ਐਗਰੀਫਿਊਚਰਜ਼ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਅਨ ਪ੍ਰਾਇਮਰੀ ਉਦਯੋਗ ਅਤੇ ਖੇਤਰੀ ਵਿਕਾਸ ਵਿਭਾਗ (ਡੀ ਪੀ ਆਈ ਆਰ ਡੀ) ਨੇ ਕਿੰਨੋਆ ਦੀ ਇੱਕ ਨਵੀਂ ਕਿਸਮ -ਕਰੂਸੋ ਵਾਈਟ ਲਈ ਸਾਂਝਾ ਉੱਦਮ ਕੀਤਾ ਹੈ।
ਡੀ ਪੀ ਆਈ ਆਰ ਡੀ ਦੇ ਖੋਜਕਰਤਾ ਡਾ. ਹਰਮੋਹਿੰਦਰ ਸਿੰਘ ਧੰਮੂ ਇਸ ਪ੍ਰੋਜੈਕਟ ਦੇ ਪ੍ਰਮੁੱਖ ਜਾਂਚਕਰਤਾ ਹਨ ਜਿਨ੍ਹਾਂ ਨੇ ਹੋਰ ਖੋਜਕਰਤਾਵਾਂ ਨਾਲ ਮਿਲਕੇ ਪੱਛਮੀ ਆਸਟ੍ਰੇਲੀਆ ਦੇ ਕਣਕ ਉਗਾਉਣ ਵਾਲ਼ੇ ਖੇਤਰ ਵਿੱਚ ਇਸ ਫਸਲ ਤੋਂ ਵਧੀਆ ਝਾੜ ਲੈਣ ਲਈ ਅਧਿਐਨ ਕੀਤਾ।ਡਾ. ਧੰਮੂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਫਿਲਹਾਲ ਕਿੰਨੋਆ ਨੂੰ ਆਪਣੀ ਭਾਰੀ ਮੰਗ ਦੇ ਚਲਦਿਆਂ ਦੱਖਣੀ ਅਮਰੀਕਾ ਤੋਂ ਆਸਟ੍ਰੇਲੀਆ ਆਯਾਤ ਕੀਤਾ ਜਾ ਰਿਹਾ ਹੈ।
Quinoa is a pseudocereal crop which closely resembles grains in its appearance and characteristics. Source: Supplied
ਉਨ੍ਹਾਂ ਕਿਹਾ ਕਿ ਇਸ ਨਵੀਂ ਕਿਸਮ ਦੇ ਵਿਕਾਸ ਨਾਲ ਆਸਟ੍ਰੇਲੀਅਨ ਕਿਸਾਨ ਇਸ ਦੇ ਵਧੇ ਹੋਏ ਉਤਪਾਦਨ ਦੇ ਚਲਦਿਆਂ ਸਥਾਨਕ ਅਤੇ ਅੰਤਰਰਾਸ਼ਟਰੀ ਮੰਗ ਦੀ ਸੰਭਾਵਤ ਤੌਰ 'ਤੇ ਪੂਰਤੀ ਕਰ ਸਕਣਗੇ।
ਆਸਟ੍ਰੇਲੀਆ ਦੀ ਇਹ ਪਹਿਲੀ ਜਨਤਕ ਨਾਨ-ਕੰਟਰੈਕਟ ਕਿਸਮ ਹੈ। ਅਸੀਂ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸਾਨ ਇਸ ਨੂੰ ਆਪਣੇ ਫਸਲੀ ਚੱਕਰ ਵਿੱਚ ਅਪਣਾਉਣਗੇ।
ਕਿੰਨੋਆ ਦੱਖਣੀ ਅਮਰੀਕਾ ਦੀ ਫਸਲ ਹੈ ਅਤੇ ਪਿਛਲੇ 5000 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਓਥੋਂ ਦੇ ਸਥਾਨਕ ਲੋਕਾਂ ਦਾ ਮੁੱਖ ਭੋਜਨ ਰਿਹਾ ਹੈ।ਇਹ ਮੰਨਿਆ ਜਾਂਦਾ ਹੈ ਕਿ ਅਨਾਜ ਅਤੇ ਫਲ਼ੀਦਾਰ ਫ਼ਸਲਾਂ ਦੀ ਤੁਲਨਾ ਵਿੱਚ ਇਸ ਵਿੱਚ ਜਿਆਦਾ ਪੌਸ਼ਟਿਕਤਾ ਹੈ।
