ਅਨਾਹਤ ਕੌਰ ਦੀ ਮਾਤਾ ਜਸਮੀਨ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਵਿੱਚ ਅਦਾਕਾਰੀ ਦਾ ਕੁਦਰਤੀ ਗੁਣ ਹੈ ਅਤੇ ਉਹ ਬਹੁਤ ਹੀ ਆਤਮ ਵਿਸ਼ਵਾਸ ਨਾਲ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਦੀ ਮੁਹਾਰਤ ਰੱਖਦੀ ਹੈ।"ਮੇਰੇ ਪਤੀ ਨੂੰ ਵੀ ਵਿਡੀਓਜ਼ ਬਨਾਉਣ ਦਾ ਸ਼ੌਂਕ ਹੈ। ਅਤੇ ਅਸੀਂ ਆਪਣਾ ਇੱਕ ਚੈਨਲ ‘ਐਮ ਕਿਊਬ ਮੀਡੀਆ’ ਦੇ ਨਾਮ ਹੇਠ ਚਲਾ ਕੇ ਇਹਨਾਂ ਛੋਟੀਆਂ ਫਿਲਮਾਂ ਨੂੰ ਸਮਾਜ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ," ਜਸਮੀਨ ਨੇ ਦੱਸਿਆ।ਆਪਣੀ ਬੱਚੀ ਦੇ ਹੁਨਰ ਨੂੰ ਵਰਤਦੇ ਹੋਏ ਇਹ ਪੰਜਾਬੀ ਪਰਿਵਾਰ ਹੁਣ ਛੋਟੀਆਂ ਫਿਲਮਾਂ ਬਣਾ ਕਿ ਸਮਾਜ ਨੂੰ ਸਿਹਤ, ਸਮਾਜਕ ਅਤੇ ਹੋਰਨਾਂ ਮਸਲਿਆਂ ਬਾਰੇ ਸੇਧ ਪ੍ਰਦਾਨ ਕਰਨ ਦੇ ਸੋਚ ਰੱਖਦਾ ਹੈ।
Anahat's family has joined in to shoot and promote her videos on health, social and other issues. Source: Jasmeet Kaur
Anahat Kaur as Miss A in videos on health, social and other issues. Source: Jasmeet Kaur
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।