ਆਸਟ੍ਰੇਲੀਆ ਦੀ ਪਹਿਲੀ ਹੋਮ ਗਰੰਟੀ ਸਕੀਮ ਦੇ ਵਿਸਥਾਰ ਅਧੀਨ ਕੁੱਝ ਅਹਿਮ ਤਬਦੀਲੀਆਂ ਦਾ ਐਲਾਨ

Success - Holding up house keys

A man smiling as he holds up keys to his new home. Credit: georgeclerk/Getty Images

ਮੁੱਖ ਤਬਦੀਲੀ ਤਹਿਤ 1 ਜੁਲਾਈ ਤੋਂ ਦੋਸਤ, ਭੈਣ-ਭਰਾ, ਅਤੇ ਪਰਿਵਾਰ ਦੇ ਹੋਰ ਮੈਂਬਰ ਮਿਲ ਕੇ ਸਾਂਝੇ ਤੌਰ 'ਤੇ ਪਹਿਲਾ ਘਰ ਖਰੀਦਣ ਦੇ ਯੋਗ ਹੋਣਗੇ। ਨਾਲ ਹੀ ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਪਿਛਲੇ 10 ਸਾਲਾਂ ਤੋਂ ਕੋਈ ਘਰ ਨਹੀਂ ਖਰੀਦਿਆ ਹੈ, ਉਹ ਵੀ ਇਸ ਸਕੀਮ ਲਈ ਅਪਲਾਈ ਕਰਨ ਦੇ ਯੋਗ ਹੋਣਗੇ। 'ਫਰਸਟ ਹੋਮ ਗਰੰਟੀ ਸਕੀਮ' ਘਰ ਖਰੀਦਦਾਰਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ, ਵਿਸਥਾਰ ਵਿੱਚ ਜਾਨਣ ਲਈ ਇਹ ਇੰਟਰਵਿਊ ਸੁਣੋ।


ਫੈਡਰਲ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਰਿਹਾਇਸ਼ ਦੀ ਸਮਰੱਥਾ ਦੇ ਸੰਕਟ ਨੂੰ ਹੱਲ ਕਰਨ ਦੀ ਕੋਸ਼ਿਸ਼ ਵਿੱਚ ਹੋਮ ਗਰੰਟੀ ਸਕੀਮ ਦੇ ਮਾਪਦੰਡਾਂ ਦਾ ਵਿਸਤਾਰ ਕਰ ਰਹੀ ਹੈ।

ਤਬਦੀਲੀਆਂ ਵਿੱਚ ਫਰਸਟ ਹੋਮ ਬਾਇਰ ਗਰੰਟੀ, ਰੀਜਨਲ ਫਰਸਟ ਹੋਮ ਬਾਇਰ ਗਰੰਟੀ, ਅਤੇ ਫੈਮਿਲੀ ਹੋਮ ਗਰੰਟੀ ਲਈ ਯੋਗਤਾ ਦੇ ਮਾਪਦੰਡ ਦਾ ਵਿਸਤਾਰ ਕੀਤਾ ਜਾਵੇਗਾ।

ਤਬਦੀਲੀਆਂ ਦੇ ਵੇਰਵਿਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ, ਐਸ ਬੀ ਐਸ ਪੰਜਾਬੀ ਨੇ ਮੈਲਬੌਰਨ-ਅਧਾਰਤ ਮੋਰਟਗੇਜ ਬ੍ਰੋਕਰ ਅਤੇ ਵਿੱਤੀ ਮਾਹਰ ਨੀਤੀ ਭਾਰਗਵਾ ਨਾਲ ਗੱਲ ਕੀਤੀ।

