ਇੱਕ ਸਥਾਪਿਤ ਗੀਤਕਾਰ ਵਜੋਂ ਪੰਜਾਬੀ ਸੰਗੀਤ ਜਗਤ ਵਿੱਚ ਹਾਜ਼ਰੀ ਲਵਾ ਰਹੇ ਸੁਰਜੀਤ ਸੰਧੂ ਨੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਹੋਰ ਉਪਰਾਲੇ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਬੱਚਿਆਂ ਵਿੱਚ ਪੰਜਾਬੀ ਦੀ ਚਿਣਗ ਲਾਉਣ ਲਈ ਹੋਰ ਕਿਤਾਬਾਂ ਤੇ ਕਾਇਦੇ ਮੁਹੱਈਆ ਕਰਾਉਣ ਦੀ ਗੱਲ ਵੀ ਆਖੀ ਹੈ।
"ਬੱਚਿਆਂ ਦੀ ਇਹ ਕਿਤਾਬ ਮੇਰੀ ਉਸ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ ਜੋ ਮੈਂ ਆਪਣੀ ਮਾਤ-ਭਾਸ਼ਾ ਪ੍ਰਤੀ ਮਹਿਸੂਸ ਕਰਦਾ ਹਾਂ," ਉਨ੍ਹਾਂ ਕਿਹਾ।ਹੁਣ ਤੱਕ 300 ਦੇ ਕਰੀਬ ਗੀਤ ਅਤੇ ਰਚਨਾਵਾਂ ਨੂੰ ਕਲਮ ਵਿੱਚ ਪਿਰੋਣ ਵਾਲੇ ਇਸ ਲੇਖਕ ਨੇ ਦੱਸਿਆ ਕਿ ਉਨ੍ਹਾਂ ਦੇ 50 ਦੇ ਕਰੀਬ ਗੀਤ ਰਿਕਾਰਡ ਵੀ ਹੋ ਚੁਕੇ ਹਨ।
Source: Supplied
ਉਨ੍ਹਾਂ ਦੇ ਗੀਤਾਂ ਨੂੰ ਆਵਾਜ਼ ਦੇਣ ਵਿੱਚ ਮਕਬੂਲ ਗਾਇਕ ਅਕਰਮ ਰਾਹੀ ਤੇ ਕੰਵਰ ਗਰੇਵਾਲ ਵਰਗੇ ਨਾਂ ਵੀ ਸ਼ਾਮਲ ਹਨ।
ਉਨ੍ਹਾਂ ਨਾਲ਼ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ।ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।
ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ' ਨੂੰ ਸ਼ਾਹਮੁਖੀ ਵਿੱਚ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। Source: Supplied
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