ਸ਼੍ਰੀ ਕੋਛੜ ਲਖਨਊ 'ਚ ਪੈਦਾ ਹੋਏ ਅਤੇ ਮਜੀਠੇ (ਅੰਮ੍ਰਿਤਸਰ) 'ਚ ਉਨ੍ਹਾਂ ਦਾ ਬਚਪਨ ਬੀਤਿਆ। 1971 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸ਼ਸ਼ੀ ਕੋਛੜ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਪਿਛਲੇ 50 ਸਾਲਾਂ 'ਚ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਬਦਲੇ ਵਿੱਚ ਉਹ ਵੀ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।
ਸ਼੍ਰੀ ਕੋਛੜ 'ਫ੍ਰੈਂਡਜ਼ ਆਫ਼ ਦ ਚਿਲਡਰਨ ਫਾਊਂਡੇਸ਼ਨ' ਦੇ ਸੰਸਥਾਪਕ ਹਨ, ਜੋ ਬੱਚਿਆਂ ਦੇ ਹਸਪਤਾਲਾਂ ਦੀ ਸਹਾਇਤਾ ਕਰਨ ਵਾਲੀ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਅਤੇ ਪਿਛਲੇ 30 ਸਾਲਾਂ 'ਚ ਇਸ ਸੰਸਥਾ ਨੇ ਮੈਲਬੌਰਨ ਵਿੱਚ ਰਾਇਲ ਚਿਲਡਰਨ ਹਸਪਤਾਲ ਅਤੇ ਮੋਨਾਸ਼ ਚਿਲਡਰਨਜ਼ ਹਸਪਤਾਲ ਲਈ $4 ਮਿਲੀਅਨ ਤੋਂ ਵੱਧ ਰਕਮ ਇਕੱਠਾ ਕਰਨ ਵਿੱਚ ਮਦਦ ਕੀਤੀ ਹੈ।
ਬੱਚਿਆਂ ਦੇ ਹਸਪਤਾਲਾਂ ਲਈ ਇਮਦਾਦ ਇਕੱਠੀ ਕਰਨ ਲਈ, ਪਿੱਛੇ ਜਿਹੇ ਸ਼੍ਰੀ ਕੋਛੜ ਵਿਕਟੋਰੀਆ ਸਰਕਾਰ ਵੱਲੋਂ 'ਸੀਨੀਅਰ ਆਫ ਦੀ ਯੀਅਰ' ਦੇ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ ।
ਲਗਭੱਗ 50 ਸਾਲਾਂ ਤੋਂ ਮੈਲਬਰਨ ਰਹਿ ਰਹੇ ਸ਼੍ਰੀ ਕੋਛੜ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਹਿੱਤ ਵਿੱਚ ਆਪਣੀ ਜ਼ਿੰਦਗੀ ਦੇ 30 ਸਾਲ ਗੁਜ਼ਾਰੇ ਹਨ ਅਤੇ ਇਸ ਪ੍ਰਾਪਤੀ ਤੇ ਉਹ ਨਿਮਰਤਾ ਅਤੇ ਮਾਣ ਮਹਿਸੂਸ ਕਰ ਰਹੇ ਹਨ।
"ਜਦੋਂ ਮੈਂ ਇੱਥੇ ਆਇਆ ਸਾਂ ਤਾਂ ਓਦੋਂ ਖਾਣ ਪੀਣ ਨੂੰ ਸਿਰਫ ਸਿਰਫ ਪੀਜ਼ੇ ਜਾਂ ਫਿਸ਼ ਚਿਪਸ ਹੀ ਹੁੰਦੇ ਸਨ, ਭਾਰਤੀ ਗਰੌਸਰੀ ਟਰੇਨ ਰਾਹੀਂ ਥੋਕ 'ਚ ਸਿਡਨੀ ਤੋਂ ਲਿਆਉਂਦੇ ਸੀ," ਉਨ੍ਹਾਂ ਦੱਸਿਆ।
"ਪਿਛਲੀ ਅੱਧੀ ਸਦੀ 'ਚ ਬਹੁਤ ਬਦਲਾਵ ਵੇਖੇ, ਚੰਗੇ ਵੀ ਤੇ ਮਾੜੇ ਵੀ," ਉਨ੍ਹਾਂ ਕਿਹਾ।
ਪੂਰੀ ਗੱਲਬਾਤ ਇੱਥੇ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।