ਬ੍ਰਿਜਿੰਗ ਵੀਜ਼ਿਆਂ ‘ਤੇ ਲੱਟਕੀ ਜ਼ਿੰਦਗੀ ਕੋਵਿਡ-19 ਕਾਰਨ ਹੋਈ ਹੋਰ ਵੀ ਬਦਤਰ

Mother and child sleeping on a train

Some bridging visa holders are forced to live in precarious conditions Source: Getty Images/FatCamera

ਕੋਵਿਡ-19 ਕਾਰਨ ਬ੍ਰਿਜਿੰਗ ਵੀਜ਼ੇ ਵਾਲੇ ਉਹਨਾਂ 97 ਹਜ਼ਾਰ ਲੋਕਾਂ ਦੀ ਜਿੰਦਗੀ ਬੁਰੀ ਤਰਾਂ ਨਾਲ ਪ੍ਰਭਾਵਤ ਹੋਈ ਪਈ ਹੈ, ਜੋ ਕਿ ਫੈਡਰਲ ਸਰਕਾਰ ਵਲੋਂ ਐਲਾਨੀ ਹੋਈ ਹੰਗਾਮੀ ਮਦਦ ਪ੍ਰਾਪਤ ਕਰਨ ਤੋਂ ਅਸਮਰਥ ਹਨ।




ਏ ਬੀ ਐਸ ਦੇ ਆਂਕੜਿਆਂ ਤੋਂ ਪਤਾ ਚੱਲਿਆ ਹੈ ਕਿ ਬੇਰੁਜ਼ਗਾਰੀ 6.2% ਤੱਕ ਪਹੁੰਚ ਚੁੱਕੀ ਹੈ। ਪਰ ਕਈਆਂ ਵਲੋਂ ਇਸ ਦੇ ਹੋਰ ਵੀ ਵੱਧ ਹੋਣ ਬਾਰੇ ਕਿਹਾ ਜਾ ਰਿਹਾ ਹੈ।

ਰਿਫਿਊਜੀ ਕਾਂਊਂਸਲ ਆਸਟ੍ਰੇਲੀਆ ਨੇ 186 ਹੋਰ ਸੰਸਥਾਵਾਂ ਨਾਲ ਮਿਲ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਹੰਗਾਮੀ ਮਾਲੀ ਮਦਦ ਨੂੰ ਵਧਾਉਂਦੇ ਹੋਏ, ਇਸ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ, ਸ਼ਰਣ ਮੰਗਣ ਵਾਲਿਆਂ, ਆਰਜ਼ੀ ਕਾਮਿਆਂ ਅਤੇ ਸ਼ਰਣਾਰਥੀਆਂ ਨੂੰ ਵੀ ਪ੍ਰਦਾਨ ਕਰੇ। ਇਸ ਦੇ ਮੁਖੀ ਪੌਲ ਪਾਵਰ ਇਸ ਦੀ ਸਖਤ ਹਮਾਇਤ ਕਰਦੇ ਹਨ।
Brothers in need
Source: Brothers In Need



ਸ਼੍ਰੀ ਪਾਵਰ ਦਾ ਕਹਿਣਾ ਹੈ ਕਿ 97 ਹਜ਼ਾਰ ਬ੍ਰਿਜਿੰਗ ਵੀਜ਼ਾ ਧਾਰਕਾਂ ਵਿੱਚੋਂ ਤਕਰੀਬਨ 12 ਹਜ਼ਾਰ ਸ਼ਰਣ ਮੰਗਣ ਵਾਲੇ ਵੀ ਹਨ ਜੋ ਕਿ 2012 ਵਿੱਚ ਕਿਸ਼ਤੀਆਂ ਦੁਆਰਾ ਇੱਥੇ ਆਏ ਸਨ। ਇਹਨਾਂ ਲੋਕਾਂ ਦਾ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਅਤੇ ਇਸੀ ਕਾਰਨ ਇਹਨਾਂ ਨੂੰ ਸਰਕਾਰੀ ਮਦਦ ਵੀ ਨਹੀਂ ਮਿਲ ਪਾ ਰਹੀ।

ਕੂਈਨਜ਼ਲੈਂਡ ਦੀ ਸੰਸਥਾ ਬਰਦਰਸ ਇਨ ਨੀਡ ਦੇ ਅੰਸਾਰੀ ਮੁਹੰਮਦ ਕਹਿੰਦੇ ਹਨ ਕਿ ਕਈ ਭਾਈਚਾਰਕ ਸਕੂਲ ਵੀ ਫੀਸਾਂ ਵਿੱਚ ਰਾਹਤ ਦੇ ਕੇ ਮਦਦ ਪ੍ਰਦਾਨ ਕਰ ਰਹੇ ਹਨ।

