ਏਟੀਓ ਦੀ 'ਸੁਪਰ' ਚੇਤਾਵਨੀ: ਗ਼ਲਤ ਢੰਗ ਨਾਲ਼ ਸੁਪਰ ਕਢਵਾਉਣ ਵਾਲ਼ਿਆਂ ਨੂੰ ਹੋ ਸਕਦਾ ਹੈ 12,000 ਡਾਲਰ ਦਾ ਜੁਰਮਾਨਾ

Australians who give false or misleading information for early access to super may face penalties of more than $12,000.

Picture for representational purpose only. Source: AAP Image

ਆਸਟ੍ਰੇਲੀਅਨ ਟੈਕਸ ਆਫ਼ਿਸ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੁਆਰਾ ਨਿਰਧਾਰਿਤ ਯੋਗਤਾ ਜਾਂ ਸ਼ਰਤਾਂ ਪੂਰੀਆਂ ਕੀਤੇ ਬਗੈਰ ਆਪਣਾ ਸੁਪਰ ਵਾਪਿਸ ਲੈਂਦੇ ਲੋਕਾਂ ਨੂੰ 12,000 ਡਾਲਰ ਤੋਂ ਵੀ ਵੱਧ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।


ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਆਸਟ੍ਰੇਲੀਅਨ ਨਾਗਰਿਕ ਅਤੇ ਪਰਮਾਨੈਂਟ ਰੈਜ਼ੀਡੈਂਟ ਯੋਗ ਕਾਮੇ ਜਿੰਨ੍ਹਾਂ ਦਾ ਕੋਵਿਡ-19 ਕਰਕੇ ਵਿੱਤੀ ਨੁਕਸਾਨ ਹੋਇਆ ਹੈ, ਲੋੜ ਪੈਣ ਉੱਤੇ, ਵਿੱਤੀ ਵਰ੍ਹੇ 2020 ਅਤੇ 2021 ਵਿੱਚ ਆਪਣੇ ਸੁਪਰ ਦਾ 20,000 ਡਾਲਰ ਤੱਕ ਵਰਤ ਸਕਦੇ ਹਨ।

ਅੰਤਰਰਾਸ਼ਟਰੀ ਵਿਦਿਆਰਥੀ ਤੇ ਕੁਝ ਹੋਰ ਆਰਜ਼ੀ ਵੀਜ਼ਿਆਂ ਵਾਲੇ ਕਾਮਿਆਂ ਨੂੰ ਆਪਣੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।

ਅਕਾਊਂਟਿੰਗ ਖਿੱਤੇ ਵਿੱਚ ਇੱਕ ਮਾਹਿਰ ਵਜੋਂ ਸੇਵਾਵਾਂ ਦਿੰਦੇ ਮਨਪ੍ਰੀਤ ਸਿੰਘ ਨੇ ਐੱਸ ਬੀ ਐੱਸ ਪੰਜਾਬੀ ਨੂੰ ਆਸਟਰੇਲੀਅਨ ਟੈਕਸ ਦਫਤਰ (ਏਟੀਓ) ਦੇ ਹਵਾਲੇ ਨਾਲ਼ ਇਸ ਸਬੰਧੀ ਇੱਕ ਵਿਸ਼ੇਸ਼ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਏਟੀਓ ਵੱਲੋਂ ਹਾਲ ਹੀ ਵਿੱਚ ਉਨ੍ਹਾਂ ਲੋਕਾਂ ਲਈ ਚੇਤਾਵਨੀ ਨਸ਼ਰ ਕੀਤੀ ਗਈ ਹੈ ਜਿਨ੍ਹਾਂ ਗ਼ਲਤ ਢੰਗ ਨਾਲ਼ ਆਪਣੇ ਸੁਪਰ ਨੂੰ ਪਹਿਲਾਂ ਕਢਵਾਇਆ ਹੈ ਜਦਕਿ ਉਹ ਇਸ ਸਿਲਸਿਲੇ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ।
Superannuation
Uzmanlar superannuation’ın yaşlılığınız için son derece etkili bir tasarruf yöntemi olduğunu belirtiyor. Source: Getty Images
ਏਟੀਓ ਦੀ ਵੈਬਸਾਈਟ ਉੱਤੇ ਅਪਡੇਟ ਕੀਤੀ ਗਈ ਤੱਥਸ਼ੀਟ ਵਿੱਚ, ਕਿਹਾ ਗਿਆ ਹੈ ਉਨ੍ਹਾਂ ਕੁਝ ਮਾਮਲਿਆਂ ਦੀ ਪੜਚੋਲ ਕੀਤੀ ਹੈ ਜਿਸ ਵਿੱਚ ਕੁਝ “ਗਲਤ ਕੰਮ” ਕੀਤਾ ਜਾ ਰਿਹਾ ਸੀ।

