ਸੋਸ਼ਲ ਮੀਡੀਆ ਉੱਤੇ ਦਿਖਾਈਆਂ ਜਾ ਰਹੀਆਂ ਤਸਵੀਰਾਂ ਵਿੱਚ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪਨਾਹ ਲਈ ਹੋਈ ਦੇਖਿਆ ਜਾ ਸਕਦਾ ਹੈ। ਘਰਾਂ ਦੇ ਬਾਹਰਵਾਰ ਅਤੇ ਸੜਕਾਂ ਆਦਿ ਪਾਣੀ ਨਾਲ ਭਰੀਆਂ ਹੋਈਆਂ ਹਨ ਅਤੇ ਪਤਾ ਨਹੀਂ ਚਲ ਰਿਹਾ ਕਿ ਇਹ ਮੀਂਹ ਕਦ ਬੰਦ ਹੋਵੇਗਾ। ਮੌਸਮ ਵਿਭਾਗ ਦੀ ਇੱਕ ਵਕਤਾ ਦਾ ਕਹਿਣਾ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਮੀਂਹ ਘਟਣ ਦੇ ਸੰਕੇਤ ਨਹੀਂ ਮਿਲ ਰਹੇ ਹਨ।
ਹੰਗਾਮੀ ਸੇਵਾਵਾਂ ਵਾਲੇ ਮੰਤਰੀ ਮਾਰਕ ਰਾਇਨ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।