'ਫਰੈਂਡਸ ਆਫ ਦਾ ਚਿਲਡਰਨ ਫਾਊਂਡੇਸ਼ਨ' ਵੱਲੋਂ ਬੱਚਿਆਂ ਦੇ ਉੱਜਲੇ ਭਵਿੱਖ ਵਾਸਤੇ ਮਿਲਕੇ ਕੰਮ ਕਰਨ ਦਾ ਸੱਦਾ

The Friends of the children foundation

Shashi Kochhar from Friends of the Children with a mannequin of a baby in a hospital. Source: Supplied by Shashi Kochhar

‘ਫਰੈਂਡਸ ਆਫ ਦਾ ਚਿਲਡਰਨ ਫਾਊਂਡੇਸ਼ਨ’ ਨਾਮੀ ਸੰਸਥਾ ਦਾ ਗਠਨ ਮੈਲਬਰਨ ਨਿਵਾਸੀ ਸ਼ਸ਼ੀ ਕੋਛੜ ਵਲੋਂ ਕੀਤਾ ਗਿਆ ਸੀ। ਇਸ ਸੰਸਥਾ ਨੇ ਹੁਣ ਤੱਕ ਬਹੁਤ ਸਾਰੇ ਹਸਪਤਾਲਾਂ ਨੂੰ ਟਰੇਨਿੰਗ ਵਾਸਤੇ ਸਮਾਨ ਦਾਨ ਵਜੋਂ ਦਿੱਤਾ ਹੈ।


ਕਰੋਨਾਵਾਇਰਸ ਮਹਾਂਮਾਰੀ ਕਾਰਨ ਬਹੁਤ ਸਾਰੇ ਮੈਡੀਕਲ ਵਿਦਿਆਰਥੀਆਂ ਨੂੰ ਟਰੇਨਿੰਗ ਆਨ-ਲਾਈਨ ਹੀ ਕਰਨੀ ਪੈ ਰਹੀ ਹੈ ਅਤੇ ਇਸ ਵਾਸਤੇ ਲੋੜ ਹੁੰਦੀ ਹੈ ਬਹੁਤ ਸਾਰੇ 'ਨਕਲੀ ਸ਼ਰੀਰਾਂ' ਦੀ ਜਿਹਨਾਂ ਉੱਤੇ ਸਿਖਿਆਰਥੀ ਟਰੇਨਿੰਗ ਲੈ ਸਕਣ।

ਮੈਲਬਰਨ ਨਿਵਾਸੀ ਸ਼ਸ਼ੀ ਕੋਛੜ ਜੋ ਕਿ 50 ਸਾਲ ਪਹਿਲਾਂ ਆਸਟ੍ਰੇਲੀਆ ਪ੍ਰਵਾਸ ਕਰਕੇ ਆਏ ਸਨ, ਇਸ ਸਮੇਂ ਆਪਣਾ ਬਹੁਤ ਸਮਾਂ ਸਮਾਜ ਭਲਾਈ ਵਾਲੇ ਕੰਮਾਂ ਉੱਤੇ ਹੀ ਲਗਾ ਰਹੇ ਹਨ।

“ਆਸਟ੍ਰੇਲੀਆ ਪ੍ਰਵਾਸ ਕਰਕੇ ਆਉਣ ਸਮੇਂ ਮੇਰੇ ਕੋਲ ਜਰੂਰੀ ਵਸਤਾਂ ਤੋਂ ਅਲਾਵਾ ਹੋਰ ਕੁੱਝ ਵੀ ਨਹੀਂ ਸੀ। ਪਰ ਥੋੜੇ ਹੀ ਸਮੇਂ ਵਿੱਚ ਇਸ ਮਹਾਨ ਦੇਸ਼ ਨੇ ਮੈਨੂੰ ਸਾਰਾ ਕੁੱਝ ਦੇ ਦਿੱਤਾ। ਇਸ ਲਈ ਮੈਂ ਸਮਝਦਾ ਹਾਂ ਕਿ ਹੁਣ ਇਹ ਵੇਲਾ ਆ ਗਿਆ ਹੈ ਜਦੋਂ ਮੈਂ ਆਪ ਹੋਰਨਾਂ ਦੀ ਮੱਦਦ ਕਰਾਂ”।
The Friends of the children foundation
The Friends of the children foundation donates Mannequins to the hospitals for training of the medical students. Source: Supplied by Shashi Kochhar
ਕਈ ਵਿਕਲਪਾਂ ਉੱਤੇ ਗੌਰ ਕਰਨ ਤੋਂ ਬਾਅਦ ਸ਼੍ਰੀ ਕੋਛੜ ਨੇ ਬੱਚਿਆਂ ਲਈ ਕੰਮ ਕਰਨ ਦੀ ਠਾਣ ਲਈ। ਇਸ ਵਾਸਤੇ ਉਹਨਾਂ ਨੇ ਕਈ ਹਸਪਤਾਲਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਬੱਚਿਆਂ ਦੇ ਇਲਾਜ ਵਾਸਤੇ ਲੋੜੀਂਦੀ ਮੱਦਦ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ।

