ਹੁਣੇ ਹੀ ਪਾਸ ਕੀਤੀ ਐਚ ਐਸ ਸੀ ਵਿਚ ਸਚਲੀਨ ਖੰਨਾ ਨੇ ਬਹੁਤ ਵਧੀਆ 99.5 ਏਟਾਰ ਅੰਕ ਹਾਸਲ ਕੀਤੇ, ਨਾਲ ਹੀ ਇੰਗਲਿਸ਼ ਐਡਵਾਂਸ ਵਿਚ ਇਸ ਨੇ ਤਕਰੀਬਨ 70,000 ਸਿਖਿਆਰਥੀਆਂ ਵਿਚੋਂ 9ਵਾਂ ਸਥਾਨ ਪ੍ਰਾਪਤ ਕੀਤਾ ਅਤੇ ਮਿਊਜ਼ਿਕ ਵਿਚ ਤਾਂ ਪੂਰੇ ਅੰਕ ਹਾਸਲ ਕਰਦੇ ਹੋਏ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਸਚਲੀਨ ਕਹਿੰਦੀ ਹੈ ਕਿ ਉਸ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਪਿਆਰ ਸੀ ਅਤੇ ਉਸ ਨੇ ਸਿਰਫ ਚਾਰ ਸਾਲ ਦੀ ਉਮਰ ਵਿਚ ਹੀ ਪਿਆਨੋ ਵਜਾਉਣਾ ਬਾਖੂਬੀ ਸਿਖ ਲਿਆ ਸੀ। ਇਸ ਦੇ ਪਰਿਵਾਰ ਵਿਚੋਂ ਕਿਸੇ ਦਾ ਵੀ ਪਿਛੋਕੜ ਸੰਗੀਤ ਨਾਲ ਨਾ ਜੁੜਦਾ ਹੋਣ ਦੇ ਬਾਵਜੂਦ ਵੀ ਸਚਲੀਨ ਦੇ ਮਾਪਿਆਂ ਨੇ ਇਸ ਨੂੰ ਪੂਰਾ ਪੂਰਾ ਸਹਿਯੋਗ ਦਿਤਾ ਅਤੇ ਇਸ ਮੁਕਾਮ ਤੱਕ ਪਹੁੰਚਾਇਆ।ਸਚਲੀਨ ਦਾ ਬਚਪਨ ਤੋਂ ਹੀ ਇਹ ਸੁਫਨਾਂ ਸੀ ਕਿ ਇਕ ਦਿੰਨ ਉਹ ਸਿਡਨੀ ਵਿਚਲੇ ਓਪਰਾ ਹਾਊਸ ਵਿਚ ਜੋਹਰ ਦਿਖਾ ਸਕੇ, ਜੋ ਕਿ ਆਉਂਦੀ 19 ਫਰਵਰੀ 2018 ਨੂੰ ਪੂਰਾ ਹੋਣ ਜਾ ਰਿਹਾ ਹੈ।
whose music composition will be played in Opera House Source: Sachleen
ਸਚਲੀਨ ਖੰਨਾ ਉਹ ਮਾਣਮੱਤੀ ਪੰਜਾਬਣ ਹੈ ਜਿਸ ਨੇ ਆਸਟ੍ਰੇਲੀਆ ਦੇ ਚੋਟੀ ਦੇ ਮਿਊਜ਼ਿਕ ਸਿਲੇਕਟਿਵ ਸਕੂਲ ਵਿਚ ਪੜਦੇ ਹੋਏ ਆਪਣਾ ਖੁੱਦ ਦਾ ਮਿਊਜ਼ਿਕ ਕੰਪੋਜ਼ ਕਰਨ ਦੀ ਠਾਣ ਲਈ। ਸਚਲੀਨ ਨੇ ਖਾਸ ਤੋਰ ਤੇ ਕਿਹਾ ਕਿ ਉਸ ਦਾ ਸੰਗੀਤ ਵਾਲਾ ਸ਼ੌਕ ਹੀ ਉਸ ਦੇ ਸਰਬਪੱਖੀ ਵਿਕਾਸ ਲਈ ਸਹਾਈ ਰਿਹਾ ਹੈ।