"ਮੈਨੂੰ ਮੇਰੀ ਭੈਣ ਦੀ ਯਾਦ ਆਉਂਦੀ ਹੈ। ਮੈਂ ਹਰ ਸਕਿੰਟ ਉਸ ਨੂੰ ਯਾਦ ਕਰਦਾ ਹਾਂ।"
ਇਹ ਸ਼ਬਦ ਜਸਪ੍ਰੀਤ ਸਿੰਘ ਦੇ ਹਨ ਜਿਸ ਦੀ ਭੈਣ ।
ਸ੍ਰੀ ਸਿੰਘ ਨੇ ਘਰੇਲੂ ਤੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਹਰਮਨ ਫਾਊਂਡੇਸ਼ਨ ਦੀ ਇੱਕ ਨਵੀਂ 24/7 ਹੈਲਪਲਾਈਨ ਦੀ ਸ਼ੁਰੂਆਤ ਵੇਲ਼ੇ ਹੋਏ ਇੱਕ ਸਮਾਗਮ ਦੌਰਾਨ ਐੱਸ ਬੀ ਐੱਸ ਨਿਊਜ਼ ਨਾਲ ਗੱਲਬਾਤ ਕੀਤੀ।
ਇਹ ਫਾਊਂਡੇਸ਼ਨ ਮੁੱਖ ਤੌਰ 'ਤੇ ਆਸਟ੍ਰੇਲੀਆ ਵਿੱਚ ਭਾਰਤੀ ਉਪ ਮਹਾਂਦੀਪ ਨਾਲ ਸਬੰਧਿਤ ਔਰਤਾਂ ਨੂੰ ਸਹਿਯੋਗ ਦੇਣ ਲਈ ਕੰਮ ਕਰ ਰਹੀ ਹੈ।
27-ਸਾਲਾ ਸ੍ਰੀਮਤੀ ਸਿੱਧੂ ਅਜੇ ਦੋ ਸਾਲ ਪਹਿਲਾਂ ਹੀ ਆਪਣੇ ਪਤੀ ਨਾਲ ਵਿਦਿਆਰਥੀ ਵੀਜ਼ੇ ਉੱਤੇ ਭਾਰਤ ਤੋਂ ਆਸਟ੍ਰੇਲੀਆ ਆਈ ਸੀ।
ਸ੍ਰੀ ਸਿੰਘ ਨੇ ਕਿਹਾ ਕਿ ਉਸਦੀ ਭੈਣ ਹਮੇਸ਼ਾਂ ਲਈ ਚਲੀ ਗਈ ਹੈ ਤੇ ਉਹ ਕਦੇ ਵਾਪਸ ਨਹੀਂ ਆਵੇਗੀ, ਅਤੇ ਦੂਜੀਆਂ ਔਰਤਾਂ ਲਈ ਇਹ ਸਬਕ ਹੈ ਕਿ ਜੇਕਰ ਉਨ੍ਹਾਂ ਨੂੰ ਘਰ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਬੋਲਣਾ ਚਾਹੀਦਾ ਹੈ।
ਘਰੇਲੂ ਤੇ ਪਰਿਵਾਰਕ ਹਿੰਸਾ ਤੋਂ ਪੀੜਤ ਲੋਕਾਂ ਦੀ ਸਹੂਲਤ ਲਈ ਕੰਮ ਕਰਦੇ ਵਕੀਲਾਂ ਨੇ ਲੰਬੇ ਸਮੇਂ ਤੋਂ ਚਿੰਤਾ ਦਾ ਇਜ਼ਹਾਰ ਕੀਤਾ ਹੈ ਕਿ ਅਸਥਾਈ ਵੀਜ਼ਾ ਧਾਰਕ ਖ਼ਾਸ ਤੌਰ 'ਤੇ ਕਮਜ਼ੋਰ ਤਬਕੇ ਨਾਲ ਸਬੰਧ ਰੱਖਦੇ ਨੇ ਕਿਉਂਕਿ ਉਨ੍ਹਾਂ ਕੋਲ ਮੁੱਖ ਤੌਰ ਤੇ ਸਿਹਤ ਤੇ ਸਮਾਜਿਕ ਸੇਵਾਵਾਂ ਜਿਵੇਂ ਕਿ ਮੈਡੀਕੇਅਰ ਅਤੇ ਸੈਂਟਰ ਲਿੰਕ ਆਦਿ ਤੱਕ ਪਹੁੰਚ ਨਹੀਂ ਹੁੰਦੀ।