ਇਹਨਾਂ ਦਿਨਾਂ ਵਿੱਚ ਲੀਗਲ ਏਡ ਨਿਊ ਸਾਊਥ ਵੇਲਜ਼ ਨੂੰ ਕਈ ਬੇਨਤੀਆਂ ਮਿਲੀਆਂ ਹਨ। ਉੱਚ ਵਕੀਲ ਕੇਟੀ ਰਿਗਲੀ ਦਾ ਕਹਿਣਾ ਹੈ ਕਿ  ਬ੍ਰਿਜਿੰਗ ਵੀਜ਼ਾ ਧਾਰਕਾਂ ਕੋਲ ਬਹੁਤ ਸੀਮਤ ਹੱਕ ਹੁੰਦੇ ਹਨ।

ਫੈਡਰਲ ਸਰਕਾਰ ਵਲੋਂ ਕੀਤੇ ਐਲਾਨ ਮੁਤਾਬਕ, ਬ੍ਰਿਜਿੰਗ ਵੀਜ਼ਾ ਧਾਰਕ ਸਾਲ 2019-20 ਦੌਰਾਨ ਆਪਣੇ ਸੁੱਪਰ ਫੰਡ ਵਿੱਚੋਂ 10 ਹਜ਼ਾਰ ਡਾਲਰ ਟੈਕਸ ਮੁਕਤ ਪ੍ਰਾਪਤ ਕਰ ਸਕਦੇ ਹਨ।
Migrant workers
Migrant workers Source: AAP Image/EPA/WALLACE WOON



ਇਸੀ ਦੌਰਾਨ ਗ੍ਰਹਿ ਵਿਭਾਗ ਵਲੋਂ ਵੀ ਬ੍ਰਿਜਿੰਗ ਵੀਜ਼ਾ ਧਾਰਕਾਂ ਵਾਸਤੇ, ਥੋੜੇ ਸਮੇਂ ਤੱਕ ਦਿੱਤੀ ਜਾਣ ਵਾਲੀ ਰਾਹਤ ਦਾ ਐਲਾਨ ਕੀਤਾ ਗਿਆ ਹੈ। ਇਹ ਰਾਹਤ ਕਈ ਹੋਰਨਾਂ ਜਿਵੇਂ ਜੇਲਾਂ ਵਿੱਚੋਂ ਹਾਲ ਵਿੱਚ ਹੀ ਬਾਹਰ ਆਏ ਵਿਅਕਤੀਆਂ ਆਦਿ ਨੂੰ ਵੀ ਮਿਲ ਸਕੇਗੀ। ਪਰ ਪਾਵਰ ਅਨੁਸਾਰ ਕਈ ਬਰਿੱਜਿੰਗ ਵੀਜ਼ਾ ਧਾਰਕ ਇਹਨਾਂ ਰਾਹਤਾਂ ਨੂੰ ਪ੍ਰਾਪਤ ਕਰਨ ਤੋਂ ਅਸਮਰਥ ਹਨ।

ਬਹੁਤ ਸਾਰਿਆਂ ਕੋਲ ਦਾਨ ਦੇਣ ਵਾਲੀਆਂ ਸੰਸਥਾਵਾਂ ਉੱਤੇ ਨਿਰਭਰ ਹੋਣ ਤੋਂ ਅਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਪਾਵਰ ਕਹਿੰਦੇ ਹਨ ਕਿ ਮਦਦ ਦੇਣ ਵਾਲੀਆਂ ਕੋਈ 200 ਦੇ ਕਰੀਬ ਸੰਸਥਾਵਾਂ ਨੂੰ ਕੋਵਿਡ-19 ਦੌਰਾਨ ਕੋਈ ਦੁੱਗਣੀਆਂ ਤੋਂ ਵੀ ਜਿਆਦਾ ਬੇਨਤੀਆਂ ਮਿਲ ਚੁੱਕੀਆਂ ਹਨ।

