ਗਗਨਦੀਪ ਸਿੰਘ ਰੱਲ੍ਹ ਅਗਸਤ 2013 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਮੈਲਬੌਰਨ ਤੋਂ ਐਲਿਸ ਸਪ੍ਰਿੰਗਜ਼ ਆ ਗਿਆ ਸੀ।
ਇਸ ਪਿਛਲਾ ਕਾਰਨ ਉਹ ਰੀਜਨਲ ਸਪਾਂਸਰਸ਼ਿਪ ਤਹਿਤ ਨੌਕਰੀ ਦੇ ਜ਼ਿਆਦਾ ਮੌਕੇ ਅਤੇ ਪਰਮਾਨੈਂਟ ਰੇਸੀਡੈਂਸੀ [ਪੀ ਆਰ] ਹੋਣ ਵਿੱਚ ਆਸਾਨੀ ਨੂੰ ਦੱਸਦਾ ਹੈ।
ਐੱਸ ਬੀ ਐੱਸ ਪੰਜਾਬੀ ਨਾਲ ਗੱਲ ਕਰਦੇ ਉਸਨੇ ਕਿਹਾ ਕਿ ਵੱਡੇ ਸ਼ਹਿਰਾਂ ਵਿੱਚ ਪੀ ਆਰ ਹੋਣ ਵਿੱਚ ਮੁਸ਼ਕਿਲਾਂ ਅਕਸਰ ਨਵੇਂ ਆਏ ਪਰਵਾਸੀਆਂ ਨੂੰ ਪੇਂਡੂ ਖੇਤਰਾਂ ਵੱਲ ਜਾਣ ਲਈ ਮਜਬੂਰ ਕਰਦੀਆਂ ਹਨ।
"ਇਹ ਗੱਲ ਕਾਫੀ ਹੱਦ ਤੱਕ ਮੇਰੇ ਉੱਤੇ ਵੀ ਢੁਕਦੀ ਹੈ। ਮੈਂ ਇੱਥੇ ਸੋਸ਼ਲ ਵੈੱਲਫੇਅਰ ਦੀ ਪੜ੍ਹਾਈ ਕਰਨ ਆਇਆ ਸੀ ਤੇ ਉਪਰੰਤ ਇਸੇ ਖੇਤਰ ਵਿੱਚ ਨੌਕਰੀ ਕਰਦਿਆਂ ਆਸਾਨੀ ਨਾਲ਼ ਪੀ ਆਰ ਹੋ ਗਿਆ ਸੀ," ਉਸਨੇ ਕਿਹਾ।ਸ੍ਰੀ ਰੱਲ੍ਹ ਨੇ ਦੱਸਿਆ ਕਿ ਮੈਲਬੌਰਨ ਦੀ 'ਚਹਿਲ-ਪਹਿਲ' ਤੋਂ ਐਲਿਸ ਸਪ੍ਰਿੰਗਜ਼ ਵਰਗੇ ਸ਼ਾਂਤ ਤੇ ਕੁਦਰਤ ਦੀ ਗੋਦ ਵਿੱਚ ਸਮਾਏ ਸ਼ਹਿਰ ਵਿੱਚ ਦਿਲ ਲਾਉਣਾ ਉਸ ਲਈ ਪਹਿਲਾਂ ਥੋੜ੍ਹਾ ਮੁਸ਼ਕਲ ਜ਼ਰੂਰ ਸੀ।
Mr Ralh has a passion for photography. Source: Supplied
"ਮੈਲਬੌਰਨ ਵਰਗਾ ਰੌਣਕ ਮੇਲਾ ਇੱਥੇ ਦੇਖਣ ਨੂੰ ਨਹੀਂ ਮਿਲਿਆ ਪਰ ਜਿਉਂ-ਜਿਉਂ ਭਾਰਤੀ ਆਬਾਦੀ ਇੱਥੇ ਵਧਦੀ ਗਈ ਤਿਉਂ-ਤਿਉਂ ਮੇਰਾ ਸਮਾਜਿਕ ਦਾਇਰਾ ਅਤੇ ਮੇਲਜੋਲ ਵੀ ਵਧਿਆ ਤੇ ਵੱਡੀ ਗੱਲ ਮੈਨੂੰ ਇੱਥੋਂ ਦਾ ਵਰਕ-ਲਾਈਫ ਬੈਲੇਂਸ ਬਹੁਤ ਪਸੰਦ ਆਇਆ।"
ਨਾਰਦਨ ਟੈਰੀਟਰੀ ਵਿਚ ਨੌਕਰੀ ਦੇ ਵਧੇਰੇ ਮੌਕਿਆਂ ਦਾ ਹੋਣਾ ਵੀ ਉਸ ਲਈ ਇੱਥੇ ਪੱਕੇ ਤੌਰ 'ਤੇ ਵਸਣ ਦਾ ਇੱਕ ਕਾਰਨ ਬਣਿਆ।