The launch event organised by grassroots support services group, the Harman Foundation dedicating the day to Kamaljeet Sidhu who was allegedly killed in May. Source: Supplied
ਕੋਵਿਡ -19 ਮਹਾਂਮਾਰੀ ਦੇ ਦੌਰਾਨ ਅਸਥਾਈ ਵੀਜ਼ਾ ਧਾਰਕਾਂ ਦੀ ਸਰਕਾਰ ਦੇ ਜੌਬਕੀਪਰ ਤੇ ਜੌਬਸੀਕਰ ਵਿੱਤੀ ਸਹਾਇਤਾ ਪ੍ਰੋਗਰਾਮਾਂ ਤੱਕ ਵੀ ਪਹੁੰਚ ਨਹੀਂ ਸੀ।
ਸ੍ਰੀ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਸਰਕਾਰ ਵੱਲੋਂ ਇਹ ਬਣਦੀ ਸਹੂਲਤ ਸਭ ਨੂੰ ਦਿੱਤੀ ਜਾ ਸਕਦੀ ਹੈ।
"ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਲਈ ਜਿਨ੍ਹਾਂ ਨੂੰ ਘਰੇਲੂ ਹਿੰਸਾ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਲ ਬਹੁਤ ਘੱਟ ਸਾਧਨ ਹਨ।"
"ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਉਹ ਸਿੱਖ ਸਕਣ ਕਿ ਇਸ ਸਬੰਦੀ ਉਨ੍ਹਾਂ ਕੋਲ ਕੀ ਸਹੂਲਤ ਮੌਜੂਦ ਹੈ।"
ਸੋਸ਼ਲ ਸਰਵਿਸਿਜ਼ ਵਿਭਾਗ ਦੇ ਇੱਕ ਬੁਲਾਰੇ ਨੇ ਪਿਛਲੇ ਮਹੀਨੇ ਇਕ ਸੰਸਦੀ ਜਾਂਚ ਦੌਰਾਨ ਦੱਸਿਆ ਕਿ ਆਸਟ੍ਰੇਲੀਆ ਦੀ ਘਰੇਲੂ ਹਿੰਸਾ ਹੈਲਪਲਾਈਨ 1800ਰਿਸਪੈਕਟ ਨੂੰ ਸਹਾਇਤਾ ਲਈ ਆਉਣ ਵਾਲੀਆਂ ਟੈਲੀਫੋਨ ਕਾਲਜ਼ ਦਾ ਕੋਵਿਡ-ਮਹਾਂਮਾਰੀ ਦੇ ਚਲਦਿਆਂ ਭਾਰੀ ਵਾਧਾ ਹੋਇਆ ਹੈ।

Harinder Kaur is a co-founder of the Harman Foundation. Source: SBS News
ਹਰਮਨ ਫਾਊਡੇਸ਼ਨ ਦੀ ਸਹਿ-ਸੰਸਥਾਪਕ ਹਰਿੰਦਰ ਕੌਰ ਨੇ ਕਿਹਾ ਇਸ ਕਿਸਮ ਦੀਆਂ ਸੇਵਾਵਾਂ ਦੀ ਮੰਗ ਹੁਣ ਪਹਿਲਾਂ ਦੇ ਮੁਕਾਬਲਤਨ ਕਾਫ਼ੀ ਵਧੀ ਹੈ।
"ਮਾਰਚ ਮਹੀਨੇ ਤੋਂ ਹੀ ਸਹਾਇਤਾ ਸਬੰਧੀ ਟੈਲੀਫੋਨ ਕਾਲਜ਼ ਦੀ ਗਿਣਤੀ ਦਸ ਤੋਂ ਵੱਧ ਕੇ ਪੰਜਾਹ ਜਾਂ ਸੱਠ ਪ੍ਰਤੀ ਹਫ਼ਤਾ ਹੋ ਗਈ ਹੈ," ਉਨ੍ਹਾਂ ਕਿਹਾ।