“ਬੱਚਿਆਂ ਦੇ ਹਿਰਦੇ ਬਹੁਤ ਕੋਮਲ ਹੁੰਦੇ ਹਨ। ਉਹ ਹਮੇਸ਼ਾਂ ਕੁੱਝ ਨਾ ਕੁੱਝ ਸਿੱਖਣ ਦੀ ਤਾਕ ਵਿੱਚ ਰਹਿੰਦੇ ਹਨ। ਉਹ ਜਦੋਂ ਚੰਗਾ ਕੰਮ ਸਿੱਖਣ ਤੋਂ ਬਾਅਦ ਘਰ ਜਾਂਦੇ ਹਨ ਤਾਂ ਆਪਣੇ ਮਾਪਿਆਂ ਨੂੰ ਵੀ ਚੰਗੇ ਕੰਮਾਂ ਵੱਲ ਪ੍ਰੇਰਦੇ ਹਨ”, ਮੰਨਣਾ ਹੈ ਸ਼੍ਰੀ ਕੋਛੜ ਦਾ।

ਬੱਚਿਆਂ ਵਾਸਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਮੱਦਦ ਕਰਨ ਤੋਂ ਅਲਾਵਾ ‘ਫਰੈਂਡਸ ਆਫ ਦਾ ਚਿਲਡਰਨ ਫਾਊਂਡੇਸ਼ਨ’ ਸੰਸਥਾ ਹੋਰ ਸਮਾਜ ਸੇਵੀ ਉਪਰਾਲਿਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਂਦੀ ਹੈ।
Friends of the Children foundation
Friends of the Children foundation's charity walk. Source: Shashi Kochhar
ਇਹ ਸੰਸਥਾ ਵਾਤਾਵਰਣ ਸੰਭਾਲ, ਸਾਫ-ਸਫਾਈ ਅਤੇ ਕਮਜ਼ੋਰ ਲੋਕਾਂ ਦੀ ਮੱਦਦ ਵੀ ਅੱਗੇ ਹੋ ਕੇ ਕੰਮ ਕਰਦੀ ਹੈ।

ਛੋਟੇ ਜਿਹੇ ਉਪਰਾਲੇ ਤੋਂ ਸ਼ੁਰੂ ਹੋ ਕਿ ਹੁਣ ਇਸ ਸੰਸਥਾ ਨਾਲ 50 ਤੋਂ ਵੀ ਜਿਆਦਾ ਸੇਵਾਦਾਰ ਜੁੜ ਚੁੱਕੇ ਹਨ ਜੋ ਕਿ ਨਿਰੰਤਰ ਸੇਵਾ ਵਿੱਚ ਭਾਗ ਲੈਂਦੇ ਰਹਿੰਦੇ ਹਨ।

ਇਸ ਸੰਸਥਾ ਵਲੋਂ ਇੱਕ ਹੋਰ ਵੱਡਾ ਉਪਰਾਲਾ ਵੀ ਰੋਜ਼ਾਨਾ ਕੀਤਾ ਜਾਂਦਾ ਹੈ ਜਿਸ ਦੁਆਰਾ ਬੇਕਰੀਆਂ ਤੋਂ ਵਾਧੂ ਬਰੈੱਡਾਂ ਸ਼ਾਮ ਨੂੰ ਚੁੱਕ ਕੇ ਲੋੜਵੰਦਾਂ ਵਿੱਚ ਵੰਡੀਆਂ ਜਾਂਦੀਆਂ ਹਨ।
Friends of the Children foundation
Friends of the Children foundation helping for wheelchairs. Source: Shashi Kochhar
ਭਵਿੱਖ ਵਾਸਤੇ ਇਸ ਸੰਸਥਾ ਦੇ ਕਈ ਸੁਪਨੇ ਹਨ, ਜਿਹਨਾਂ ਬਾਰੇ ਸ਼੍ਰੀ ਕੋਛੜ ਇਸ ਤਰਾਂ ਦਸਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਖੂਨ ਦਾਨ ਕਰਨ, ਕਿਸੇ ਵੀ ਚੀਜ਼ ਨੂੰ ਬੇਕਾਰ ਸਮਝ ਕੇ ਕੂੜੇਦਾਨ ਹਵਾਲੇ ਨਾ ਕੀਤਾ ਜਾਵੇ ਬਲਕਿ ਇਸ ਨੂੰ ਦੂਜਿਆਂ ਨੂੰ ਦਾਨ ਕੀਤਾ ਜਾਵੇ, ਅਤੇ ਆਪਣੇ ਬੱਚਿਆਂ ਨੂੰ ਸਭਿਆਚਾਰ ਨਾਲ ਜਰੂਰ ਜੋੜਿਆ ਜਾਵੇ,” ਸ਼੍ਰੀ ਕੋਛੜ ਨੇ ਕਿਹਾ।

“ਉਮੀਦ ਕਰਦਾ ਹਾਂ ਕਿ ਭਾਈਚਾਰੇ ਦੀ ਮੱਦਦ ਨਾਲ ਸੰਸਥਾ ਦੇ ਇਹ ਸਾਰੇ ਸੁਪਨੇ ਜਲਦ ਪੂਰੇ ਹੋਣਗੇ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।   

Share