ਇਸ ਪੜਤਾਲ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਹੁੰਦੇ ਫਰੇਬ ਦੀ ਕਿਸਮ ਅਤੇ ਦਾਇਰੇ ਤੋਂ ਅਲਾਵਾ ਮਿਗ੍ਰੇਸ਼ਨ ਏਜੇਂਟਾਂ ਵੱਲੋਂ ਓਹਨਾ ਨਾਲ ਵਿਹਾਰਿਕ ਦੁਰਾਚਾਰ ਅਤੇ ਹੋਰ ਕਾਨੂੰਨੀ ਉਲੰਘਣਾਵਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਵਿਚਾਰਿਆ ਜਾਵੇਗਾ ਕਿ ਕੀ ਇਹਨਾਂ ਨਾਲ ਨਜਿੱਠਣ ਲਈ ਮੌਜੂਦਾ ਸਜ਼ਾ ਅਤੇ ਜ਼ੁਰਮਾਨੇ ਦੇ ਪ੍ਰਬੰਧ ਕਾਫੀ ਹਨ ਜਾਂ ਨਹੀਂ।
ਜਾਂਚ ਕਮੇਟੀ ਗੈਰ ਰੇਜਿਸਟਰਡ ਮਾਈਗ੍ਰੇਸ਼ਨ ਏਜੇਂਟਾਂ ਅਤੇ ਐਜੂਕੇਸ਼ਨ ਏਜੇਂਟਾਂ ਵੱਲੋਂ ਗੈਰਕਨੂੰਨੀ ਢੰਗ ਨਾਲ ਦਿੱਤੀ ਜਾਂਦੀ ਸਲਾਹ ਬਾਰੇ ਪ੍ਰਮਾਣ ਇਕੱਠੇ ਕਰ ਰਹੀ ਹੈ।
ਇਸ ਸੁਣਵਾਈ ਦੇ ਪਹਿਲੇ ਪੜਾਅ ਦੌਰਾਨ ਕੇਵਲ ਹੋਮ ਅਫੇਯਰ ਵਿਭਾਗ ਵੱਲੋਂ ਦਿੱਤੇ ਸਬੂਤਾਂ ਸਬੰਧੀ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਇਸਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਹੋਮੇ ਅਫੇਯਰ ਵਿਭਾਗ ਦੇ ਸਹਾਇਕ ਮੰਤਰੀ ਏਲੇਕ੍ਸ ਹਾਕ ਨੇ ਅੰਤਰਰਾਸ਼ਟਰੀ ਸਿੱਖਿਆ ਲਈ ਨਿਅੰਤਰਕ ਢਾਂਚੇ ਦੀ ਸਮੀਖਿਆ ਲਈ ਪਾਰਲੀਮੈਂਟ ਵਿੱਚ ਗੱਲ ਕਹੀ ਸੀ।
ਕਮੇਟੀ ਦੇ ਮੁਖੀ ਜੇਸਨ ਵੁਡ ਨੇ ਐਸ ਬੀ ਐਸ ਸਪੈਨਿਸ਼ ਨੂੰ ਦੱਸਿਆ ਕਿ ਇਹ ਪੜਤਾਲ ਵੱਲੋਂ ਸਰਕਾਰ ਨੂੰ ਗੈਰ ਲਾਇਸੈਂਸੀ ਇਮੀਗ੍ਰੇਸ਼ਨ ਏਜੇਂਟਾਂ ਤੇ ਨੱਥ ਪਾਉਣ ਲਈ ਕੁਝ ਸਿਫ਼ਾਰਿਸ਼ਾਂ ਕਰ ਸਕਦੀ ਹੈ।
"ਜੋ ਸਾਨੂ ਪਤਾ ਲੱਗਿਆ, ਗੈਰ ਰੇਜਿਸਤੇਰੇਡ ਮਾਈਗ੍ਰੇਸ਼ਨ ਏਜੇਂਟਾਂ ਵੱਲੋਂ ਆਸਟ੍ਰੇਲੀਅਨ ਅਤੇ ਵਿਦੇਸ਼ੀ ਲੋਕ- ਜਿਹਨਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਹਨ, ਦਾ ਫਾਇਦਾ ਚੁੱਕਣ ਬਾਰੇ ਕਾਫੀ ਚਿੰਤਾ ਹੈ," ਸ਼੍ਰੀ ਵੁਡ ਨੇ ਕਿਹਾ।
ਇਹ ਕੇਮਟੀ ਪਿਛਲੇ ਚਾਰ ਮਹੀਨਿਆਂ ਤੋਂ ਇਸ ਸਬੰਧੀ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਇਸਨੂੰ ਆਮ ਜਨਤਾ ਅਤੇ ਨਿੱਜੀ ਅਦਾਰਿਆਂ ਤੋਂ ਇਸ ਸਬੰਧੀ ਸਬਮਿਸ਼ਨਾ ਦਿੱਤੀਆਂ ਜਾ ਰਹੀਆਂ ਹਨ।
ਹੁਣ ਤੱਕ ਕੁੱਲ 34 ਜਥੇਬੰਦੀਆਂ ਸਬਮਿਸ਼ਨ ਦੇ ਚੁੱਕਿਆ ਹਨ ਜਿਨ੍ਹਾਂ ਵਿੱਚ ਕੰਮੋਨਵੇਲਥ ਓਮਬਡਸਮਨ, ਐਜੂਕੇਸ਼ਨ ਐਂਡ ਟ੍ਰੇਨਿੰਗ ਡਿਪਾਰਟਮੈਂਟ ਓਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸ੍ਕਿਲ ਕੁਆਲਟੀ ਅਥਾਰਿਟੀ ਸ਼ਾਮਿਲ ਹਨ।
ਕੇਮਟੀ ਦੀ ਉਪ-ਮੁਖੀ ਲੇਬਰ ਐਮ ਪੀ ਮਾਰੀਆ ਵਮਵਾਕੀਨੌ ਨੇ ਦੱਸਿਆ ਕਿ ਉਹ ਸਿਸਟਮ ਵਿੱਚ ਓਹਨਾ ਕਾਮਿਆਂ ਨੂੰ ਪਛਾਨਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ। ਓਹਨਾ ਕਿਹਾ ਕਿ ਉਹ ਖਾਸਕਰ ਏਜੁਕੇਸ਼ਨ ਏਜੇਂਟਾਂ ਦੇ ਰੋਲ ਵਿੱਚ ਰੂਚੀ ਰੱਖਦੇ ਹਨ।
"ਫਿਲਹਾਲ ਸਾਨੂੰ ਅਜੇ ਵੀ ਸਬਮਿਸ਼ਨਾ ਮਿਲ ਰਹੀਆਂ ਹਨ। ਕੇਮਟੀ ਜਨਤਕ ਸੁਣਵਾਈ ਮੱਧ-ਜੁਲਾਈ ਵਿੱਚ ਸਿਡਨੀ ਅਤੇ ਮੈਲਬੌਰਨ ਵਿੱਚ ਸ਼ੁਰੂ ਕਰੇਗੀ," ਉਹਨਾਂ ਕਿਹਾ।
"ਇਹ ਸੁਣਵਾਈ ਆਮ ਜਨਤਾ ਲਈ ਖੁੱਲੀ ਹੋਵੇਗੀ ਅਤੇ ਅਸੀਂ ਭਾਈਚਾਰੇ ਦੇ ਕਿਸੇ ਵੀ ਮੇਮ੍ਬਰਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਸਲਾਹ ਦਿੰਦੇ ਹਾਂ। "