ਸ੍ਰੀ ਰੱਲ੍ਹ ਨੇ ਕਿਹਾ ਕਿ ਭਾਵੇਂ ਉਹ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਐਲਿਸ ਸਪ੍ਰਿੰਗਜ਼ ਆਏ ਸਨ ਪਰ ਇਸ ਦੇ ਬਾਵਜੂਦ ਇੱਕ ਦਿਨ ਵੀ ਉਹ ਬਿਨ-ਨੌਕਰੀ ਨਹੀਂ ਰਹੇ - "ਕਿਰਤੀ ਅਤੇ ਮਿਹਨਤੀ ਲੋਕਾਂ ਲਈ ਇੱਥੇ ਨੌਕਰੀਆਂ ਦੀ ਕੋਈ ਕਮੀ ਨਹੀਂ ਹੈ।“
“ਜਦ ਮੈਂ ਇੱਥੇ ਆਇਆ ਸੀ ਤਾਂ ਮੇਰੇ ਮਿੱਤਰ ਕਹਿੰਦੇ ਸੀ ਕਿ ਅਗਰ ਤੁਸੀਂ ਤਿੰਨ ਦਿਨਾਂ ਦੇ ਵਿੱਚ-ਵਿੱਚ ਨੌਕਰੀ ਤੇ ਨਹੀਂ ਜਾਣ ਲੱਗੇ ਤਾਂ ਇਸ ਦਾ ਇਹ ਮਤਲਬ ਹੈ ਕਿ ਜਾਂ ਤਾਂ ਤੁਸੀਂ ਨੌਕਰੀ ਕਰਨੀ ਨਹੀਂ ਚਾਹੁੰਦੇ ਜਾਂ ਤੁਸੀਂ ਇਹ ਚੰਗੀ ਤਰ੍ਹਾਂ ਲੱਭੀ ਨਹੀਂ।"ਸ੍ਰੀ ਰੱਲ੍ਹ ਨੇ ਕਿਹਾ ਕਿ ਆਦਿਵਾਸੀ ਭਾਈਚਾਰੇ ਦੇ ਸੱਭਿਆਚਾਰਕ ਅਤੇ ਕਲਾ ਖੇਤਰ ਗੜ੍ਹ ਵਜੋਂ ਜਾਣਿਆ ਜਾਂਦਾ ਇਹ ਸ਼ਹਿਰ ਅਤੇ ਇਸਦਾ ਆਲਾ-ਦੁਆਲਾ ਕੁਦਰਤੀ ਸੁਹੱਪਣ ਨਾਲ ਭਰਪੂਰ ਹੈ।
Alice Springs outback offers one of the best views of star-studded skies and the Milky Way. Source: Supplied
"ਮੇਰਾ ਇੱਥੇ ਵਸਦੇ ਲੋਕਾਂ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੇ ਸ਼ਾਂਤ-ਚਿੱਤ ਸੁਭਾਅ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਇਹ ਲੋਕ ਧਰਤੀ, ਕੁਦਰਤ ਅਤਗੇ ਇਸ ਨਾਲ਼ ਜੁੜੇ ਜੰਗਲੀ ਜੀਵ ਤੇ ਵਨਸਪਤੀ ਨਾਲ ਪਿਆਰ ਕਰਨ ਵਾਲੇ ਲੋਕ ਹਨ।"
"ਦੂਜੀ ਵੱਡੀ ਗੱਲ ਜੋ ਉਨ੍ਹਾਂ ਵੱਲ ਮੇਰੀ ਖਿੱਚ ਨੂੰ ਵਧਾਉਂਦੀ ਹੈ ਉਹ ਹੈ ਉਨ੍ਹਾਂ ਦਾ ਆਪਸੀ ਮਿਲਵਰਤਨ ਤੇ ਆਪਣੇ ਭੈਣ-ਭਾਈ ਤੇ ਰਿਸ਼ਤੇਦਾਰਾਂ ਨਾਲ ਪਰਿਵਾਰਕ ਸਾਂਝ ਜੋਕਿ ਸਾਡੇ ਪਰਿਵਾਰਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ।"