ਉਨ੍ਹਾਂ ਦੱਸਿਆ ਕਿ ਮੁੱਖ ਬਦਲਾਅ ਤਹਿਤ 1 ਜੁਲਾਈ ਤੋਂ, ਦੋਸਤ, ਭੈਣ-ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਮਿਲ ਕੇ ਸਾਂਝੇ ਤੌਰ 'ਤੇ ਘਰ ਖਰੀਦਣ ਦੇ ਯੋਗ ਹੋਣਗੇ ਜਦਕਿ ਪਹਿਲਾਂ ਸਿਰਫ ਵਿਆਹੇ ਹੋਏ ਯਾ 'ਡੀ ਫੈਕਟੋ' ਰਿਸ਼ਤੇ ਵਾਲੇ ਜੋੜੇ ਹੀ ਸਾਂਝੇ ਤੌਰ ਤੇ 'ਫਸਟ ਹੋਮ ਗਰੰਟੀ' ਲਈ ਯੋਗ ਸਨ।
IMG_6079.jpg
Melbourne based mortgage broker Niti Bhargawa at SBS Studios, Melbourne.
"ਨਾਲ ਹੀ ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਪਿਛਲੇ 10 ਸਾਲਾਂ ਤੋਂ ਕੋਈ ਘਰ ਨਹੀਂ ਖਰੀਦਿਆ ਹੈ, ਉਹ ਵੀ 1 ਜੁਲਾਈ 2023 ਤੋਂ 'ਫਸਟ ਹੋਮ ਸਕੀਮ ' ਲਈ ਅਪਲਾਈ ਕਰਨ ਦੇ ਯੋਗ ਹੋਣਗੇ।"

"ਭਾਵ ਜੇ ਤੁਸੀਂ ਪਿਛਲੇ 10 ਸਾਲਾਂ 'ਚ ਕੋਈ ਜਾਇਦਾਦ ਨਹੀਂ ਖਰੀਦੀ ਹੈ ਤਾਂ ਪਹਿਲੇ ਘਰ ਦੇ ਖ਼ਰੀਦਦਾਰ ਵਾਂਗ ਤੁਹਾਨੂੰ ਮੌਰਗੇਜ ਬੀਮੇ ਤੋਂ ਬਿਨਾਂ ਬੈਂਕ ਹੋਮ ਲੋਨ ਪ੍ਰਾਪਤ ਕਰਨ ਲਈ ਸਿਰਫ 5% ਡਿਪੋਜ਼ਿਟ ਦੀ ਹੀ ਲੋੜ ਹੋਵੇਗੀ," ਉਨ੍ਹਾਂ ਕਿਹਾ।

ਹੁਣ ਸਥਾਈ ਨਿਵਾਸੀ ਵੀ ਇਸ ਸਕੀਮ ਦੇ ਕਿਸੇ ਵੀ ਹਿੱਸੇ ਲਈ ਅਪਲਾਈ ਕਰਨ ਦੇ ਯੋਗ ਹੋਣਗੇ, ਜਦਕਿ ਪਹਿਲਾਂ ਇਹ ਸਕੀਮ ਸਿਰਫ਼ ਆਸਟ੍ਰੇਲੀਆਈ ਨਾਗਰਿਕਾਂ 'ਤੇ ਹੀ ਲਾਗੂ ਸੀ।

ਪਹਿਲੀ ਹੋਮ ਗਾਰੰਟੀ ਸਕੀਮ ਕਿਵੇਂ ਕੰਮ ਕਰੇਗੀ, ਕੌਣ ਅਰਜ਼ੀ ਦੇ ਸਕਦਾ ਹੈ, ਕੀਮਤ ਸੀਮਾਵਾਂ, ਉਜਰਤ ਥ੍ਰੈਸ਼ਹੋਲਡ ਅਤੇ ਉਪਲਬਧ ਸਥਾਨਾਂ ਸਮੇਤ ਹੋਰ ਜਾਣਕਾਰੀ ਬਾਰੇ ਜਾਣਨ ਲਈ ਪੰਜਾਬੀ ਵਿੱਚ ਇਸ ਇੰਟਰਵਿਊ ਨੂੰ ਸੁਣੋ:
LISTEN TO
PUNJABI_22052023_FIRSTHOMESCHEMENITIBHARGAVA.mp3 image

Expansion of Australia's First Home Guarantee Scheme explained

SBS Punjabi

22/05/202315:56

Share