“ਕੁਝ ਮਾਮਲਿਆਂ ਵਿੱਚ, ਅਸੀਂ ਅਰਜ਼ੀਆਂ ਬੰਦ ਕਰ ਦਿੱਤੀਆਂ ਹਨ ਅਤੇ ਸੁਪਰ ਦੇ ਪੈਸੇ ਨੂੰ ਜਾਰੀ ਹੋਣ ਤੋਂ ਰੋਕਿਆ ਹੈ। ਜਦਕਿ ਕੁਝ ਦੂਜੇ ਮਾਮਲਿਆਂ ਵਿੱਚ, ਅਸੀਂ ਇਸ ਪ੍ਰੋਗਰਾਮ ਨੂੰ ਸੁਚਾਰੂ ਬਣਾਉਣ ਲਈ ਕੁਝ ਹੋਰ ਅਰਜ਼ੀਕਰਤਾਵਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਪੜਚੋਲ ਕਰ ਰਹੇ ਹਾਂ।”

ਸੁਪਰ ਪਹਿਲਾਂ ਕਢਵਾਉਣ ਲਈ ਦਾਅਵਾ ਕਰਨ ਵਾਲਿਆਂ ਦੀ ਵਿੱਤੀ ਹਕੀਕਤ ਬਾਰੇ ਜਾਨਣ ਲਈ ਏਟੀਓ ਆਮਦਨ ਟੈਕਸ ਰਿਟਰਨ, ਸਿੰਗਲ ਟਚ ਪੇਅਰੋਲ ਡੇਟਾ, ਸੁਪਰ ਫੰਡਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਸਰਵਿਸ ਆਸਟ੍ਰੇਲੀਆ ਦੇ ਡੇਟਾ ਦੀ ਵਰਤੋਂ ਕਰ ਸਕਦਾ ਹੈ।

ਇਸ ਸਬੰਧੀ ਪੂਰਨ ਜਾਣਕਾਰੀ ਤੋਂ ਲਈ ਜਾ ਸਕਦੀ ਹੈ।

ਦੱਸਣਯੋਗ ਹੈ ਕਿ ਪਹਿਲਾਂ ਸੁਪਰ ਕਢਾਉਣ ਦੀ ਸ਼ਰਤ ਪੂਰੀ ਕਰਨ ਲਈ ਬੇਰੁਜ਼ਗਾਰੀ, ਕੰਮ ਤੋਂ ਵੇਹਲੇ ਹੋਣਾ, ਜਾਂ ਕੰਮਕਾਜੀ ਘੰਟਿਆਂ ਵਿੱਚ ਘੱਟੋ-ਘੱਟ 20% ਦੀ ਕਮੀ ਅਤੇ ਕਾਰੋਬਾਰਾਂ ਦੀ ਟਰਨਓਵਰ ਵਿੱਚ 20 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦੇ ਘਾਟੇ ਅਤੇ ਹੋਰ ਆਰਥਿਕ ਮੰਦਹਾਲੀ ਦੀਆਂ ਮੱਦਾਂ ਸ਼ਾਮਿਲ ਹਨ।

ਟਰੇਜ਼ਰੀ ਮਹਿਕਮੇ ਵੱਲੋਂ ਪਹਿਲਾਂ ਅਨੁਮਾਨ ਲਗਾਇਆ ਸੀ ਕਿ 1.5 ਮਿਲੀਅਨ ਆਸਟ੍ਰੇਲੀਅਨ ਆਪਣੇ ਸੁਪਰ ਨੂੰ ਪਹਿਲਾਂ ਕਢਾਉਣ ਲਈ ਕੋਸ਼ਿਸ਼ ਕਰਨਗੇ ਪਰ ਹੁਣ ਤੱਕ 2 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਇਸ ਵਰਤਾਰੇ ਦਾ ਹਿੱਸਾ ਬਣ ਚੁੱਕੇ ਹਨ।

ਮੈਲਬੌਰਨ ਦੇ ਅਕਾਊਂਟੈਂਟ ਮਨਪ੍ਰੀਤ ਸਿੰਘ ਨਾਲ਼ ਟੈਕਸ ਮਸਲਿਆਂ ਉਤੇ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ। 


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share