'ਵਿਦੇਸ਼ਾਂ 'ਚ ਪੰਜਾਬੀ ਭਾਸ਼ਾ ਨੂੰ ਮਿਲ ਰਿਹਾ ਸਨਮਾਨ ਸ਼ਲਾਘਾਯੋਗ': ਪੰਜਾਬੀ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ

MicrosoftTeams-image (14).png

Retd Professor Surjit Singh Bhatti at SBS Studio, Melbourne. Credit: SBS Punjabi.

ਪੰਜਾਬੀ ਸਾਹਿਤ ਖੋਜ ਵਿਦਵਾਨ ਤੇ ਸ਼੍ਰੋਮਣੀ ਅਲੋਚਕ ਡਾ. ਸੁਰਜੀਤ ਸਿੰਘ ਭੱਟੀ ਅਧਿਆਪਨ ਅਤੇ ਖੋਜ ਦੇ ਖੇਤਰ ਵਿੱਚ ਕਈ ਵੱਕਾਰੀ ਅਹੁਦਿਆਂ ਤੇ ਰਹਿ ਚੁੱਕੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਭਾਸ਼ਾ ਪ੍ਰਤੀ ਕੱਟੜ ਨਜ਼ਰੀਏ ਨੂੰ ਤਿਆਗਣ ਦੀ ਗੱਲ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਪਾਸਾਰ ਹਿੱਤ ਇਤਿਹਾਸਿਕ ਹਵਾਲਿਆਂ ਅਤੇ ਉਦਹਾਰਣਾਂ ਰਾਹੀਂ ਖਾਸ ਸੁਝਾਅ ਵੀ ਸਾਂਝੇ ਕੀਤੇ। ਬੱਚੇ ਪੰਜਾਬੀ ਬੋਲਣਾ ਤਾਂ ਜਾਣਦੇ ਹਨ ਪਰ ਭਾਸ਼ਾ ਨੂੰ ਲਿਖਣ ਪੜਨ ਤੋਂ ਕਿਉਂ ਭੱਜਦੇ ਹਨ? ਪੰਜਾਬੀ ਬੋਲੀ ਪ੍ਰਤੀ ਪਿਆਰ ਦੀ ਦਲੀਲ ਛੱਡ ਕੇ, ਭਾਸ਼ਾ ਦਾ ਤਕਨੀਕੀ ਅਤੇ ਵਿਗਿਆਨਿਕ ਤੌਰ ਤੇ ਵਿਕਾਸ ਕਰਨਾ ਕਿਉਂ ਜ਼ਰੂਰੀ ਹੈ? ਜ਼ਿਆਦਾ ਜਾਣਕਾਰੀ ਲਈ, ਭਾਸ਼ਾ ਦੇ ਪੱਖਾਂ ਤੇ ਚਾਨਣਾ ਪਾਉਂਦੀ, ਇਹ ਇੰਟਰਵਿਊ ਸੁਣੋ....


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ‘ਤੇ ਉੱਤੇ ਵੀ ਫਾਲੋ ਕਰੋ।

Share