ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
'ਮੈਂ ਕੱਟ ਲੱਗੀ ਹੋਈ ਫਿਲਮ ਦੀ ਹਮਾਇਤ ਨਹੀਂ ਕਰਾਂਗਾ': ਪੰਜਾਬ '95 ਅਦਾਕਾਰ ਦਿਲਜੀਤ ਦੋਸਾਂਝ

Stills from the film Punjab '95 inspired by true events around Human Rights Activist Jaswant Singh Khalra.
ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਲਾਈਵ ਵਿੱਚ 'ਪੰਜਾਬ '95' ਦੇ ਰਿਲੀਜ਼ ਬਾਰੇ ਸੁਆਲ ਦੇ ਜਵਾਬ ਵਿੱਚ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ 'ਇਹ ਫ਼ਿਲਮ ਜੇਕਰ ਸੰਪੂਰਨ ਰੂਪ ਵਿੱਚ ਬਿਨਾ ਕਿਸੇ ਕੱਟ ਤੋਂ ਰਿਲੀਜ਼ ਹੁੰਦੀ ਹੈ ਤਾਂ ਹੀ ਮੈਂ ਇਸ ਦਾ ਸਮਰਥਨ ਕਰਾਂਗਾ।' ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਪਰ ਇਸ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਭਾਰਤ ਵਿੱਚ ਰਿਲੀਜ਼ ਕਰਨ ਦੀ ਮਨਜ਼ੂਰੀ ਤੋਂ ਪਹਿਲਾਂ 120 ਕੱਟ ਲਗਾਉਣ ਦੀ ਮੰਗ ਕੀਤੀ ਗਈ ਹੈ। ਪੂਰਾ ਵੇਰਵਾ ਇਸ ਆਡੀਉ ਵਿੱਚ ਸੁਣੋ।
Share