ਨਿਊ ਸਾਊਥ ਵੇਲਜ਼ ਦੀ ਸੰਸਥਾ ਸੈਟਲਮੈਂਟ ਸਰਵਿਸਿਸ ਇੰਟਰਨੈਸ਼ਨਲ ਜੋ ਕਿ ਸ਼ਰਣਾਰਥੀਆਂ ਅਤੇ ਸ਼ਰਣ ਮੰਗਣ ਵਾਲਿਆਂ ਲਈ ਕੰਮ ਕਰਦੀ ਹੈ ਦੇ ਜਨਰਲ ਮੈਨੇਜਰ ਗਰੇਗ ਬੈਨਸਨ ਕਹਿੰਦੇ ਹਨ ਕਿ ਉਹਨਾਂ ਦੀ ਇਸ ਸੰਸਥਾ ਨੂੰ ਵੀ ਮਦਦ ਵਾਸਤੇ ਬਹੁਤ ਸਾਰੀਆਂ ਬੇਨਤੀਆਂ ਮਿਲੀਆਂ ਹਨ।
Kitchen hand
Source: Getty Images/James Braund



ਪਾਵਰ ਕਹਿੰਦੇ ਹਨ ਕਿ ਦਾਨ ਦੇਣ ਵਾਲੀਆਂ ਸੰਸਥਾਵਾਂ ਨੂੰ ਇਸ ਸਮੇਂ ਅੰਤਾਂ ਦੀ ਵੱਧ ਚੁੱਕੀ ਇਸ ਮੰਗ ਨੂੰ ਪੂਰਾ ਕਰਨ ਲਈ ਬਹੁਤ ਜਿਆਦਾ ਜੋਰ ਲਗਾਉਣਾ ਪੈ ਰਿਹਾ ਹੈ।

ਸੈਟਲਮੈਂਟ ਸਰਵਿਸਿਸ ਵਲੋਂ ਹਾਲ ਵਿੱਚ ਹੀ ਇੱਕ ਸਰਵੇਖਣ ਕਰਵਾਇਆ ਗਿਆ ਸੀ ਜਿਸ ਵਿੱਚ 62% ਆਰਜ਼ੀ ਵੀਜ਼ਾ ਧਾਰਕਾਂ ਨੇ ਮੰਨਿਆ ਸੀ ਕਿ ਉਹਨਾਂ ਰੋਟੀ ਨਹੀਂ ਸੀ ਖਾਈ।

ਐਸ ਐਸ ਆਈ ਸੰਸਥਾ ਦੇ ਗਰੇਗ ਬੈਨਸਨ ਕਹਿੰਦੇ ਹਨ ਕਿ ਉਹਨਾਂ ਦੇ ਅਦਾਰੇ ਨੇ ਲੋੜਵੰਦਾਂ ਨੂੰ ਖਾਣੇ ਅਤੇ ਹੋਰ ਵਸਤਾਂ ਦੇ ਪੈਕਟ ਵੰਡੇ ਹਨ। ਨਾਲ ਹੀ ਉਹਨਾਂ ਨੇ ਵਿਆਪਕ ਭਾਈਚਾਰੇ ਨੂੰ ਵੀ ਇਹਨਾਂ ਕਾਰਜਾਂ ਵਿੱਚ ਯੋਗਦਾਨ ਪਾਉਣ ਖਾਤਰ ਦਾਨ ਦੇਣ ਦੀ ਅਪੀਲ ਕੀਤੀ ਹੈ।

ਕੇਟੀ ਰਿਗਲੀ ਕਹਿੰਦੀ ਹੈ ਕਿ ਬਹੁਤ ਸਾਰੇ ਬਰਿੱਜਿੰਗ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਹੱਕਾਂ ਬਾਰੇ ਜਾਨਣਾ ਚਾਹੁੰਦੇ ਹਨ। ਇਹ ਲੋਕ ਸਰਹੱਦਾਂ ਦੀਆਂ ਪਾਬੰਦੀਆਂ ਅਤੇ ਯਾਤਰਾ ਦੇ ਭਾਰੀ ਖਰਚਿਆਂ ਕਾਰਨ ਵੀ ਆਪਣੇ ਮੁਲਕਾਂ ਵਿੱਚ ਵਾਪਸ ਜਾਣ ਤੋਂ ਅਸਮਰਥ ਹਨ।
Family in the car
Source: Getty Images/FatCamera


ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼, ਸੈਟਲਮੈਂਟ ਸਰਵਿਸਿਸ ਇੰਟਰਨੈਸ਼ਨਲ, ਰੈੱਡ ਕਰਾਸ ਅਤੇ ਮੈਲਬਰਨ ਯੂਨਿਵਰਸਿਟੀ ਨੇ ਮਿਲ ਕੇ ਇੱਕ ਖੋਜ ਕਰਵਾਈ ਹੈ ਜਿਸ ਤੋਂ ਪਤਾ ਚਲਿਆ ਹੈ ਕਿ ਆਰਜ਼ੀ ਵੀਜ਼ਾ ਧਾਰਕਾਂ ਵਿੱਚ ਸਵੈ-ਨੁਕਸਾਨ ਕਰਨ ਦੀ ਬਹੁਤ ਸੰਭਾਵਨਾ ਦੇਖੀ ਗਈ ਹੈ। ਮੁਹੰਮਦ ਕਹਿੰਦੇ ਹਨ ਕਿ ਉਹਨਾਂ ਕੋਲ ਡਾਕਟਰਾਂ, ਮਨੋਵਿਗਿਆਨੀਆਂ ਅਤੇ ਹੋਰ ਭਾਈਚਾਰ ਸੰਸਥਾਵਾਂ ਵਲੋਂ ਕਈ ਅਜਿਹੇ ਲੋਕ ਭੇਜੇ ਜਾਂਦੇ ਹਨ ਜਿਹਨਾਂ ਦੀ ਮਾਲੀ ਅਤੇ ਮਾਨਸਿਕ ਹਾਲਤ ਬਹੁਤ ਪਤਲੀ ਹੁੰਦੀ ਹੈ।

 ਬ੍ਰਿਜਿੰਗ ਵੀਜ਼ਾ ਧਾਰਕਾਂ ਦੇ ਸਾਹਮਣੇ ਦੂਜੀ ਵੱਡੀ ਸਮੱਸਿਆ ਹੁੰਦੀ ਹੈ ਰਿਹਾਇਸ਼ ਦੀ। 76% ਲੋਕਾਂ ਨੇ ਮੰਨਿਆ ਸੀ ਕਿ ਉਹ ਆਪਣੇ ਘਰਾਂ ਦੇ ਕਿਰਾਏ ਦੇਣ ਤੋਂ ਅਸਮਰਥ ਹਨ। ਕੇਟੀ ਰਿਗਲੀ ਕਹਿੰਦੀ ਹੈ ਕਿ ਅਜਿਹੇ ਲੋਕ ਬਹੁਤ ਹੀ ਖਸਤਾ ਹਾਲਾਤਾਂ ਵਿੱਚ ਰਹਿਣ ਲਈ ਮਜ਼ਬੂਰ ਹੁੰਦੇ ਹਨ।

ਪੌਲ ਪਾਵਰ ਕਹਿੰਦੇ ਹਨ ਕਿ ਬੇਸ਼ਕ ਆਸਟ੍ਰੇਲੀਆ ਨੇ ਕਰੋਨਾਵਾਇਰਸ ਉੱਤੇ ਤਾਂ ਕਾਬੂ ਪਾ ਲਿਆ ਹੈ ਪਰ ਹੁਣ ਜਰੂਰਤ ਹੈ ਇਸ ਤਬਾਹੀ ਨੂੰ ਠੱਲ ਪਾਉਣ ਦੀ।ਏ ਬੀ ਐਸ ਦੇ ਆਂਕੜਿਆਂ ਤੋਂ ਪਤਾ ਚੱਲਿਆ ਹੈ ਕਿ ਬੇਰੁਜ਼ਗਾਰੀ 6.2% ਤੱਕ ਪਹੁੰਚ ਚੁੱਕੀ ਹੈ। ਪਰ ਕਈਆਂ ਵਲੋਂ ਇਸ ਦੇ ਹੋਰ ਵੀ ਵੱਧ ਹੋਣ ਬਾਰੇ ਕਿਹਾ ਜਾ ਰਿਹਾ ਹੈ। 

ਰਿਫਿਊਜੀ ਕਾਂਊਂਸਲ ਆਸਟ੍ਰੇਲੀਆ ਨੇ 186 ਹੋਰ ਸੰਸਥਾਵਾਂ ਨਾਲ ਮਿਲ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਹੰਗਾਮੀ ਮਾਲੀ ਮਦਦ ਨੂੰ ਵਧਾਉਂਦੇ ਹੋਏ, ਇਸ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ, ਸ਼ਰਣ ਮੰਗਣ ਵਾਲਿਆਂ, ਆਰਜ਼ੀ ਕਾਮਿਆਂ ਅਤੇ ਸ਼ਰਣਾਰਥੀਆਂ ਨੂੰ ਵੀ ਪ੍ਰਦਾਨ ਕਰੇ। ਇਸ ਦੇ ਮੁਖੀ ਪੌਲ ਪਾਵਰ ਇਸ ਦੀ ਸਖਤ ਹਮਾਇਤ ਕਰਦੇ ਹਨ। 



ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

 
 

 


Share