ਸਿਹਤ ਵਿਭਾਗ ਦੇ ਸਕੱਤਰ ਬ੍ਰੈਂਡਨ ਮਰਫੀ ਨੇ ਕਿਹਾ ਕਿ ਦੁਨੀਆ ਭਰ ਦੇ ਹੋਰ ਦੇਸ਼ਾਂ ਨਾਲੋਂ ਆਸਟ੍ਰੇਲੀਆ ਨੇ ਕੋਰੋਨਾਵਾਇਰਸ ਉੱਤੇ ਬਿਹਤਰ ਤਰੀਕੇ ਨਾਲ ਕਾਬੂ ਕਰਨ ਵਿਚ ਸਫ਼ਲਤਾ ਜ਼ਰੂਰ ਹਾਸਲ ਕੀਤੀ ਹੈ ਪਰ ਕੋਵਿਡ ਕਾਰਣ ਲੱਗੀਆਂ ਸਰਹੱਦੀ ਪਾਬੰਦੀਆਂ ਨੂੰ ਹਟਾਉਣਾ ਹੋਰ ਦੇਸ਼ਾਂ ਦਾ ਇਸ ਮਹਾਮਾਰੀ ਉੱਤੇ ਕਾਬੂ ਪਾਉਣ ਦੀ ਸਫ਼ਲਤਾ ਉੱਤੇ ਨਿਰਭਰ ਰਹੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਆਸਟ੍ਰੇਲੀਆ ਦੀ ਵੱਡੀ ਅਬਾਦੀ ਨੂੰ ਇਸ ਸਾਲ ਕੋਵਿਡ ਵੈਕਸੀਨ ਦਾ ਟੀਕਾ ਲਗਾਈਆ ਜਾਵੇਗਾ ਪਰ ਇਸ ਦੇ ਬਾਵਜੂਦ ਵੀ ਇਹ ਦਾਵਾ ਕਰਣਾ ਬਹੁਤ ਮੁਸ਼ਕਲ ਹੈ ਕਿ ਇਸ ਨਾਲਿ ਵਾਇਰਸ ਦੇ ਫੈਲਾਵ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸੱਕਦਾ ਹੈ। ਇਸ ਕਾਰਣ ਮੌਜੂਦਾ ਆਵਾਜਾਈ ਪਬੰਦੀਆਂ ਨੂੰ ਇੱਕ ਦੱਮ ਖ਼ਤਮ ਨਹੀਂ ਕੀਤਾ ਜਾ ਸਕੇਗਾ।
ਕਵਾਂਟਸ ਏਅਰਲਾਈਨ ਨੇ ਇਸ ਸਾਲ ਜੁਲਾਈ ਤੋਂ ਵੇਦੇਸ਼ ਜਾਣ ਲਈ ਬੁਕਿੰਗ ਦੁਬਾਰਾ ਖੋਲ੍ਹ ਦਿੱਤੀ ਹੈ ਪਰ ਇਹ ਸਪੱਸ਼ਟ ਤੋਰ ਤੇ ਕਿਹਾ ਹੈ ਕਿ ਵੈਕਸੀਨ ਲਵਾਏ ਬਗੈਰ ਹਵਾਈ ਸਫ਼ਰ ਨਹੀਂ ਕੀਤਾ ਜਾ ਸਕੇਗਾ।
ਵੈਕਸੀਨ ਬਾਰੇ ਰਣਨੀਤੀ ਦੀ ਘੋਸ਼ਣਾ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ 80,000 ਆਸਟ੍ਰੇਲੀਅਨ ਲੋਕਾਂ ਨੂੰ ਪਹਿਲੇ ਹਫ਼ਤੇ ਵਿੱਚ ਅਤੇ ਮਾਰਚ ਦੇ ਅੰਤ ਤੱਕ 4 ਮਿਲੀਅਨ ਲੋਕਾਂ ਦਾ ਟੀਕਾਕਰਣ ਕਰਣ ਦਾ ਟੀਚਾ ਮਿਥਿਆ ਗਿਆ ਹੈ।
ਮੈਲਬੌਰਨ ਯੂਨੀਵਰਸਿਟੀ ਦੇ ਪਬਲਿਕ ਹੈਲਥ ਮਾਹਰ ਟੋਨੀ ਬਲੇਕਲੀ ਨੇ ਚੇਤਾਵਨੀ ਦਿੱਤੀ ਹੈ ਕਿ ਕਿਉਂਕਿ ਅਜੇ ਤੱਕ ਕਿਸੇ ਵਿਗਿਆਨਿਕ ਪ੍ਰਮਾਣ ਤੋਂ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵੈਕਸੀਨ ਵਾਇਰਸ ਨੂੰ ਫੈਲਣ ਵਿੱਚ ਰੋਕਣ ਉੱਤੇ ਕਾਮਯਾਬ ਹੋਵੇਗੀ ਜਾ ਨਹੀਂ ਇਸ ਕਰਕੇ ਸਰਹਦੀ ਪਬੰਦੀਆਂ ਨੂੰ ਫ਼ਿਲਹਾਲ ਅਨਿਸ਼ਚਿਤ ਸਮੇਂ ਲਈ ਬਰਕਰਾਰ ਰੱਖਿਆ ਜਾਵੇਗਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।