂ ਇਕੱਠੇ ਇੱਕ ਗੇਮ ਖੇਡਣ ਦੇ ਦੌਰਾਨ ਛੋਟੀਆਂ ਗੱਲਾਂਬਾਤਾਂ ਦੁਆਰਾ ਰੁਕਾਵਟਾਂ ਨੂੰ ਤੋੜਿਆ ਜਾ ਸਕਦਾ ਹੈ। ਅਤੇ ਪਰਿਵਾਰ ਆਪਸ ਵਿੱਚ ਔਨਲਾਈਨ ਹੋਣ ਵਾਲੇ ਕਿਸੇ ਵੀ ਮੁੱਦੇ ਬਾਰੇ ਗੱਲ ਕਰ ਸਕਦੇ ਹਨ।ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ
ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ ..
LISTEN TO
ਬੱਚਿਆਂ ਨੂੰ ਔਨਲਾਈਨ ਸ਼ੋਸ਼ਣ ਤੋਂ ਕਿਵੇਂ ਸੁਰੱਖਿਅਤ ਰੱਖਿਆ ਜਾਵੇ?
SBS Punjabi
01/07/202410:49
Readers seeking support and information about suicide prevention can contact on 13 11 14, on 1300 659 467 and on 1800 55 1800 (up to age 25).