ਸ੍ਰੀ ਰੱਲ੍ਹ ਨੇ ਕਿਹਾ ਕਿ ਬਹੁਤ ਸਾਰੇ ਹੋਰ ਨਵੇਂ ਆਏ ਪ੍ਰਵਾਸੀਆਂ ਵਾਂਗ ਉਨ੍ਹਾਂ ਦਾ ਮਨ ਵੀ ਕਈ ਵਾਰ ਵੱਡੇ ਸ਼ਹਿਰਾਂ ਦੀ ਰੌਣਕ ਵੱਲ ਨੂੰ ਗਿਆ ਪਰ ਐਲਿਸ ਸਪ੍ਰਿੰਗਜ਼ ਦੀ ਇੱਕ 'ਅਜੀਬ ਜਿਹੀ ਖਿੱਚ' ਉਨ੍ਹਾਂ ਨੂੰ ਇੱਥੇ ਹੀ ਰੱਖਣ ਲਈ ਮਜਬੂਰ ਕਰਦੀ ਰਹੀ।
"ਜੇ ਤੁਸੀਂ ਕੁਦਰਤ ਨਾਲ ਇੱਕ-ਮਿੱਕ ਹੋਕੇ ਇੱਕ ਸ਼ਾਂਤਚਿਤ ਤੇ ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਐਲਿਸ ਸਪ੍ਰਿੰਗਜ਼ ਤੁਹਾਨੂੰ ਖਿੜ੍ਹੇ ਮੱਥੇ ਸਵੀਕਾਰ ਕਰੇਗਾ।ਭੂਗੋਲਿਕ ਸਥਿਤੀ ਦੇ ਲਿਹਾਜ਼ ਨਾਲ, ਆਸਟ੍ਰੇਲੀਆ ਦੇ ਤਕਰੀਬਨ ਮੱਧ ਵਿੱਚ ਸਥਿਤ ਇਹ ਸ਼ਹਿਰ ਐਡੀਲੇਡ ਤੇ ਡਾਰਵਿਨ ਤੋਂ ਤਕਰੀਬਨ ਪੰਦਰਾਂ ਸੌ ਕਿਲੋਮੀਟਰ ਦੀ ਬਰਾਬਰ ਦੀ ਦੂਰੀ 'ਤੇ ਸਥਿਤ ਹੈ।
Mr Ralh says he is in love with Alice Springs’s natural beauty and outback characters. Source: Supplied
ਇਹ ਸ਼ਹਿਰ ਐਬੋਰਿਜਨਲ ਆਰਟ ਗੈਲਰੀਆਂ ਲਈ ਵੀ ਕਾਫੀ ਮਸ਼ਹੂਰ ਹੈ ਤੇ ਜੇ ਥੋੜ੍ਹਾ ਬਾਹਰ ਵੱਲ ਨੂੰ ਜਾਈਏ ਤਾਂ ਆਊਟਬੈਕ ਜ਼ਿੰਦਗੀ ਦੀ ਇੱਕ ਵੱਖਰੀ ਝਲਕ ਵੇਖਣ ਨੂੰ ਮਿਲਦੀ ਹੈ।
ਕੁਦਰਤੀ ਸੁਹੱਪਣ, ਚਮਚਮਾਓਂਦੇ ਤਾਰਿਆਂ ਨਾਲ਼ ਭਰਿਆ ਆਸਮਾਨ, ਲਾਲ ਧਰਤੀ, ਰੇਗਿਸਥਾਨ, ਉਲੁਰੂ ਦੇ ਪਹਾੜ, ਕੈਨੀਅਨ ਤੇ ਵੈਸਟ ਮੈਰੀਲੈਂਡ ਰੈਂਜ਼ਿਜ਼ ਦਾ ਇੱਕ ਵੱਖਰਾ ਨਜ਼ਾਰਾ ਮਾਨਣ ਲਈ ਲੋਕ ਅਕਸਰ ਇੱਥੇ ਲੰਬੀਆਂ ਛੁੱਟੀਆਂ ਲਈ ਆਉਂਦੇ ਹਨ।
