ਇੱਕ 30 ਸਾਲਾ ਭਾਰਤੀ ਨੂੰ ਬੀਤੇ ਸ਼ੁੱਕਰਵਾਰ ਪਰਥ ਹਵਾਈ ਅੱਡੇ ਤੇ ਪਹੁੰਚਣ ਮਗਰੋਂ ਉਸਦੇ ਮੋਬਾਈਲ ਫੋਨ ਵਿੱਚ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਆਦਿ ਮਿਲਣ ਮਗਰੋਂ ਡਿਪੋਰਟ ਕੀਤਾ ਗਿਆ ਹੈ।
ਟੇਮਪ੍ਰੇਰੀ ਗਰੈਜੂਏਟ ਵੀਜ਼ੇ ਤੇ ਸਿੰਗਾਪੁਰ ਰਾਹੀਂ ਆਸਟ੍ਰੇਲੀਆ ਆਏ ਇਸ ਵਿਅਕਤੀ ਨੂੰ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਪੁੱਛ ਗਿੱਛ ਲਈ ਰੋਕਿਆ ਸੀ।
ਉਸਦੇ ਤਿੰਨ ਮੋਬਾਈਲ ਫੋਨਾਂ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਇੱਕ ਫੋਨ ਵਿੱਚ ਬੱਚਿਆਂ ਸੰਬਧੀ ਐਟਰਾਜਯੋਗ ਸਮਗਰੀ ਮਿਲੀ। ਇਸ ਮਗਰੋਂ ਅਧਿਕਾਰੀਆਂ ਨੇ ਉਸਦਾ ਫੋਨ ਜਬਤ ਕਰ ਕੇ ਉਸਦਾ ਵੀਜ਼ਾ ਰੱਦ ਕਰ ਦਿੱਤਾ।
ਇਸ ਉਪਰੰਤ ਇਸ ਵਿਅਕਤੀ ਨੂੰ ਪਰਥ ਵਿਚਲੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਜਿਥੇ ਉਸਨੂੰ ਸੋਮਵਾਰ ਰਾਤ ਉਸਨੂੰ ਮੁੜ ਭਾਰਤ ਭੇਜਣ ਤੱਕ ਰੱਖਿਆ ਗਿਆ।

30-year-old Indian national removed from Australia after arriving at Perth Airport with child exploitation material. Source: Supplied/ABF
ਵੈਸਟਰਨ ਆਸਟ੍ਰੇਲੀਆ ਵਿੱਚ ਬਾਰਡਰ ਫੋਰਸ ਦੇ ਕਾਰਜਕਾਰੀ ਖੇਤਰੀ ਮੁਖੀ, ਮਾਰਕ ਵਿਲਸਨ ਨੇ ਕਿਹਾ ਕਿ ਇਸ ਵਿਅਕਤੀ ਨੂੰ ਡੀਪੋਰਟ ਕੀਤਾ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਫੋਰਸ ਅਜਿਹੇ ਏਤਰਾਜ਼ਯੋਗ ਮੈਟੀਰੀਅਲ ਨੂੰ ਹਰਗਿਜ਼ ਆਸਟ੍ਰੇਲੀਆ ਵਿੱਚ ਦਾਖਿਲ ਨਹੀਂ ਹੋਣ ਦਵੇਗੀ।
"ਆਸਟ੍ਰੇਲੀਆ ਆਉਣ ਵਾਲੇ ਲੋਕ ਅਜਿਹੇ ਵਿਹਾਰ ਕਾਰਨ ਇਸ ਦੇਸ਼ ਵਿੱਚ ਆਉਣ ਦਾ ਹੱਕ ਗੁਣ ਦਾ ਖਤਰਾ ਚੁੱਕਦੇ ਹਨ," ਕਮਾਂਡਰ ਵਿਲਸਨ ਨੇ ਕਿਹਾ।
"ਅਸੀਂ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਭਾਈਵਾਲ ਏਜੇਂਸੀਆਂ ਨਾਲ ਅਜਿਹੇ ਮਾਮਲਿਆਂ ਵਿੱਚ ਮਿਲਕੇ ਕੰਮ ਕਰਦੇ ਹਾਂ ਤਾਂ ਜੋ ਨਾ ਕੇਵਲ ਆਸਟ੍ਰੇਲੀਆ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।