ਵੈਸਟਰਨ ਸਿਡਨੀ ਦੇ ਗੇਬਲਜ਼ ਸਬਰਬ ਵਿੱਚ ਰਹਿੰਦੇ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਪਰਵਾਸੀ ਪਰਿਵਾਰਾਂ ਦੇ ਬੱਚੇ ਹਨ ਜੋ ਆਸਟ੍ਰੇਲੀਆ ਵਿੱਚ ਵੱਡੇ ਹੋਏ।
ਭਾਵੇਂਕਿ ਜਗਦੀਪ 8 ਸਾਲ ਦੀ ਉਮਰ ਵਿੱਚ ਨਿਊਜ਼ੀਲੈਂਡ ਆਏ ਸਨ ਅਤੇ ਜੈਸਮੀਤ ਦਾ ਜਨਮ ਆਸਟ੍ਰੇਲੀਆ ਦਾ ਹੀ ਹੈ, ਫੇਰ ਵੀ ਇਹ ਜੋੜਾ ਪੰਜਾਬੀਅਤ ਨਾਲ ਗੂੜੀ ਸਾਂਝ ਮਹਿਸੂਸ ਕਰਦਾ ਹੈ।
“ਪੰਜਾਬੀ ਸਾਡੇ ਸਰੀਰ ਦਾ ਹਿੱਸਾ, ਆਪਣੇ ਮਨ ਦਾ ਅੰਗ ਹੈ, ਜਿਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ।” ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਜਗਦੀਪ ਨੇ ਦੱਸਿਆ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ, ਪਰ ਘਰ ਵਿੱਚ ਮਾਂ ਬਾਪ ਨਾਲ ਹਮੇਸ਼ਾ ਤੋਂ ਹੀ ਪੰਜਾਬੀ ਹੀ ਬੋਲਦੇ ਸਨ।
ਪਰ ਜਦੋਂ ਗੱਲ ਅਗਲੀ ਪੀੜ੍ਹੀ ਦੀ ਆਈ,ਹਿੰਮਤ ਦੀ ਆਈ, ਤਾਂ ਉਸ ਨੂੰ ਵੀ ਪਹਿਲਾਂ ਪੰਜਾਬੀ ਬੋਲੀ ਸਿਖਾਉਣ ਦਾ ਫੈਸਲਾ ਜਾਣਬੁੱਝ ਕੇ ਲਿਆ ਗਿਆ।

ਤਸਵੀਰ ਵਿੱਚ ਹਿੰਮਤ ਕੌਰ, ਜਗਦੀਪ ਸਿੰਘ ਅਤੇ ਜੈਸਮੀਤ ਕੌਰ ਹਨ। Credit: Supplied
ਹਿੰਮਤ ਆਪਣੇ ਮਾਂ -ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਅਤੇ ਪੜਦਾਦੀ-ਨਾਨੀ ਦੇ ਪਿਆਰ ਨਾਲ ਵੱਡੀ ਹੋ ਰਹੀ ਹੈ, ਜੋ ਚਾਹੇ ਚਾਈਲਡ ਕੇਅਰ ਵਿੱਚ ਅੰਗਰੇਜ਼ੀ ਭਾਸ਼ਾ ਹੌਲੀ ਹੌਲੀ ਸਿੱਖ ਰਹੀ ਹੈ, ਪਰ ਠੇਠ ਪੰਜਾਬੀ ‘ਚ ਗੱਲਬਾਤ ਹਰ ਰੋਜ਼ ਕਰਦੀ ਹੈ।

ਹਿੰਮਤ ਆਪਣੇ ਦਾਦਾ-ਦਾਦੀ (Bottom Right), ਨਾਨਾ-ਨਾਨੀ (Bottom Left) ਦੇ ਨਾਲ। Credit: Supplied