ਬਲਵਿੰਦਰ ਕੌਰ ਜੋ ਕਿ ਇੱਕ ਯੁਵਾ ਮਾਂ ਹੈ, ਉਸਦਾ ਕਹਿਣਾ ਹੈ ਕਿ ਉਸਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮਾਵਾਂ ਦੀ ਕਦਰ ਦੇ ਸੁਨੇਹੇ ਲਈ ਅਜਿਹਾ ਖ਼ਾਸ ਦਿਨ ਬਣਾਇਆ ਗਿਆ ਹੈ।
ਦੂਜੇ ਪਾਸੇ ਬਲਜਿੰਦਰ ਕੌਰ ਆਪਣੇ ਪਰਿਵਾਰ ਦੀ ਦੂਜੀ ਅਤੇ ਤੀਜੀ ਪੀੜ੍ਹੀ ਨਾਲ ਮਿਲ ਕੇ ਇਸ ਦਿਵਸ ਦਾ ਆਨੰਦ ਲੈ ਰਹੇ ਹਨ।
ਇਸ ਮਾਂ ਦਿਵਸ ਨੂੰ ਆਪਣੇ ਪੋਤੇ-ਪੋਤੀਆਂ ਨਾਲ ਮਨਾਉਣ ਲਈ ਤਿਆਰ ਸ਼੍ਰੀਮਤੀ ਕੌਰ ਦਾ ਕਹਿਣਾ ਹੈ,''ਮਮਤਾ ਅਤੇ ਪਿਆਰ ਦੀ ਮੂਰਤ ਮਾਂ ਦੇ ਸਤਿਕਾਰ 'ਚ ਮਾਂ ਦਿਵਸ ਮਨਾਇਆ ਜਾਂਦਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਭਾਈਚਾਰੇ ਦੇ ਲੋਕ ਵੀ ਹੁਣ ਇਸ ਦਿਨ ਨੂੰ ਮਨਾਉਂਦੇ ਹਨ ਜਦਕਿ ਇਹ ਪਹਿਲਾਂ ਏਨਾ ਪ੍ਰਚਲਿਤ ਨਹੀਂ ਸੀ।"
ਆਸਟ੍ਰੇਲੀਆ ਵੱਸਦੀਆਂ ਇਨ੍ਹਾਂ ਮਾਵਾਂ ਦੇ ਮਾਂ ਦਿਵਸ ਪ੍ਰਤੀ ਵਿਚਾਰ ਜਾਨਣ ਲਈ ਇਹ ਰਿਪੋਰਟ ਸੁਣੋ...