ਅਕੈਡਮੀ ਵੱਲੋਂ ਅਮਰਦੀਪ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਲ਼ ਜੁੜੇ ਕਲਾਕਾਰ ਨਵੀਂ ਤੇ ਪੁਰਾਣੀ ਪੀੜ੍ਹੀ ਵਿਚਲੇ ਫ਼ਾਸਲੇ ਸਣੇ ਕਈ ਸਮਾਜਿਕ ਮੁੱਦਿਆਂ ਪ੍ਰਤੀ ਚੇਤੰਨਤਾ ਅਤੇ ਉਹਨਾਂ ਦੇ ਸੰਭਾਵੀ ਹੱਲ ਪ੍ਰਤੀ ਜਾਗਰੂਕਤਾ ਲਿਆਉਣ ਲਈ ਨਿਰੰਤਰ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਅਕੈਡਮੀ ਦਾ ਪਲੈਟਫਾਰਮ ਪੰਜਾਬੀ ਰੰਗਮੰਚ ਅਤੇ ਲੋਕ ਗਤੀਵਿਧੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ, ਭਾਸ਼ਾ ਅਤੇ ਕਦਰਾਂ-ਕੀਮਤਾਂ ਨਾਲ ਦੁਬਾਰਾ ਜੋੜਨ ਦਾ ਮੌਕਾ ਪ੍ਰਦਾਨ ਕਰਦਾ ਹੈ।
"ਸਾਡਾ ਮਕਸਦ ਬੱਚਿਆਂ ਵਿੱਚ ਪੰਜਾਬੀ ਦੀ ਮੁਹਾਰਤ ਨੂੰ ਬੇਹਤਰ ਕਰਨਾ ਅਤੇ ਬੋਲਣ ਅਤੇ ਪ੍ਰਗਟਾਵੇ ਵੇਲ਼ੇ ਆਤਮਵਿਸ਼ਵਾਸ਼ ਭਰਨਾ ਵੀ ਹੈ।
"ਸਾਨੂੰ ਉਮੀਦ ਹੈ ਕਿ ਇਹਨਾਂ ਗਤੀਵਿਧੀਆਂ ਰਾਹੀਂ ਅਸੀਂ ਆਪਣੇ ਬਜ਼ੁਰਗਾਂ ਅਤੇ ਨਵੀਂ ਪੀੜ੍ਹੀਆਂ ਤੋਂ ਸਾਂਝੇ ਅਨੁਭਵ ਸਿੱਖਣ ਅਤੇ ਸਾਂਝੇ ਕਰਨ ਵਿੱਚ ਕਾਮਯਾਬ ਹੋਵਾਂਗੇ ਅਤੇ ਸਮੁੱਚੇ ਤੌਰ ਉੱਤੇ ਇਹ ਸਾਰੇ ਯਤਨ ਇੱਕ ਸਿਹਤਮੰਦ ਸਮਾਜ ਸਿਰਜਣ ਵਿੱਚ ਸਾਡੀ ਮਦਦ ਕਰਨਗੇ," ਉਨ੍ਹਾਂ ਕਿਹਾ।
10 ਦਸੰਬਰ ਨੂੰ ਇਸ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਪੰਜਾਬੀ ਕਲਾਕਾਰ ਅਤੇ ਸਟੈਂਡ-ਅੱਪ ਕਮੇਡੀਅਨ ਜਸਵੰਤ ਰਾਠੋਰ ਵੀ ਸ਼ਮੂਲੀਅਤ ਪਾਉਣਗੇ।
ਇਸ ਪ੍ਰੋਗਰਾਮ ਨਾਲ਼ ਜੁੜੇ ਬੱਚਿਆਂ ਅਤੇ ਨੌਜਵਾਨ ਕਲਾਕਾਰਾਂ ਨਾਲ਼ ਇੰਟਰਵਿਊ ਸੁਨਣ ਲਈ ਉੱਪਰ ਆਡੀਓ ਬਟਨ ਉੱਤੇ ਕਲਿਕ ਕਰੋ।