ਸੁਨੀਲ ਪਾਹੂਜਾ ਜੋ ਕਿ ਬਤੌਰ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਆਏ ਸਨ, ਸਾਲ 2014 ਵਿੱਚ ਆਸਟ੍ਰੇਲੀਆਈ ਨਾਗਰਿਕ ਬਣੇ।
ਅਪ੍ਰੈਲ 2015 ਵਿੱਚ ਸ਼੍ਰੀ ਪਾਹੂਜਾ ਨੂੰ ਇੱਕ ਖੁਫੀਆ ਕੈਮਰਾ ਤੇ ਫਿਲਮਾ ਕੇ ਚੈਨਲ ਨਾਈਨ ਦੇ ਅ ਕ੍ਰ੍ਰੰਟ ਅਫੇਯਰ ਪ੍ਰੋਗਰਾਮ ਤੇ ਦਰਸ਼ਾਇਆ ਗਿਆ ਸੀ।
ਪ੍ਰੋਗਰਾਮ ਵਿੱਚ ਸ਼੍ਰੀ ਪਾਹੂਜਾ ਦੇ ਨਾਲ ਦੋ ਮੀਟਿੰਗਾਂ ਵਿਖਾਈਆਂ ਗਈਆਂ ਸਨ।
ਸ਼੍ਰੀ ਪਾਹੂਜਾ ਨੇ ਕੰਪਨੀ ਤੇ ਮਾਨਹਾਨੀ ਦਾ ਦਾਅਵਾ ਕੀਤਾ ਜਿਸ ਦੇ ਨਤੀਜੇ ਵੱਜੋਂ ਨਿਊ ਸਾਊਥ ਵੇਲਸ ਦੇ ਸੁਪਰੀਮ ਕੋਰਟ ਨੇ ਕੰਪਨੀ ਨੂੰ ਸ਼੍ਰੀ ਪਾਹੂਜਾ ਨੂੰ ਹਰਜਾਨੇ ਵੱਜੋਂ ਤਿੰਨ ਲੱਖ ਡਾਲਰ ਦੇਣ ਦਾ ਫੈਸਲਾ ਸੁਣਾਇਆ।
ਜੱਜ ਨੇ ਕਿਹਾ: "ਇਹ ਬੜੀ ਗੰਭੀਰ ਮਾਨਹਾਨੀ ਸੀ ਜਿਸਨੂੰ ਕਿ ਵੱਡੇ ਪੱਧਰ ਤੇ ਵਿਖਾਇਆ ਗਿਆ। ... ਮੇਰੇ ਮੁਤਾਬਿਕ ਸ਼ਿਕਾਇਤਕਰਤਾ ਦਾ ਹਰਜਾਨਾ $300,000 ਬਣਦਾ ਹੈ। "
ਅਦਾਲਤ ਦੇ ਫੈਸਲੇ ਵਿੱਚ ਕਿਹਾ ਗਿਆ ਹੈ :" ਏ ਕਰੰਟ ਅਫੇਯਰ ਦੇ ਸੈਗਮੇਂਟ ਜਿਸ ਵਿੱਚ ਸ਼੍ਰੀ ਪਾਹੂਜਾ ਨੂੰ ਬਦਨਾਮ ਕੀਤਾ ਗਿਆ ਇੱਕ ਇਮੀਗ੍ਰੇਸ਼ਨ ਸਕੈਮ ਤੋਂ ਪਰਦਾ ਚੁੱਕਣ ਲਈ ਦਰਸ਼ੀਆਂ ਗਿਆ ਸੀ। "
"ਇਹ ਪ੍ਰੋਗਰਾਮ ਚੈਂਨਲ ਨਾਈਨ ਨੂੰ ਇੱਕ ਵਕੀਲ ਅਤੇ ਇੱਮੀਗਰੇਸ਼ ਏਜੇਂਟ ਪ੍ਰਮੇਸ਼ ਚੰਦ ਵੱਲੋਂ ਦਿੱਤੀ ਜਾਣਕਾਰੀ ਤੇ ਅਧਾਰਿਤ ਸੀ। ਸ਼੍ਰੀ ਚੰਦ ਸ਼੍ਰੀ ਪਾਹੂਜਾ ਦੇ ਇੱਕ ਦੋਸਤ ਸਤਨਾਮ ਸਿੰਘ ਦੀ ਇੱਕ ਮਾਈਗ੍ਰੇਸ਼ਨ ਮਾਮਲੇ ਵਿੱਚ ਫੈਡਰਲ ਕੋਰਟ ਵਿੱਚ ਪੈਰਵੀ ਕਰ ਰਹੇ ਸਨ। "
