ਸਰਕਾਰ ਵੱਲੋਂ ਮੈਡੀਕੇਅਰ ਜ਼ਰੀਏ ਹੁੰਦੀਆਂ ਲੱਖਾਂ-ਕਰੋੜਾਂ ਡਾਲਰ ਦੀਆਂ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਆਦੇਸ਼

 (AAP Image/Dave Hunt)

Stock photo of a Medicare card, (AAP Image/Dave Hunt) Source: AAP

ਆਸਟ੍ਰੇਲੀਆ ਦੇ ਜਨਰਲ ਪ੍ਰੈਕਟੀਸ਼ਨਰਾਂ ਨੂੰ ਇੱਕ ਹੈਰਾਨੀਜਨਕ ਬਿਆਨ ਨੇ ਝਟਕਾ ਦਿੱਤਾ ਹੈ, ਜਿਸ ਮੁਤਾਬਕ ਆਸਟ੍ਰੇਲੀਆ ਦੀ ਮੈਡੀਕੇਅਰ ਸਕੀਮ ਦੇ ਨਾਮ ਉੱਤੇ ਅਰਬਾਂ ਡਾਲਰ ਰੋੜੇ ਜਾ ਰਹੇ ਹਨ। ਦੋਸ਼ਾਂ ਮੁਤਾਬਕ ਕੁਝ ਪ੍ਰੈਕਟੀਸ਼ਨਰ ਮੈਡੀਕੇਅਰ ਦੀਆਂ ਉਨ੍ਹਾਂ ਸੇਵਾਵਾਂ ਲਈ ਚਾਰਜ ਲੈ ਰਹੇ ਸਨ ਜੋ ਡਿਲੀਵਰ ਨਹੀਂ ਕੀਤੀਆਂ ਗਈਆਂ ਸਨ, ਜਿਵੇਂ ਕਿ ਕਥਿਤ ਤੌਰ 'ਤੇ ਮਰੇ ਹੋਏ ਲੋਕਾਂ ਨੂੰ ਬਿਲ ਦੇਣਾ, ਕਾਸਮੈਟਿਕ ਉਦੇਸ਼ਾਂ ਲਈ ਜਣਨ ਸਰਜਰੀ ਨੂੰ ਕਵਰ ਕਰਨ ਲਈ ਮੈਡੀਕੇਅਰ ਦੀ ਵਰਤੋਂ ਕਰਨਾ ਆਦਿ।


2012 ਵਿੱਚ, ਪ੍ਰੋਫੈਸ਼ਨਲ ਸਰਵਿਸਿਜ਼ ਰਿਵਿਊ ਕਮੇਟੀ ਦੇ ਸਾਬਕਾ ਮੁਖੀ ਟੋਨੀ ਵੈਬਰ ਨੇ ਏਬੀਸੀ ਨੂੰ ਕੁਝ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਸਨ।

ਡਾਕਟਰ ਵੈਬਰ ਨੈੱਟਵਰਕ ਦੇ ਏ.ਐਮ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਸਨ ਜਿੱਥੇ ਉਹਨਾਂ ਕਥਿਤ ਧੋਖਾਧੜੀ ਦੀਆਂ ਉਦਾਹਰਣਾਂ ਪੇਸ਼ ਕੀਤੀਆਂ।

ਉਹਨਾਂ ਦੱਸਿਆ ਕਿ ਬਹੁਤ ਸਾਰੇ ਮਰੀਜ਼ ਮੈਡੀਕੇਅਰ ਦੇ ਅਧੀਨ ਦੰਦਾਂ ਦਾ ਇਲਾਜ ਕਰਵਾ ਰਹੇ ਸਨ ਜਦਕਿ ਉਹ ਲੰਬੇ ਸਮੇਂ ਤੋਂ ਬਿਮਾਰ ਵੀ ਨਹੀਂ ਸਨ।

ਡਾਕਟਰ ਵੈਬਰ ਨੇ ਇਹ ਵੀ ਦੋਸ਼ ਲਗਾਇਆ ਕਿ ਡਾਕਟਰ ਕਾਸਮੈਟਿਕ ਉਦੇਸ਼ਾਂ ਲਈ ਜਣਨ ਸਰਜਰੀ ਨੂੰ ਕਵਰ ਕਰਨ ਲਈ ਮੈਡੀਕੇਅਰ ਦੀ ਵਰਤੋਂ ਕਰ ਰਹੇ ਹਨ।

