ਮੌਸਮ ਵਿਭਾਗ ਵਲੋਂ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਸਾਲ ਲਾ-ਨੀਨਾ ਵਾਵਰੋਲੇ ਕਾਰਨ ਪਿਛਲੇ ਸਾਲਾਂ ਨਾਲੋਂ ਜਿਆਦਾ ਮੀਂਹ ਪਵੇਗਾ।
1900ਵਿਆਂ ਤੋਂ ਬਾਅਦ, ਆਸਟ੍ਰੇਲੀਆ ਵਿੱਚ 18 ਲਾ-ਨੀਨਾ ਵਾਵਰੋਲੇ ਆ ਚੁੱਕੇ ਹਨ, ਜਿਹਨਾਂ ਵਿੱਚੋਂ 12 ਨੇ ਹੜ੍ਹ ਵੀ ਲਿਆਂਦੇ ਸਨ।
ਮੌਸਮ ਵਿਭਾਗ ਦੇ ਮਾਹਰ ਡਾ ਐਂਡਰਿਊਜ਼ ਵਾਟਕਿਨਸ ਕਹਿੰਦੇ ਹਨ ਕਿ ਇਸ ਸਾਲ ਦਸੰਬਰ-ਜਨਵਰੀ ਵਿੱਚ ਲਾ-ਨੀਨਾ ਕਾਰਨ ਮੌਸਮ ਭਿਆਨਕ ਹੋ ਸਕਦਾ ਹੈ।
ਆਮ ਤੌਰ ਤੇ ਹੀ ਲਾ-ਨੀਨਾ ਕਾਰਨ ਦੇਸ਼ ਭਰ ਵਿੱਚ ਬਹੁਤ ਜਿਆਦਾ ਮੀਂਹ ਪੈਂਦਾ ਹੈ, ਦਿਨ ਸਮੇਂ ਵੀ ਠੰਡ ਬਹੁਤ ਵੱਧ ਜਾਂਦੀ ਹੈ।
ਵਿਕਟੋਰੀਆ ਸਟੇਟ ਐਮਰਜੈਂਸੀ ਸੇਵਾ ਦੇ ਉੱਪ ਮੁਖੀ ਡੇਵਿਡ ਬੇਕਰ ਕਹਿੰਦੇ ਹਨ ਕਿ ਹੜ੍ਹ ਤਾਂ ਦੇਸ਼ ਵਿੱਚ ਕਿਸੇ ਵੀ ਸਮੇਂ ਆ ਸਕਦੇ ਹਨ।
ਸ਼ੋਰੈਂਸ ਕਰਨ ਵਾਲੀ ਕੰਪਨੀ ਆਲੀਆਨਜ਼ ਵਲੋਂ ਕੀਤੀ ਖੋਜ ਤੋਂ ਪਤਾ ਚਲਦਾ ਹੈ ਕਿ ਆਸਟ੍ਰੇਲੀਆ ਨੇ ਦੇਸ਼ ਵਿੱਚ ਹੜ੍ਹਾਂ ਦਾ ਢੁੱਕਵਾਂ ਮੁਕਾਬਲਾ ਕਰਨ ਦੇ ਉਪਰਾਲੇ ਨਹੀਂ ਕੀਤੇ ਹੋਏ ਹਨ। ਮੈਨੇਜਰ ਮਾਰਕ ਓ’ਕੋਨੋਰ ਪਿਛਲੇ ਸਾਲ ਹੋਏ ਨੁਕਸਾਨਾਂ ਬਾਰੇ ਵਿਸਥਾਰ ਨਾਲ ਦਸਦੇ ਹਨ।
ਓ’ਕੋਨੋਰ ਸਲਾਹ ਦਿੰਦੇ ਹਨ ਕਿ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੁੰਦਾ ਹੈ ਕਿ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ, ਸੇਵਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਤੋਂ ਮਦਦ ਕਿਸ ਤਰਾਂ ਲੈਣੀ ਹੁੰਦੀ ਹੈ।
ਬੇਕਰ ਵੀ ਸਲਾਹ ਦਿੰਦੇ ਹਨ ਕਿ ਹੜ੍ਹ ਵਰਗੀਆਂ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਹੰਗਾਮੀ ਕਿੱਟ ਪਹਿਲਾਂ ਹੀ ਤਿਆਰ ਕਰ ਲੈਣੀ ਚਾਹੀਦੀ ਹੈ।
ਆਪਣੇ ਘਰ ਨੂੰ ਹੜ੍ਹ ਦਾ ਮੁਕਾਬਲਾ ਕਰਨ ਦੇ ਯੋਗ ਬਨਾਉਣ ਦੀ ਸਾਰੀ ਜਾਣਕਾਰੀ ਤੁਹਾਡੇ ਲੋਕਲ ਐਸ ਈ ਐਸ ਦੀ ਵੈੱਬਸਾਈਟ ਤੋਂ ਮਿਲ ਸਕਦੀ ਹੈ।
