ਗੈਰੇਜ ਸੇਲ ਟ੍ਰੇਲ ਦੀ ਇੱਕ ਨਵੀਂ ਪਹਿਲਕਦਮੀ ਤੋਂ ਵਰਤੀਆਂ ਗਈਆਂ ਚੀਜ਼ਾਂ ਨੂੰ ਨਵਾਂ ਜੀਵਨ ਮਿਲਣ ਦੀ ਉਮੀਦ

Garage Sale Trail (Supplied) Credit Elizabeth Baldwin.jpg

Source: Supplied / Elizabeth Baldwin

ਅਗਲੇ ਦੋ ਵੀਕਐਂਡ ਪੂਰੇ ਦੇਸ਼ ਵਿੱਚ ਹੋਣ ਵਾਲੀ ਗੈਰੇਜ ਸੇਲ ਟ੍ਰੇਲ ਦੀ ਇੱਕ ਨਵੀਂ ਪਹਿਲਕਦਮੀ ਨਾਲ ਅਣਚਾਹੀਆਂ ਚੀਜ਼ਾਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਜਿੱਥੇ ਇਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਹ ਸਸਤਾ ਸਾਮਾਨ ਲੱਭਣ ਦਾ ਵਧੀਆ ਤਰੀਕਾ ਹੈ, ਉੱਥੇ ਹੀ ਵਾਤਾਵਰਣ ਭਲਾਈ ਸਮੂਹਾਂ ਦਾ ਮੰਨਣਾ ਹੈ ਕਿ ਘਰੇਲੂ ਵਸਤੂਆਂ ਦੀ ਮੁੜ ਵਰਤੋਂ ਕਰਨਾ ਕਾਰਬਨ ਦੇ ਨਿਕਾਸ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।


ਸਿਡਨੀ ਦੇ ਪੂਰਬੀ ਉਪਨਗਰਾਂ ਵਿੱਚ ਦੋ ਦੋਸਤਾਂ ਦਰਮਿਆਨ ਗੱਲਬਾਤ ਤੋਂ ਪੈਦਾ ਹੋਇਆ ਇੱਕ ਵਿਚਾਰ ਹੁਣ ਵਾਤਾਵਰਣ ਨੂੰ ਸਮਰਥਨ ਦੇਣ ਲਈ ਇੱਕ ਦੇਸ਼ ਵਿਆਪੀ ਸਮਾਗਮ ਵਿੱਚ ਬਦਲ ਗਿਆ ਹੈ।

ਆਉਣ ਵਾਲੇ ਅਗਲੇ ਦੋ ਵੀਕੈਂਡਸ ਲਈ ਗੈਰੇਜ ਸੇਲ ਟ੍ਰੇਲ ਹੋਣ ਸ਼ੁਰੂ ਜਾ ਰਹੀ ਹੈ, ਜੋ ਕਿ 80 ਤੋਂ ਵੱਧ ਸਥਾਨਕ ਕੌਂਸਲਾਂ ਦੇ ਸਹਿਯੋਗ ਨਾਲ, ਲੋਕਾਂ ਨੂੰ ਕੋਈ ਵੀ ਅਣਚਾਹੀਆਂ ਵਸਤੂਆਂ ਵੇਚਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਦੇਸ਼ ਭਰ ਵਿੱਚ ਘੱਟੋ-ਘੱਟ 15,000 ਗੈਰੇਜ ਸੇਲਸ ਅਤੇ ਇਨ੍ਹਾਂ ਵਿੱਚ ਅੱਧਾ ਮਿਲੀਅਨ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਗੈਰੇਜ ਸੇਲ ਟ੍ਰੇਲ ਤੋਂ ਨਿਕੋਲਾ ਬੇਟਸ ਦੱਸਦੀ ਹੈ ਕਿ ਇਸਦੀ ਸ਼ੁਆਤ ਕਿਵੇਂ ਹੋਈ ਸੀ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share