ਸ੍ਰੀ ਰੱਲ੍ਹ ਨੇ ਦੱਸਿਆ ਕਿ ਇਹ ਸਾਰੀਆਂ ਚੀਜ਼ਾਂ ਉਨ੍ਹਾਂ ਲਈ ਖਿੱਚ ਪੈਦਾ ਕਰਨ ਵਾਲੀਆਂ ਸਨ ਜਿਨਾਂ ਦੇ ਚਲਦਿਆਂ ਉਨ੍ਹਾਂ ਨੂੰ ਆਪਣਾ ਫੋਟੋਗਰਾਫੀ ਦਾ ਸ਼ੌਕ ਪੂਰਾ ਕਰਨ ਦਾ ਵੀ ਭਰਪੂਰ ਮੌਕਾ ਮਿਲਿਆ।ਨਾਰਦਰਨ ਟੈਰੀਟਰੀ ਦੀਆਂ ਪਰਵਾਸ ਨੀਤੀਆਂ ਵਿੱਚ 'ਹਾਂ-ਪੱਖੀ ਤਬਦੀਲੀ' ਅਤੇ ਪੇਂਡੂ ਖੇਤਰ ਵਿੱਚ ਜਲਦ ਪੀ ਆਰ ਦਾ ਮਿਲਣਾ ਬਹੁਤ ਸਾਰੇ ਭਾਰਤੀਆਂ ਦੇ ਇਸ ਖੇਤਰ ਵਿੱਚ ਸਥਾਈ ਪਰਵਾਸ ਦਾ ਕਾਰਨ ਬਣਿਆ ਹੈ।
To stay fit, Mr Ralh is involved in many #crossfit activities across Alice Springs. Source: Supplied
ਸ਼੍ਰੀ ਰੱਲ੍ਹ ਨੇ ਦੱਸਿਆ ਕਿ ਭਾਰਤੀ ਭਾਈਚਾਰਾ ਹੁਣ ਇਕ ਵੱਡੀ ਤਦਾਦ ਵਿੱਚ ਇੱਥੇ ਵਸਦਾ ਹੈ ਤੇ ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਮਲਿਆਲੀ ਤੇ ਪੰਜਾਬੀ ਲੋਕਾਂ ਦੀ ਹੈ।
"ਇਥੇ ਗੁਰਦਵਾਰਾ ਸਾਹਿਬ ਅਤੇ ਮੰਦਿਰ ਵੀ ਹੈ। ਸਾਰਾ ਭਾਈਚਾਰਾ ਇਕੱਠਾ ਹੋਕੇ ਤਕਰੀਬਨ ਸਾਰੇ ਸੱਭਿਆਚਾਰਕ ਤੇ ਧਾਰਮਿਕ ਤਿਉਹਾਰ ਤੇ ਰਸਮੋ-ਰਿਵਾਜ਼ ਜਿਵੇਂ ਕਿ ਵਿਸਾਖੀ, ਦੀਵਾਲੀ, ਹੋਲੀ ਆਦਿ ਮਨਾਉਂਦਾ ਹੈ," ਉਨ੍ਹਾਂ ਦੱਸਿਆ।
"ਬਹੁਤ ਸਾਰੇ ਭਾਰਤੀ ਨੌਜਵਾਨ ਕੁਝ ਕ੍ਰਿਕੇਟ ਟੀਮਾਂ ਨਾਲ਼ ਵੀ ਜੁੜੇ ਹੋਏ ਹਨ। ਸਾਡੀ ਕ੍ਰਿਕੇਟ ਟੀਮ ਐਲਿਸ ਸਪ੍ਰਿੰਗਜ਼ ਟਾਈਗਰਜ਼ ਸਥਾਨਿਕ ਲੀਗ ਵਿੱਚ ਹਮੇਸ਼ਾਂ ਚੰਗੀ ਕਾਰੁਗਜ਼ਾਰੀ ਦਿਖਾਉਂਦੀ ਹੈ।"ਪਿਛਲੇ ਸੇਂਸਸ ਵਿਚਲੇ ਅੰਕੜਿਆਂ ਦੇ ਲਿਹਾਜ਼ ਨਾਲ ਤਕਰੀਬਨ 5000 ਭਾਰਤੀ-ਮੂਲ ਦੇ ਲੋਕ ਇਸ ਵੇਲੇ ਨੌਰਦਰਨ ਟੈਰੀਟਰੀ ਵਿੱਚ ਰਹਿ ਰਹੇ ਹਨ।
Mr Ralh participates in various sports and cultural activities in Alice Springs. Source: Supplied
ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