Quinoa is mainly imported into Australia from South America. Source: Pixabay
“ਇਹ ਪਾਇਆ ਗਿਆ ਹੈ ਕਿ ਮਨੁੱਖੀ ਵਿਕਾਸ ਲਈ ਬਹੁਤ ਸਾਰੇ ਜ਼ਰੂਰੀ ਅਮੀਨੋ ਐਸਿਡ ਇਸ ਵਿੱਚ ਹੁੰਦੇ ਹਨ। ਇਹ ਗਲੂਟਨ ਰਹਿਤ ਹੈ, ਇਸ ਵਿੱਚ ਪ੍ਰੋਟੀਨ ਦੀ ਉੱਚ ਮਾਤਰਾ ਹੈ ਅਤੇ ਇਸਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਹਨਾਂ ਸਭ ਗੱਲਾਂ ਦੇ ਹੁੰਦਿਆਂ ਇਸਨੂੰ ਅਕਸਰ ਸੁਪਰਫੂਡ ਦਾ ਨਾਂ ਦਿੱਤਾ ਜਾਂਦਾ ਹੈ,” ਡਾ ਧੰਮੂ ਨੇ ਕਿਹਾ।
ਡਾ. ਧੰਮੂ ਪਿਛਲੇ ਵੀਹ ਸਾਲਾਂ ਤੋਂ ਪੱਛਮੀ ਆਸਟ੍ਰੇਲੀਆ ਵਿੱਚ ਖੇਤੀਬਾੜੀ ਖ਼ੋਜ-ਪੜਤਾਲ ਵਿੱਚ ਲੱਗੇ ਹੋਏ ਹਨ। ਉਨ੍ਹਾਂ ਖੇਤੀਬਾੜੀ ਖੋਜ-ਅਧਿਐਨ ਦੀ ਮੁਢਲੀ ਪੜ੍ਹਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚੋਂ ਕੀਤੀ ਜਿਸ ਉਪਰੰਤ ਉਹ ਆਪਣੀ ਪਰਵਾਸ-ਯਾਤਰਾ ਸ਼ੁਰੂ ਕਰਦਿਆਂ ਆਸਟ੍ਰੇਲੀਆ ਆ ਗਏ।
ਡਾ. ਧੰਮੂ ਨੇ ਹਾਲ ਹੀ ਵਿੱਚ ਸਰੋਂ ਦੀ ਫ਼ਸਲ ਲਈ ਨਦੀਨਨਾਸ਼ਕਾਂ ਸਬੰਧੀ ਸਾਰੀ ਜਾਣਕਾਰੀ ਇੱਕੋ ਜਗਾਹ ਸਮੇਟਦਿਆਂ ਇੱਕ ਬੁਲੇਟਿਨ ਤਿਆਰ ਕਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ।ਡਾ. ਧੰਮੂ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਪਲੇਅਰ 'ਤੇ ਕਲਿਕ ਕਰੋ। ਇਸ ਇੰਟਰਵਿਊ ਵਿੱਚ ਉਨ੍ਹਾਂ ਜਿਥੇ ਪੱਛਮੀ ਆਸਟ੍ਰੇਲੀਆ ਵਿਚਲੇ ਖੇਤੀਬਾੜੀ ਸੈਕਟਰ ਸਬੰਧੀ ਵੇਰਵਾ ਦਿੱਤਾ ਹੈ ਓਥੇ ਆਪਣੇ ਖੋਜ-ਅਧਿਐਨ ਬਾਰੇ ਵੀ ਸਮੁੱਚੀ ਜਾਣਕਾਰੀ ਸਾਂਝੀ ਕੀਤੀ ਹੈ।
Dr Dhammu is involved in the agriculture research in Western Australia for the last twenty years. Source: Supplied
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