ਉਸ ਸਮੇਂ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਸਟੀਵ ਹੈਮਬਲਟਨ ਸਨ, ਜਿਨ੍ਹਾਂ ਨੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।

ਹੁਣ 2022 ਵਿੱਚ ਕੁੱਝ ਡਾਕਟਰਾਂ ਵੱਲੋਂ ਵੀ ਅਜਿਹੇ ਹੀ ਦਾਅਵੇ ਕੀਤੇ ਜਾਣ ਨਾਲ ਇਹ ਇਲਜ਼ਾਮ ਫਿਰ ਚਰਚਾ ਵਿੱਚ ਆ ਰਹੇ ਹਨ।

ਨਾਈਨ ਅਤੇ ਏ.ਬੀ.ਸੀ ਦੀ ਸਾਂਝੀ ਜਾਂਚ ਵਿੱਚ ਇਹ ਦੋਸ਼ ਲਗਾਏ ਗਏ ਹਨ ਕਿ ਧੋਖਾਧੜੀ ਕਾਰਨ ਹਰ ਸਾਲ ਮੈਡੀਕੇਅਰ ਨੂੰ 8 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ।

ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ 8 ਬਿਲੀਅਨ ਡਾਲਰ ਦਾ ਅੰਕੜਾ ਬਹੁਤ ਜ਼ਿਆਦਾ ਹੈ।

ਖਜ਼ਾਨਚੀ ਜਿਮ ਚੈਲਮਰਜ਼ ਨੇ ਜਾਂਚ ਦਾ ਵਾਅਦਾ ਕੀਤਾ ਹੈ।

ਰਾਇਲ ਆਸਟਰੇਲੀਅਨ ਕਾਲਜ ਆਫ ਜਨਰਲ ਪ੍ਰੈਕਟੀਸ਼ਨਰਜ਼ ਤੋਂ ਪ੍ਰੋਫੈਸਰ ਕੈਰਨ ਪ੍ਰਾਈਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਚਿੰਤਤ ਹੈ ਕਿ ਡਾਕਟਰਾਂ ਨੂੰ ਲਾਲਚੀ ਵਜੋਂ ਪੇਂਟ ਕੀਤਾ ਜਾ ਰਿਹਾ ਹੈ, ਜੋ ਸੰਭਾਵੀ ਤੌਰ 'ਤੇ ਮਰੀਜ਼ / ਡਾਕਟਰ ਦੇ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਪ੍ਰੋਫ਼ੈਸਰ ਪ੍ਰਾਈਸ ਦਾ ਕਹਿਣਾ ਹੈ ਕਿ ਮੈਡੀਕੇਅਰ ਛੋਟ ਦੇ ਰੁਕਣ ਨਾਲ ਦੇਖਭਾਲ ਦੀ ਨਿਰੰਤਰਤਾ ਪਹਿਲਾਂ ਹੀ ਪ੍ਰਭਾਵਿਤ ਹੋਈ ਹੈ, ਜੋ ਕਿ ਇੱਕ ਜੀਪੀ ਦੁਆਰਾ ਮਰੀਜ਼ 'ਤੇ ਖਰਚ ਕਰਨ ਦੇ ਸਮੇਂ ਨੂੰ ਸੀਮਤ ਕਰਦਾ ਹੈ।

ਫਿਲਹਾਲ, ਸਾਰਿਆਂ ਦੀਆਂ ਨਜ਼ਰਾਂ ਹੁਣ ਅਗਲੇ ਹਫਤੇ ਦੇ ਬਜਟ ਉੱਤੇ ਹਨ। ਪ੍ਰੋਫੈਸਰ ਪ੍ਰਾਈਸ ਨੂੰ ਉਮੀਦ ਹੈ ਕਿ ਬਜਟ ਕੁਝ ਰਾਹਤ ਪ੍ਰਦਾਨ ਕਰੇਗਾ।

Share