ਸਰਹਦਾਂ ਅਤੇ ਆਵਾਜਾਈ ਉੱਤੇ ਲਗੀਆਂ ਸਖ਼ਤ ਪਾਬੰਦੀਆਂ ਕਾਰਣ ਆਸਟ੍ਰੇਲੀਆ ਦੇ ਪੰਜ ਵਿਚੋਂ ਇਕ ਕਾਰੋਬਾਰ ਨੂੰ ਉਪਯੁਕਤ ਹੁਨਰਮੰਦ ਕਾਮਿਆਂ ਨੂੰ ਲੱਭਣ ਲਈ ਸੰਘਰਸ਼ ਬਹੁਤ ਵੱਧ ਗਿਆ ਹੈ।
ਏ.ਸੀ.ਸੀ.ਆਈ. ਦੀ ਕਾਰਜਕਾਰੀ ਮੁੱਖ ਪ੍ਰਬੰਧਕ ਜੈਨੀ ਲੈਮਬਰਟ ਨੇ ਕਿਹਾ ਕਿ ਕਾਰੋਬਾਰਾਂ ਨੂੰ ਸਰਕਾਰ ਦੀ ਸਖ਼ਤ ਤਾਲਾਬੰਦੀ ਦੇ ਗੰਭੀਰ ਨਤੀਜੇ ਭੁਗਤਨੇ ਪਏ ਹਨ। ਪਰ ਸਕਿਲਡ ਕਾਮਿਆਂ ਦੀ ਘਾਟ ਨੇ ਕਾਰੋਬਾਰਾਂ ਲਈ ਚੁਣੌਤੀਆਂ ਹੋਰ ਵੱਧਾ ਦਿਤੀਆਂ ਹਨ ਕਿਉਂਕੀ ਸਥਾਨਕ ਸਕਿਲਡ ਕਾਮਿਆਂ ਨਾਲ਼ ਲੋੜੀਂਦੀ ਘਾਟ ਨੂੰ ਪੂਰਾ ਕਰਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
20 ਮਾਰਚ 2020 ਤੋਂ ਲੈ ਕੇ ਹੁਣ ਤੱਕ ਕੁੱਲ 75,000 ਅਸਥਾਈ ਵੀਜ਼ਾ ਧਾਰਕ ਹੀ ਆਸਟ੍ਰੇਲੀਅਨ ਬਾਰਡਰ ਫ਼ੋਰਸ ਤੋਂ ਯਾਤਰਾ ਛੋਟ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਸਕਿਲਡ ਪ੍ਰਵਾਸੀਆਂ ਨੂੰ ਵਾਪਸ ਬੁਲਾਏ ਬਗੈਰ ਇਸ ਘਾਟ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੈ।
ਜਿਥੇ ਸਰਕਾਰ ਨੇ ਗਲੋਬਲ ਪ੍ਰਤਿਭਾ ਵੀਜ਼ਾ ਸਕੀਮ ਲਈ ਅਲਾਟਮੈਂਟ ਦੁੱਗਣੀ ਕਰ ਦਿੱਤੀ ਹੈ ਅਤੇ ਪ੍ਰਾਥਮਿਕਤਾ ਮਾਈਗ੍ਰੇਸ਼ਨ ਹੁਨਰਮੰਦ ਕਿੱਤਾ ਸੂਚੀ ਵੀ ਬਣਾਈ ਹੈ ਤਾਂ ਕਿ ਇਸ ਸ਼੍ਰੇਣੀ ਅਧੀਨ ਸਕਿਲਡ ਪ੍ਰਵਾਸੀਆਂ ਨੂੰ ਇਨ੍ਹਾਂ ਸਖ਼ਤ ਪਬੰਦੀਆਂ ਨਾਲ਼ ਨਜਿੱਠਣਾ ਨਾ ਪਵੇ ਪਰ ਬਹੁਤ ਸਾਰੇ ਹੋਰ ਨਾਜ਼ੁਕ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਦਾ ਗੰਭੀਰ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਲਿਜ਼ ਐਲਨ ਨੇ ਕਿਹਾ ਕਿ ਸਕਿਲਡ ਕਾਮੇ ਉਦਯੋਗਾਂ ਨੂੰ ਬੁਨਿਆਦੀ ਜ਼ਰੂਰਤ ਹੈ ਅਤੇ ਇਸ ਨੂੰ ਸੰਬੋਧਨ ਕਰਣ ਵਿੱਚ ਸਰਕਾਰ ਹੁਣ ਤੱਕ ਨਾਕਾਮ ਰਹੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