ਅਦਾਲਤ ਦੇ ਫੈਸਲੇ ਵਿੱਚ ਸਿੱਟਾ ਨਿਕਲਿਆ ਕਿ ਪ੍ਰੋਗਰਾਮ ਵੱਲੋਂ ਇਹ ਦੱਸਿਆ ਗਿਆ ਸੀ ਕਿ ਸ਼੍ਰੀ ਪਾਹੂਜਾ "ਇੱਕ ਜਾਲਿਮਾਨਾ ਇਮੀਗ੍ਰੇਸ਼ਨ ਸਕੈਮ ਵਿੱਚ ਸ਼ਾਮਿਲ ਸਨ ਜਿਸ ਵਿੱਚ ਬੇਈਮਾਨ ਇਮੀਗ੍ਰੇਸ਼ਨ ਏਜੇਂਟ ਵਿਦੇਸ਼ੀ ਨਾਗਰਿਕਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਅਤੇ ਰਹਿਣ ਦੇ ਬਦਲੇ ਹਜ਼ਾਰਾਂ ਡਾਲਰ ਦੇਣ ਤੇ ਮਜਬੂਰ ਕਰਦੇ ਸਨ" ਅਤੇ ਕਿ ਉਹ ਬੇਈਮਾਨ ਏਜੇਂਟਾਂ ਕੋਲ ਅਜਿਹੇ ਲੋਕਾਂ ਨੂੰ ਭੇਜਦਾ ਸੀ ਜੋ ਕਿ 457 ਵੀਜ਼ੇ ਹਾਸਿਲ ਕਰਨਾ ਚਾਹੁੰਦੇ ਸਨ।
ਜੱਜ ਨੇ ਕਿਹਾ ਕਿ ਪ੍ਰੋਗਰਾਮ ਨੇ ਸ਼੍ਰੀ ਪਾਹੂਜਾ ਦੇ ਮਾਨ ਸਤਿਕਾਰ ਨੂੰ ਢਾਹ ਲਾਈ ਹੈ।
"ਇਸ ਮਾਮਲੇ ਵਿੱਚ ਲਾਏ ਦੋਸ਼ ਬਹੁਤ ਗੰਭੀਰ ਹਨ, ਕਿ ਵਿੱਤੀ ਲਾਭ ਲਈ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕੀਤਾ ਗਿਆ ਹੈ। "
"ਸ਼੍ਰੀ ਪਹੁਜਾ ਦੀ ਬਿਨਾਹ ਤੇ ਇਹ ਵੀ ਨੋਟ ਕੀਤਾ ਗਿਆ ਕਿ ਪ੍ਰੋਗਰਾਮ ਜਿਸ ਨੂੰ ਇੱਕ ਜਾਲਿਮਾਨਾ ਘਪਲਾ ਕਿਹਾ ਗਿਆ ,ਵਿੱਚ ਓਹਨਾ ਦਾ ਚਿਹਰਾ, ਨਾਮ ਅਤੇ ਸ਼ਮੂਲੀਅਤ ਮੁੱਖ ਤੌਰ ਤੇ ਵਿਖਾਏ ਗਏ."
ਜਸਟਿਸ ਮੈਕੱਲਮ ਜੇ ਨੇ ਕਿਹਾ," ਮੇਰੇ ਹਿਸਾਬ ਨਾਲ, ਬੇ ਨਾਮ 'ਬੇਈਮਾਨ ਏਜੇਂਟ' ਇਸ ਮਾਮਲੇ ਦਾ ਮੁੱਖ ਖਲਨਾਇਕ ਵਿਖਾਇਆ ਗਿਆ ਹੈ."
"ਪਰੰਤੂ, ਬਚਾਅ ਪੱਖ ਵੱਲੋਂ ਉਸਦਾ ਚੇਹਰਾ ਅਤੇ ਪਛਾਣ ਲੁਕਾਉਣ ਕਾਰਨ ਸਾਰਾ ਧਿਆਨ ਸ਼੍ਰੀ ਪਾਹੂਜਾ ਵੱਲ ਆ ਗਿਆ। ਮੈਂ ਮੰਨਦਾ ਹਾਂ ਕਿ ਓਹਨਾ ਨੂੰ ਹੀ ਇਸ ਸਖਤ ਹਮਲੇ ਦਾ ਮੁੱਖ ਨਿਸ਼ਾਨਾ ਬਣਾਇਆ ਗਿਆ ਹੈ। "
ਓਹਨਾ ਇਹ ਵੀ ਕਿਹਾ ਕਿ ਹਰਜ਼ਾਨਾ ਹੋਰ ਵੱਡਾ ਹੋ ਸਕਦਾ ਸੀ ਜੇਕਰ ਚੈਨਲ 9 ਆਪਣੇ ਬਚਾਅ ਵਿੱਚ ਕੁਝ੍ਹ ਹੱਦ ਤੱਕ ਕਾਮਯਾਬ ਨਾ ਹੁੰਦਾ।