ਮੈਲਬਰਨ ‘ਚ ਮਨਾਏ ਗਏ ਹਿਊਮ ਦੀਵਾਲੀ ਮੇਲੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੀ ਭਾਰੀ ਰੌਣਕ

1.jpg

Glimpse from Hume Diwali mela, Melbourne. Source: SBS

ਹਰ ਸਾਲ ਮੈਲਬੌਰਨ ਦੇ ‘ਕਰੇਗੀਬਰਨ’ ਇਲਾਕੇ ਵਿੱਚ ਹਿਊਮ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ ਮਹਾਰਾਸ਼ਟਰ ਦੇ ਢੋਲ ਪ੍ਰਦਰਸ਼ਨ ਤੋਂ ਲੈ ਕੇ ਗਿੱਧਾ ਤੇ ਭੰਗੜਾ ਅਤੇ ਆਤਿਸ਼ਬਾਜ਼ੀ ਇਸ ਮੇਲੇ ਦੀ ਰੌਣਕ ਦਾ ਹਿੱਸਾ ਰਹੇ। ਮੇਲਾ ਦੇਖਣ ਆਏ ਭਾਈਚਾਰੇ ਦੇ ਮੈਂਬਰਾਂ ਨਾਲ ਐਸ ਬੀ ਐਸ ਪੰਜਾਬੀ ਵੱਲੋਂ ਕੀਤੀ ਗਈ ਖ਼ਾਸ ਗੱਲਬਾਤ ਇਸ ਪੇਸ਼ਕਾਰੀ ਰਾਹੀਂ ਸੁਣੋ..


ਮੈਲਬੌਰਨ ਦੇ ਇਲਾਕੇ ‘ਕਰੇਗੀਬਰਨ’ ਦੇ 'ਐਨਜ਼ੈਕ ਪਾਰਕ' ਵਿੱਚ ਹਰ ਸਾਲ ਦੀਵਾਲੀ ਹਿਊਮ ਮੇਲਾ ਕਰਵਾਇਆ ਜਾਂਦਾ ਹੈ।

ਇਸ ਮੇਲੇ ਵਿੱਚ ਖਾਸ ਖਿੱਚ ਦਾ ਕੇਂਦਰ ਇੱਥੋਂ ਦੀ ਆਤਿਸ਼ਬਾਜ਼ੀ ਹੁੰਦੀ ਹੈ, ਪਰ ਮੇਲੇ ਵਿੱਚ ਲਗਾਏ ਜਾਂਦੇ ਝੂਲੇ ਅਤੇ ਹੋਰ ਪੇਸ਼ਕਾਰੀਆਂ ਵੀ ਇਸ ਮੇਲੇ ਦੀ ਰੌਣਕ ਨੂੰ ਵਧਾਉਂਦੀਆਂ ਹਨ।

ਇਸ ਮੇਲੇ ਵਿੱਚ ਦੱਖਣੀ ਏਸ਼ੀਆ ਦੇ ਵੱਖ-ਵੱਖ ਭਾਈਚਾਰਿਆਂ ਵੱਲੋਂ ਦੀਵਾਲੀ ਨਾਲ ਜੁੜੇ ਆਪਣੇ ਮਨੋਰੰਜਕ ਅਭਿਆਸ ਸਾਂਝੇ ਕੀਤੇ ਜਾਂਦੇ ਹਨ।

ਐਸ ਬੀ ਐਸ ਪੰਜਾਬੀ ਵੱਲੋਂ ਇਸ ਮੇਲੇ ਵਿੱਚ ਸ਼ਿਰਕਤ ਕਰਨ ਆਏ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਜਿੰਨ੍ਹਾਂ ਨੇ ਮੇਲੇ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।
ਪੂਰੀ ਗੱਲਬਾਤ ਸੁਣੋ
Punjabi_21202024_Hume Diwali Mela image

Punjabi_21202024_Hume Diwali Mela

10:04
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share