ਬਜ਼ੁਰਗ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ। ਸੀਨੀਅਰਜ਼ ਦੇ ਸਵੈਸੇਵੀ ਕੰਮਾਂ ਅਤੇ ਭਾਈਚਾਰੇ 'ਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਵਿਕਟੋਰੀਆ ਸਰਕਾਰ ਵੱਲੋਂ ਇਸ ਸਾਲ 19 ਬਜ਼ੁਰਗਾਂ ਨੂੰ ਵਿਕਟੋਰੀਅਨ ਸੀਨੀਅਰ ਆਫ ਦੀ ਯੀਅਰ ਅਵਾਰਡ ਪੇਸ਼ ਕੀਤੇ ਗਏ ਹਨ।
ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਾਈਚਾਰੇ ਨਾਲ ਵਾਸਤਾ ਰੱਖਦੇ ਮੈਲਬਰਨ ਦੇ ਸ਼ਸ਼ੀ ਕੋਛੜ ਨੂੰ ਗਵਰਨਮੈਂਟ ਹਾਊਸ ਵਿਖੇ ਆਯੋਜਿਤ ਕੀਤੇ ਗਏ ਇੱਕ ਸਮਾਰੋਹ ਦੌਰਾਨ ਮਾਣਮੱਤੇ 'ਕਾਉਂਸਿਲ ਔਨ ਦੀ ਏਜਿੰਗ' (COTA) ਨਾਲ ਸਨਮਾਨਿਤ ਕੀਤਾ ਗਿਆ ਹੈ।
![A champion of many causes, Shashi Kochhar](https://images.sbs.com.au/drupal/yourlanguage/public/sk_10.jpg?imwidth=1280)
Credit: Shashi Kochhar
ਬੱਚਿਆਂ ਵਾਸਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਮੱਦਦ ਕਰਨ ਤੋਂ ਅਲਾਵਾ ‘ਫਰੈਂਡਸ ਆਫ ਦਾ ਚਿਲਡਰਨ ਫਾਊਂਡੇਸ਼ਨ’ ਸੰਸਥਾ ਹੋਰ ਸਮਾਜ ਸੇਵੀ ਉਪਰਾਲਿਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਂਦੀ ਹੈ। ਇਹ ਸੰਸਥਾ ਵਾਤਾਵਰਣ ਸੰਭਾਲ, ਸਾਫ-ਸਫਾਈ ਅਤੇ ਕਮਜ਼ੋਰ ਲੋਕਾਂ ਦੀ ਮੱਦਦ ਵੀ ਅੱਗੇ ਹੋ ਕੇ ਕੰਮ ਕਰਦੀ ਹੈ।
![Shashi Kochhar with the Billy Blanket donation](https://images.sbs.com.au/drupal/yourlanguage/public/sk_1_0.jpg?imwidth=1280)
Shashi Kochhar with the Billy Blanket donation Source: Supplied
ਇਸ ਸੰਸਥਾ ਵਲੋਂ ਇੱਕ ਹੋਰ ਵੱਡਾ ਉਪਰਾਲਾ ਵੀ ਰੋਜ਼ਾਨਾ ਕੀਤਾ ਜਾਂਦਾ ਹੈ ਜਿਸ ਦੁਆਰਾ ਬੇਕਰੀਆਂ ਤੋਂ ਵਾਧੂ ਬਰੈੱਡਾਂ ਸ਼ਾਮ ਨੂੰ ਚੁੱਕ ਕੇ ਲੋੜਵੰਦਾਂ ਵਿੱਚ ਵੰਡੀਆਂ ਜਾਂਦੀਆਂ ਹਨ।
ਲਗਭੱਗ 50 ਸਾਲਾਂ ਤੋਂ ਮੈਲਬਰਨ ਰਹਿ ਰਹੇ ਸ਼੍ਰੀ ਕੋਛੜ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਹਿੱਤ ਵਿੱਚ ਆਪਣੀ ਜ਼ਿੰਦਗੀ ਦੇ 30 ਸਾਲ ਗੁਜ਼ਾਰੇ ਨੇ ਅਤੇ ਇਸ ਪ੍ਰਾਪਤੀ ਤੇ ਉਹ ਨਿਮਰਤਾ ਅਤੇ ਮਾਣ ਮਹਿਸੂਸ ਕਰ ਰਹੇ ਹਨ।
ਸ਼੍ਰੀ ਕੋਛੜ ਲਖਨਊ 'ਚ ਪੈਦਾ ਹੋਏ ਅਤੇ ਮਜੀਠੇ (ਅੰਮ੍ਰਿਤਸਰ) 'ਚ ਉਨ੍ਹਾਂ ਦਾ ਬਚਪਨ ਬੀਤਿਆ। 1971 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸ਼ਸ਼ੀ ਕੋਛੜ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਪਿਛਲੇ 50 ਸਾਲਾਂ 'ਚ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਉਹ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।
Mr Kochhar is fondly called a ‘bloody hero’ by the Red Cross for donating blood over 150 times. Credit: Shashi Kochhar
ਸ਼੍ਰੀ ਕੋਛੜ ਨਾਲ ਪੂਰੀ ਗੱਲਬਾਤ ਪੰਜਾਬੀ ਵਿੱਚ ਇੱਥੇ ਸੁਣੋ..
LISTEN TO
![punjabi_26102023_Shashi Kochar.mp3 image](https://images.sbs.com.au/dims4/default/7726d96/2147483647/strip/true/crop/704x396+0+0/resize/1280x720!/quality/90/?url=http%3A%2F%2Fsbs-au-brightspot.s3.amazonaws.com%2Fdrupal%2Fyourlanguage%2Fpublic%2Fpodcast_images%2Fshashi_kochar_3.jpg&imwidth=600)
Interview with Shashi Kocchar.
18:01