ਭਾਰਤ ਦੇ 'ਪੂਣੇ' ਸ਼ਹਿਰ ਰਹਿਣ ਵਾਲੀ ਰੀਨਾ ਛਿੱਬਰ ਵਰਮਾ ਆਪਣੀ ਅਧੂਰੀ ਇੱਛਾ ਪੁਗਾਉਂਦੇ ਹੋਏ ਵਾਹਗਾ ਸਰਹੱਦ ਪਾਰ ਕਰਕੇ ਆਪਣੇ ਬਚਪਨ ਦਾ ਪੁਸ਼ਤੈਨੀ ਘਰ ਵੇਖਣ ਲਈ ਪਾਕਿਸਤਾਨ ਪਹੁੰਚ ਗਈ ਹੈ।
ਕੁਝ ਕੁ ਮਹੀਨੇ ਪਹਿਲਾਂ ਇਸ ਬਜ਼ੁਰਗ ਔਰਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ।
ਪਹਿਲਾਂ ਉਸ ਦਾ ਵੀਜ਼ਾ ਕਈ ਵਾਰ ਰੱਦ ਕੀਤਾ ਗਿਆ ਸੀ। ਸ਼੍ਰੀਮਤੀ ਰੀਨਾ ਨੇ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਟਵਿੱਟਰ ਉੱਤੇ ਟੈਗ ਕੀਤਾ ਜਿਸ ਨੇ ਰੀਨਾ ਦੀ ਇਹ ਇੱਛਾ ਪੂਰੀ ਕਰਨ ਲਈ ਵੀਜ਼ਾ ਦੀ ਸਹੂਲਤ ਦਿੱਤੀ।
ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਸਦਭਾਵਨਾ ਵਜੋਂ ਵਰਮਾ ਨੂੰ ਤਿੰਨ ਮਹੀਨੇ ਦਾ ਵੀਜ਼ਾ ਜਾਰੀ ਕੀਤਾ ਹੈ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।