ਆਸਟ੍ਰੇਲੀਆ ’ਚ ਬੁਸ਼ਫਾਇਰ ਨਾਲ ਨਜਿੱਠਣ ਲਈ ਵਾਲੰਟੀਅਰ ਫਾਇਰਫਾਈਟਰਜ਼ ਵਜੋਂ ਅੱਗੇ ਆ ਰਹੇ ਨੇ ਪ੍ਰਵਾਸੀ

Preparing for action at Swan Hill (SBS).jpg

Preparing for action at Swan Hill Source: SBS

ਆਸਟ੍ਰੇਲੀਆ ਵਿੱਚ ਅੱਗ ਬੁਝਾਊ ਸਵੈ ਸੇਵਕਾਂ ਜਾਂ ਵਾਲੰਟੀਅਰ ਫਾਇਰਫਾਈਟਰਜ਼ ਦੀ ਗਿਣਤੀ ਹਰ ਸਾਲ ਘੱਟਦੀ ਜਾ ਰਹੀ ਹੈ। ਇੱਕ ਦਹਾਕਾ ਪਹਿਲਾਂ ਵਿਕਟੋਰੀਆ ਸੂਬੇ ਦੇ ਅੱਗ ਬੁਝਾਊ ਦਸਤੇ ਵਿੱਚ ਕਰੀਬ 60,000 ਵਾਲੰਟੀਅਰ ਸਨ ਪਰ ਇਹ ਅੰਕੜਾ ਪਿਛਲੇ ਵਰ੍ਹੇ ਘੱਟ ਕੇ 53,000 ’ਤੇ ਪਹੁੰਚ ਗਿਆ ਹੈ। ਗਰਮ ਅਤੇ ਖੁਸ਼ਕ ਅਲ ਨੀਨੋ ਦੀ ਭਵਿੱਖਬਾਣੀ ਦਰਮਿਆਨ, ਉੱਤਰ ਪੱਛਮੀ ਵਿਕਟੋਰੀਆ ਵਿੱਚ ਪ੍ਰਵਾਸੀਆਂ ਵਲੋਂ ਇਸ ਪਾਸੇ ਕਦਮ ਵਧਾਏ ਜਾ ਰਹੇ ਹਨ। ਸਵੈਨ ਹਿੱਲ ਵਿੱਚ ਆਬਾਦੀ ਦਾ ਚੌਥਾ ਹਿੱਸਾ ਓਹ ਲੋਕ ਹਨ ਜੋ ਹੋਰਨਾਂ ਮੁਲਕਾਂ ਵਿੱਚ ਜੰਮੇ ਹਨ ਅਤੇ ਇਹ ਨਵੇਂ ਆਸਟ੍ਰੇਲੀਅਨ, ਐਮਰਜੈਂਸੀ ਹਾਲਾਤ ਵਿਚ ਮਦਦ ਦੇ ਹੱਥ ਵਧਾਉਣ ਲਈ ਅੱਗੇ ਆ ਰਹੇ ਹਨ।


ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  
ਤੇ ਉੱਤੇ ਵੀ ਫਾਲੋ ਕਰੋ।

Share