ਬੇਕਰ ਇਹ ਵੀ ਸਲਾਹ ਦਿੰਦੇ ਹਨ ਕਿ ਹੜ੍ਹਾਂ ਵਾਲੇ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਲੇ ਦੁਆਲੇ ਦੀਆਂ ਨਾਲੀਆਂ ਅਤੇ ਡਰੇਨਸ ਆਦਿ ਸਾਫ ਕਰਵਾ ਲੈਣੇ ਚਾਹੀਦੇ ਹਨ।
ਖਰਾਬ ਮੌਸਮ ਵਿੱਚ ਕਾਰ ਨਹੀਂ ਚਲਾਉਣੀ ਚਾਹੀਦੀ ਕਿਉਂਕਿ ਅਚਾਨਕ ਮੀਂਹ ਤੇਜ਼ ਹੋਣ ਨਾਲ ਸਥਿਤੀ ਬਹੁਤ ਹਾਨੀਕਾਰਕ ਵੀ ਸਿੱਧ ਹੋ ਸਕਦੀ ਹੈ। ਪਰ ਜੇਕਰ ਤੁਸੀਂ ਅਚਾਨਕ ਹੜ੍ਹ ਵਿੱਚ ਫਸ ਹੀ ਗਏ ਹੋ ਤਾਂ ਆਪਣੀ ਕਾਰ ਨੂੰ ਕਿਸੇ ਉੱਚੀ ਜਗਾ ਤੇ ਖੜੀ ਕਰਕੇ ਆਪ ਤੁਰੰਤ ਹੀ ਸੁਰੱਖਿਅਤ ਸਥਾਨ ‘ਤੇ ਚਲੇ ਜਾਵੋ।
ਆਸਟ੍ਰੇਲੀਅਨ ਲਾਈਫ ਸੇਵਿੰਗ ਸੋਸਾਇਟੀ ਦੇ ਖੋਜ ਕਰਤਾ ਸਟੇਸੀ ਪਿਜਨ ਕਹਿੰਦੀ ਹੈ ਕਿ ਜਿੱਥੋਂ ਤੱਕ ਹੋ ਸਕੇ, ਲੋਕਾਂ ਨੂੰ ਹੜ੍ਹ ਪੈਦਾ ਹੋਣ ਵਾਲੀਆਂ ਥਾਵਾਂ ਤੇ ਜਾਣਾ ਹੀ ਨਹੀਂ ਚਾਹੀਦਾ। ਅਤੇ ਕਿਸੇ ਹੋਰ ਨੂੰ ਬਚਾਉਣ ਖਾਤਰ ਆਪਣੀ ਜਾਨ ਖਤਰੇ ਵਿੱਚ ਪਾਉਣ ਨਾਲੋਂ ਹੰਗਾਮੀਂ ਸੇਵਾ ਪ੍ਰਦਾਨ ਕਰਨ ਵਾਲਿਆਂ ਤੋਂ ਮਦਦ ਲੈਣੀ ਚਾਹੀਦੀ ਹੈ।
ਬੇਕਰ ਦਾ ਕਹਿਣਾ ਹੈ - ਖਤਰੇ ਭਰੀ ਸਥਿਤੀ ਸਮੇਂ ਸਭ ਤੋਂ ਜਿਆਦਾ ਜਰੂਰੀ ਹੁੰਦਾ ਹੈ ਤੁਸੀਂ ਆਪਣੀ ਹਿਫਾਜ਼ਤ ਕਰੋ।
ਜਿਆਦਾ ਜਾਣਕਾਰੀ ਲਈ ਆਪਣੇ ਲੋਕ ਸਟੇਟ ਐਮਰਜੈਂਸੀ ਸਰਵਿਸ ਜਾਂ ਰਾਇਲ ਲਾਈਫ ਸੇਵਿੰਗ ਆਸਟ੍ਰੇਲੀਆ ਦੀ ਵੈਬਸਾਈਟ ‘ਤੇ ਜਾਓ।
ਮੌਸਮ ਦੀ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਮੌਸਮ ਵਿਭਾਗ ਦੀ ਵੈਬਸਾਈਟ ਜਾਂਚਦੇ ਰਹੋ।
ਜੇ ਤੁਸੀਂ ਹੜ੍ਹ ਵਿੱਚ ਫਸ ਗਏ ਹੋ ਤਾਂ ਐਸ ਈ ਐਸ ਨੂੰ 13 25 00 ‘ਤੇ ਫੋਨ ਕਰੋ। ਹੰਗਾਮੀ ਖਤਰੇ ਭਰੀ ਸਥਿਤੀ ਵਿੱਚ 000 ਨੂੰ ਫੋਨ ਕਰੋ।
ਆਪਣੀ ਭਾਸ਼ਾ ਵਿੱਚ ਜਾਣਕਾਰੀ ਜਾਂ ਮਦਦ ਲੈਣ ਲਈ ਦੇਸ਼ ਵਿਆਪੀ ਦੁਭਾਸ਼ੀਏ ਵਾਲੀ ਸੇਵਾ ਨੂੰ 13 14 50 ‘ਤੇ ਫੋਨ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
Previous settlement guides
ਨੌਕਰੀ ਲਈ ਇੰਟਰਵਿਊ ਦੀ ਤਿਆਰੀ ਕਰਨ ਬਾਰੇ ਕੁਝ ਅਹਿਮ ਨੁਕਤੇ