ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (STEM) ਵਿਸ਼ਿਆਂ ਵਿੱਚ ਵਿਭਿੰਨਤਾ ਲਿਆਉਣ ਦੇ ਯਤਨ

stem.jpg

(L to R) Mikaela Jade, Sally-Ann Williams, Hon Minister ED Husic and Dr Parwinder Kaur are members of a review panel examining diversity in STEM and the skilled workforce. Credit: Supplied by Parwinder Kaur

ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (STEM) ਦੇ ਵਿਭਾਗਾਂ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੁਤੰਤਰ ਸਮੀਖਿਆ ਦੀ ਸਥਾਪਨਾ ਕੀਤੀ ਗਈ ਹੈ। ਇਸ ਸਮੀਖਿਆ ਦੇ ਪੈਨਲ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਪਰਵਿੰਦਰ ਕੌਰ ਦਾ ਕਹਿਣਾ ਹੈ ਕਿ ਵਿਭਿੰਨਤਾ ਲਿਆਉਣ ਨਾਲ ਵੱਖੋ-ਵੱਖ ਭਾਈਚਾਰਿਆਂ, ਲਿੰਗ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਬੇਹਤਰ ਰੁਜ਼ਗਾਰ ਦੇ ਮੌਕੇ ਮਿਲਣਗੇ।


ਕਿਸੇ ਵੀ ਦੇਸ਼ ਦੀ ਆਰਥਿਕਤਾ ਅਤੇ ਤਰੱਕੀ ਵਿੱਚ STEM ਵਰਕਰਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ।

ਸਰਕਾਰ ਵੱਲੋਂ 2022 ਵਿੱਚ ਕਰਵਾਏ ਗਏ ਨੌਕਰੀਆਂ ਅਤੇ ਹੁਨਰ ਸੰਮੇਲਨ ਦੌਰਾਨ ਇੱਕ ਸਮੀਖਿਆ ਦਾ ਐਲਾਨ ਕੀਤਾ ਗਿਆ ਸੀ।

ਇਸ ਐਲਾਨ ਤੋਂ ਬਾਅਦ ਉਦਯੋਗ, ਵਿਗਿਆਨ ਅਤੇ ਸਰੋਤ ਵਿਭਾਗ ਵੱਲੋਂ ਸਟੈਮ ਕਰਮਚਾਰੀਆਂ ਅਤੇ ਸਿੱਖਿਆ ਵਿੱਚ ਵਿਭਿੰਨਤਾ ਨੂੰ ਵਧਾਉਣ ਲਈ ਇੱਕ ਸੁਤੰਤਰ ਸਮੀਖਿਆ ਪੈਨਲ ਦੀ ਨਿਯੁਕਤੀ ਕੀਤੀ ਗਈ ਹੈ।

ਪਰਥ ਤੋਂ ਡਾਕਟਰ ਪਰਵਿੰਦਰ ਕੌਰ ਉਹਨਾਂ ਚਾਰ ਪੈਨਲ ਮੈਂਬਰਾਂ ਵਿੱਚੋਂ ਇੱਕ ਹੈ ਜਿੰਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ।
parwinder kaur.jpg
Dr Parwinder Kaur has been appointed to an independent review panel exploring diversity in STEM education and careers. Credit: Supplied by Parwinder Kaur
ਡਾਕਟਰ ਕੌਰ ਦਾ ਕਹਿਣਾ ਹੈ ਕਿ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਪ੍ਰਵਾਸੀ ਜਾਂ ਵਿਦਿਆਰਥੀ ਜਦੋਂ ਆਪਣੇ ਹੁਨਰ ਨਾਲ ਗੈਰ ਸਬੰਧਿਤ ਖੇਤਰਾਂ ਵਿੱਚ ਕੰਮ ਕਰਦੇ ਹਨ ਤਾਂ ਇਹ ਦੇਖ ਕੇ ਉਹਨਾਂ ਨੂੰ ਦੁੱਖ ਹੁੰਦਾ ਹੈ।

ਉਹਨਾਂ ਮੁਤਾਬਕ ਵੱਖੋ-ਵੱਖ ਖੇਤਰਾਂ ਵਿੱਚ ਵਿਭਿੰਨਤਾ ਲਿਆਉਣ ਨਾਲ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨਾ ਸੌਖਾ ਹੋਵੇਗਾ ਅਤੇ ਉਹਨਾਂ ਦੇ ਹੁਨਰ ਦੀ ਸਹੀ ਵਰਤੋਂ ਹੋ ਸਕੇਗੀ।

ਸਮੀਖਿਆ ਪੈਨਲ ਤੋਂ ਜੁਲਾਈ 2023 ਵਿੱਚ ਇੱਕ ਖਰੜਾ ਜਨਤਕ ਰਿਪੋਰਟ ਦਾਖਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।

ਇਹ ਪੈਨਲ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਆਪਣੀ ਗੱਲ ਰੱਖਣ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।

ਇਸ ਸਮੀਖਿਆ ਦੀ ਵੈਬਸਾਈਟ ਉੱਤੇ ਅੰਗ੍ਰੇਜ਼ੀ, ਅਰਬੀ, ਚੀਨੀ ਅਤੇ ਪੰਜਾਬੀ ਭਾਸ਼ਾ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਜਾ ਸਕਦੇ ਹਨ।

ਪੰਜਾਬੀ ਵਿੱਚ ਇੰਟਰਵਿਊ ਸੁਣਨ ਲਈ ਉੱਪਰ ਦਿੱਤੇ ਪਲੇਅਰ 'ਤੇ ਕਲਿੱਕ ਕਰੋ।

Share