ਬਾਬਾ ਬੁੱਢਾ ਜੀ ਸਪੋਰਟਸ ਕਲੱਬ ਆਸਟ੍ਰੇਲੀਅਨ ਸਿੱਖ ਗੇਮਜ਼ ਅਤੇ ਗ੍ਰਿਫਥ ਸਿੱਖ ਗੇਮਜ਼ ਵਿੱਚ 2022 ਅਤੇ 2023 ਦੋਵੇਂ ਵਾਰ ਚੈਂਪੀਅਨ ਰਹਿ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਸ ਕਲੱਬ ਨੇ ਪਿਛਲੇ ਦਿਨੀਂ ਵਿਕਟੋਰੀਆ ਵਾਲੀਬਾਲ ਸਟੇਟ ਲੀਗ ਦੀ ਚੈਂਪੀਅਨ ਟਰਾਫੀ ਵੀ ਜਿੱਤੀ ਸੀ।
Credit: Supplied by Baba Budha Ji Sports Club, Pakenham
ਇਸ ਕਲੱਬ ਦੇ ਪ੍ਰਧਾਨ ਉਂਕਾਰ ਸਿੰਘ ਸੇਖੋਂ ਨੇ ਐੱਸਬੀਐੱਸ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ 2016 ਵਿੱਚ ਇਸ ਕਲੱਬ ਦੀ ਸ਼ੁਰੂਆਤ ਕੀਤੀ ਸੀ ਅਤੇ ਹੇਠਲੇ ਪੱਧਰ ਦੀਆਂ ਖੇਡਾਂ ਤੋਂ ਸ਼ੁਰੂ ਹੋਇਆ ਖਿਡਾਰੀਆਂ ਦਾ ਸਫ਼ਰ ਅੱਜ ਮਿਹਨਤ ਸਦਕਾ ਇਸ ਮੁਕਾਮ ਉਤੇ ਪਹੁੰਚ ਗਿਆ ਹੈ ਕਿ ਉਨ੍ਹਾਂ ਦੇ ਖਿਡਾਰੀ ਇਸ ਸਾਲ ਹੋਏ ਸਾਰੇ ਟੂਰਨਾਮੈਂਟਾਂ ਦੇ ਜੇਤੂ ਰਹੇ ਹਨ।ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ‘ਤੇ ਉੱਤੇ ਵੀ ਫਾਲੋ ਕਰੋ।