ਪਾਕਿਸਤਾਨ ਡਾਇਰੀ: ਇਸਲਾਮਾਬਾਦ ਵਿੱਚ ਨਵੀਆਂ ਗ੍ਰੀਨ ਅਤੇ ਬਲੂ ਲਾਈਨ ਮੈਟਰੋ ਬੱਸ ਸੇਵਾਵਾਂ ਦੀ ਸ਼ੁਰੂਆਤ

green and blue bus pakistan

New Green & Blue Lines of Metro Bus Service launched in Pakistan, Source: Twitter Shehbaz Sharif

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਯਾਤਰੀਆਂ ਨੂੰ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਲੰਬੇ ਸਮੇਂ 'ਤੋਂ ਉਡੀਕੀ ਜਾ ਰਹੀ ਬਲੂ ਲਾਈਨ ਅਤੇ ਗ੍ਰੀਨ ਲਾਈਨ ਮੈਟਰੋ ਬੱਸ ਸੇਵਾਵਾਂ ਦਾ ਉਦਘਾਟਨ ਕੀਤਾ। ਆਉਣ ਵਾਲੇ ਸਾਲਾਂ ਵਿੱਚ ਦੋਵਾਂ ਬੱਸ ਸੇਵਾਵਾਂ ਦਾ ਵਿਸਤਾਰ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਅਤੇ ਹੋਰ ਹਫਤਾਵਾਰੀ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ...


ਬੱਸਾਂ ਦੀ ਸ਼ੁਰੂਆਤ ਕਰਨ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਟਰੋ ਬੱਸ ਸੇਵਾ ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਸ਼ਹਿਰਾਂ ਦੇ ਨਿਵਾਸੀਆਂ ਲਈ ਇੱਕ ਤੋਹਫ਼ਾ ਹੋਵੇਗੀ ਅਤੇ ਆਮ ਆਦਮੀ, ਵਿਦਿਆਰਥੀਆਂ ਅਤੇ ਮਜ਼ਦੂਰਾਂ ਦੀ ਸੇਵਾ ਕਰੇਗੀ। 

ਦੋਵੇਂ ਮਹਾਨਗਰਾਂ ਦੇ ਰੂਟਾਂ 'ਤੇ ਬੱਸ ਸਟੇਸ਼ਨਾਂ ਦਾ ਨਿਰਮਾਣ ਹੋਣ ਤੱਕ, ਸ਼ੁਰੂਆਤੀ ਤੌਰ 'ਤੇ ਇਹ ਬੱਸਾਂ ਨਾਨ-ਸਟਾਪ ਸੇਵਾਵਾਂ ਵਜੋਂ ਚਲਾਈਆਂ ਜਾ ਰਹੀਆਂ ਹਨ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ।

Other Related Podcasts

Share