ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਕਿਉਂ ਹੈ ਜ਼ਰੂਰੀ? ਕੀ 'ਇਮਿਊਨਿਟੀ' ਵਧਾਉਣ ਵਾਲੀਆਂ ਦਵਾਈਆਂ ਹੋ ਸਕਦੀਆਂ ਹਨ ਕਾਰਗਰ?

Australia's winter flu outbreak spikes early in season

Australia's winter flu outbreak spikes early in season Source: Getty Images

ਫਲੂ ਜਾਂ ਇਨਫਲੂਏਂਜ਼ਾ ਦੇ ਮਾਮਲਿਆਂ ਨੇ ਇਸ ਸਾਲ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਹਿਲਾਂ ਲਾਗੂ ਕੋਵਿਡ ਦੀਆਂ ਸਖ਼ਤ ਹਿਦਾਇਤਾਂ ਅਤੇ ਪਾਬੰਦੀਆਂ ਕਾਰਨ ਫਲੂ ਦੇ ਮਾਮਲਿਆਂ ਵਿੱਚ ਗਿਰਾਵਟ ਵੀ ਦਰਜ ਦਰਜ ਕੀਤੀ ਗਈ ਸੀ ਪਰ 2022 ਦੇ ਸ਼ੁਰੂ ਹੋਣ ਤੋਂ ਅਪ੍ਰੈਲ ਤੱਕ ਇਸਦੇ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਆਓ ਇਸਤੋਂ ਬਚਣ ਅਤੇ ਇਲਾਜ ਸਬੰਧੀ ਕੁਝ ਨੁਕਤਿਆਂ ਬਾਰੇ ਜਾਣੀਏ...


ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਅਪ੍ਰੈਲ ਦੇ ਮੱਧ ਤੱਕ ਕਰੀਬ 368 ਲੋਕਾਂ ਨੂੰ ਫਲੂ ਨਾਲ਼ ਸਬੰਧਿਤ ਗੰਭੀਰ ਬਿਮਾਰੀ ਕਰਕੇ ਹਸਪਤਾਲਾਂ ਵਿੱਚ ਭਰਤੀ ਕਰਵਾਉਣਾ ਪਿਆ ਜਦਕਿ ਇਹ ਸੰਖਿਆ ਲਗਾਤਾਰ ਵਧ ਰਹੀ ਹੈ।

ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਭਜਨਪ੍ਰੀਤ ਸਿੰਘ ਨੇ ਦੱਸਿਆ ਕਿ ਫਲੂ ਦਾ ਟੀਕਾਕਰਨ ਕਿੰਨਾ ਜ਼ਰੂਰੀ ਹੈ ਅਤੇ ਹਰ ਸਾਲ ਇਸ ਨੂੰ ਕਿਉਂ ਲਗਵਾਉਣਾ ਪੈਂਦਾ ਹੈ।

ਉਨ੍ਹਾਂ ਫਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਸਮਝਾਇਆ ਕਿ ਇਹ ਕੋਵਿਡ-19 ਜਾਂ ਹੋਰ ਵਾਇਰਸਾਂ ਤੋਂ ਕਿਵੇਂ ਅਲਗ ਹੈ।
Dr Bhajanpreet Singh Rawal while examining a patient at his clinic.
Dr Bhajanpreet Singh Rawal while examining a patient at his clinic. Source: Supplied by Dr Rawal
ਇਸ ਦੌਰਾਨ ਛੋਟੇ ਬੱਚਿਆਂ ਦੇ ਮਾਪੇ ਖ਼ਾਸ ਕਰ ਇਹ ਜਾਣਨਾ ਚਹੁੰਦੇ ਹਨ ਕਿ ਬੱਚੇ ਨੂੰ ਵਾਰ-ਵਾਰ ਫਲੂ ਹੋਣ ਤੋਂ ਕਿਵੇਂ ਬਚਾਇਆ ਜਾਵੇ।

ਇਸ ਬਾਬਤ ਗੱਲ ਕਰਦਿਆਂ ਬੱਚਿਆਂ ਦੇ ਮਾਹਿਰ ਡਾਕਟਰ ਰਾਜ ਖਿੱਲਨ ਨੇ ਦੱਸਿਆ ਕਿ ਬੱਚਿਆਂ ਦੀ ਖ਼ੁਰਾਕ ਅਤੇ ਸਾਫ ਸਫਾਈ ਦਾ ਧਿਆਨ ਰੱਖ ਕੇ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੀਆਂ ਇਮਿਊਨਿਟੀ ਵਧਾਉਣ ਦੀਆਂ ਦਵਾਈਆਂ ਇਸ ਮਾਮਲੇ ਵਿੱਚ ਓਨੀਆਂ ਕਾਰਗਰ ਨਹੀਂ ਹੁੰਦੀਆਂ ਜਿੰਨ੍ਹਾਂ ਕਿ ਉਨ੍ਹਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ।
Dr Raj Khillan, Melbourne based paediatrician
Melbourne-based paediatrician Dr Raj Khillan. Source: Supplied
ਫਲੂ ਬਾਰੇ ਮਾਹਿਰਾਂ ਦੀ ਰਾਇ ਜਾਨਣ ਲਈ ਇਸ ਆਡੀਓ ਲਿੰਕ  'ਤੇ ਕਲਿੱਕ ਕਰੋ: 
LISTEN TO
Why it is important to get a flu shot every year image

ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਕਿਉਂ ਹੈ ਜ਼ਰੂਰੀ? ਕੀ 'ਇਮਿਊਨਿਟੀ' ਵਧਾਉਣ ਵਾਲੀਆਂ ਦਵਾਈਆਂ ਹੋ ਸਕਦੀਆਂ ਹਨ ਕਾਰਗਰ?

SBS Punjabi

22/06/202216:50


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ।

Share