ਆਸਟ੍ਰੇਲੀਆ ਦੇ ਘਰਾਂ ਦੀਆਂ ਕੀਮਤਾਂ ਵਿੱਚ ਚੱਲ ਰਹੀ ਵਾਧੇ ਦੀ ਦਰ ਹੋਈ ਕੁਝ ਹੌਲੀ

housing.jpg

ਰਾਸ਼ਟਰੀ ਪੱਧਰ 'ਤੇ ਨਵੰਬਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ । Credit: Pexels

ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕੀਮਤਾਂ ਲਗਾਤਾਰ 22ਵੇਂ ਮਹੀਨੇ ਵਧੀਆਂ ਹਨ। ਪਰ ਪ੍ਰਾਪਰਟੀ ਡਾਟਾ ਕੰਪਨੀ ਕੋਰਲੋਜਿਕ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਾਧੇ ਦੀ ਦਰ ਹੌਲੀ ਹੋ ਰਹੀ ਹੈ। ਰਾਸ਼ਟਰੀ ਪੱਧਰ 'ਤੇ ਨਵੰਬਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.1 ਫੀਸਦੀ ਦਾ ਵਾਧਾ ਹੋਇਆ। ਇਹ ਆਸਟ੍ਰੇਲੀਆ-ਭਰ ਵਿੱਚ ਜਨਵਰੀ 2023 ਤੋਂ ਬਾਅਦ ਸਭ ਤੋਂ ਕਮਜ਼ੋਰ ਨਤੀਜਾ ਰਿਹਾ। ਰਾਸ਼ਟਰੀ ਪੱਧਰ 'ਤੇ, ਘਰਾਂ ਦਿਆਂ ਕੀਮਤਾਂ ਸਾਲ ਦੇ ਦੌਰਾਨ 5.5 ਫੀਸਦੀ ਵਧੀਆਂ ਹਨ। ਹੁਣ ਇੱਕ ਘਰ ਲਈ ਔਸਤ ਮੁੱਲ $8,12,933 ਹੈ। ਇਹ ਅਤੇ ਆਸਟ੍ਰੇਲੀਆ ਨਾਲ ਜੁੜੀਆਂ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ.......


ਐਸ ਬੀ ਐਸ ਪੰਜਾਬੀ ਨਿਊਜ਼ਰੂਮ ਤੋਂ ਆਸਟ੍ਰੇਲੀਆ ਦੀਆਂ ਅੱਜ ਦੀਆਂ ਕੁੱਝ ਪ੍ਰਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ:


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share