‘47 ਦੀ ਵੰਡ ਵੀ ਇਸ ਜੋੜੇ ਨੂੰ ਵੱਖ ਨਹੀਂ ਕਰ ਸਕੀ: ਸਿਡਨੀ ਵਾਸੀ ਸਰਬਣ ਸਿੰਘ ਤੇ ਸੁਰਜੀਤ ਕੌਰ

Sarban Singh and Surjit Kaur

ਸਰਬਣ ਸਿੰਘ ਤੇ ਸੁਰਜੀਤ ਕੌਰ Credit: Supplied

ਸਨ 1946 ‘ਚ ਜਿਲਾ ਮਿੰਟਗੁਮਰੀ (ਸਾਹੀਵਾਲ,ਪਾਕਿਸਤਾਨ) ਵਾਸੀ ਸਰਬਣ ਸਿੰਘ ਅਤੇ 44 ਚੱਕ ਦੀ ਰਹਿਣ ਵਾਲੀ ਸੁਰਜੀਤ ਕੌਰ ਦੇ ਬਜ਼ੁਰਗਾਂ ਨੇ ਉਹਨਾਂ ਦਾ ਰਿਸ਼ਤਾ ਬਚਪਨ ਵਿੱਚ ਹੀ ਤਹਿ ਕਰ ਦਿੱਤਾ ਸੀ, ਪਰ 1947 ਦੀ ਵੰਡ ਤੋਂ ਬਾਅਦ ਦੋਵੇਂ ਪਰਿਵਾਰ ਵਿੱਛੜ ਗਏ। 12 ਸਾਲ ਬਾਅਦ 1958 ਵਿੱਚ ਇਸ ਜੋੜੇ ਦਾ ਫੇਰ ਮਿਲਾਪ ਹੋਇਆ ਅਤੇ ਪਿੰਡ ਭੀਣ (ਜਲੰਧਰ) ਵਿਖੇ ਆਨੰਦ ਕਾਰਜ ਹੋਏ। ਅੱਜ ਇਸ ਰਿਸ਼ਤੇ ਨੂੰ 67 ਸਾਲ ਹੋ ਗਏ ਹਨ ਅਤੇ ਸਿਡਨੀ ਵਿੱਚ ਰਹਿ ਰਹੇ ਸਰਬਣ ਸਿੰਘ ਅਤੇ ਸੁਰਜੀਤ ਕੌਰ ਐਸ ਬੀ ਐਸ ਪੰਜਾਬੀ ਨਾਲ ਆਪਣੀ ਪਿਆਰ, ਇੱਜ਼ਤ ਅਤੇ ਸਬਰ ਭਰੀ ਜੋੜੀ ਦੀਆਂ ਖੱਟੀਆਂ- ਮਿੱਠੀਆਂ ਯਾਦਾਂ ਤਾਜ਼ਾ ਕਰ ਰਹੇ ਹਨ।



Share