"ਹੁਣ ਜਦੋਂ ਅਸੀਂ ਇਸ ਹਾਟ ਲਾਈਨ ਦੀ ਸ਼ੁਰੂਆਤ ਕੀਤੀ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਬਿਹਤਰ ਸੇਵਾਵਾਂ ਦੇਣ ਦੇ ਯੋਗ ਹੋਵਾਂਗੇ। ਸਾਨੂੰ ਇਹ ਗੱਲ ਨਿਸ਼ਚਿਤ ਕਰਨ ਲਈ ਆਪਣੇ ਵਲੰਟੀਅਰ ਨੰਬਰ ਵਧਾਉਣੇ ਪਏ ਹਨ ਤਾਂ ਜੋ ਇਨ੍ਹਾਂ ਟੈਲੀਫੋਨ ਕਾਲਜ਼ ਨੂੰ ਉੱਤਰ ਦੇਣ ਲਈ ਹਮੇਸ਼ਾਂ ਕੋਈ ਨਾ ਕੋਈ ਉਪਲੱਬਧ ਰਹੇ।"
ਨਵੀਂ ਹੈਲਪਲਾਈਨ ਸਿੱਖਿਅਤ ਕੇਸ ਪ੍ਰਬੰਧਕਾਂ ਅਤੇ ਪੇਸ਼ੇਵਰ ਸਲਾਹਕਾਰਾਂ ਦੁਆਰਾ ਮੁਫ਼ਤ ਵਿੱਚ ਉਪਲੱਬਧ ਕਰਾਈ ਜਾਵੇਗੀ।
ਵਲੰਟੀਅਰ ਸੈਮੀ ਬਜਾਜ ਨੇ ਕਿਹਾ,"ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਜ਼ਰੀਏ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਮਲਜੀਤ ਕੌਰ ਸਿੱਧੂ ਵਰਗੇ ਹਾਲਾਤ ਕਦੇ ਵੀ ਦੁਬਾਰਾ ਪੈਦਾ ਨਾ ਹੋਣ।"
ਇਸ ਤੋਂ ਇਲਾਵਾ ਹਰਮਨ ਫਾਊਂਡੇਸ਼ਨ ਕਈ ਤਰ੍ਹਾਂ ਦੀਆਂ ਹੋਰ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ ਜਿਵੇਂ ਕਿ ਭੋਜਨ ਰਾਹਤ, ਸਲਾਹ ਸਹਾਇਤਾ, ਕਾਨੂੰਨੀ ਸਹਾਇਤਾ ਆਦਿ।
ਹਰਮਨ ਫਾਊਡੇਸ਼ਨ ਦੀ ਹੈਲਪਲਾਈਨ ਨੂੰ 1800 11 66 75 'ਤੇ ਸੰਪਰਕ ਕੀਤਾ ਜਾ ਸਕਦਾ ਹੈ ਵਧੇਰੇ ਜਾਣਕਾਰੀ ਲਈ harmanfoundation.org.au ਉੱਤੇ ਜਾਓ।
ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪਰਿਵਾਰਕ ਜਾਂ ਘਰੇਲੂ ਹਿੰਸਾ ਤੋਂ ਪੀੜ੍ਹਤ ਹੈ ਤਾਂ 1800 737 732 ਜਾਂ 1800RESPECT ਉੱਤੇ ਕਾਲ ਕਰੋ ਜਾਂ 1800RESPECT.org.au ਉੱਤੇ ਜਾਓ। ਐਮਰਜੈਂਸੀ ਵਿੱਚ 000 ਉੱਤੇ ਕਾਲ ਕਰੋ।