ਮੰਗਲਵਾਰ ਨੂੰ ਆਸਟ੍ਰੇਲੀਆ ਦੀ ਜਨਸੰਖਿਆ ਦੇ 25 ਮਿਲੀਅਨ ਪਹੁੰਚਣ ਤੇ ਨਾਗਰਿਕਤਾ ਮੰਗਰੀ ਐਲਨ ਟੱਜ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਦੇਸ਼ ਭਰ ਵਿੱਚ ਇੱਕ ਸਾਰ ਵਸਣਾ ਚਾਹੀਦਾ ਹੈ ਅਤੇ ਸਮਾਜਿਕ ਏਕਤਾ ਵੱਧ ਸਕੇ।
ਅੰਕੜਿਆਂ ਮੁਤਾਬਿਕ, ਮੰਗਲਵਾਰ ਰਾਤ 11:30 ਵਜੇ ਆਸਟ੍ਰੇਲੀਆ ਦੀ ਅਬਾਦੀ 25 ਮਿਲੀਅਨ ਹੋ ਗਈ ਜੋ ਕਿ ਪਹਿਲਾਂ ਦੇ ਅਨੁਮਾਨਾਂ ਤੋਂ ਕਈ ਦਹਾਕੇ ਪਹਿਲਾਂ ਹੋ ਗਿਆ ਹੈ।
ਸ਼੍ਰੀ ਟੱਜ ਨੇ ਕਿਹਾ ਕਿ ਨਵੇਂ ਪਰਤੇ ਪ੍ਰਵਾਸੀਆਂ ਨੂੰ ਛੋਟੇ ਕਸਬਿਆਂ ਵਿੱਚ ਘਰ ਵਸਾਉਣੇ ਚਾਹੀਦੇ ਹਨ।
"ਇੱਕ ਪਾਸੇ ਮੈਲਬੌਰਨ ਅਤੇ ਸਿਡਨੀ ਜਿਹੇ ਸ਼ਹਿਰਾਂ ਤੇ ਆਬਾਦੀ ਦਾ ਬਹੁਤ ਜ਼ਿਆਦਾ ਦਬਾਅ ਹੈ ਅਤੇ ਦੂਜੇ ਪਾਸੇ ਆਸਟ੍ਰੇਲੀਆ ਵਿੱਚ ਕਈ ਇਲਾਕੇ ਹੋਰ ਵਧੇਰੇ ਲੋਕਾਂ ਲਈ ਤਰਸ ਰਹੇ ਹਨ," ਉਹਨਾਂ ABC ਨੂੰ ਦੱਸਿਆ।

Minister for Citizenship and Multiculturalism, Alan Tudge. Source: AAP
"ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਹੋਰ ਸਮੱਸਿਆਵਾਂ ਤੋਂ ਅਲਾਵਾ ਜਨਸੰਖਿਆ ਦੇ ਵਿਤਰਣ ਦੀ ਸਮੱਸਿਆ ਹੈ। ਤੇ ਜ਼ਾਹਿਰ ਤੌਰ ਤੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਇਨਫਰਾਸਟਰਕਚਰ ਮੰਗ ਤੋਂ ਪਹਿਲਾਂ ਤਿਆਰ ਹੋਵੇ ਨਾ ਕਿ ਇਸਦੇ ਪਿੱਛੋਂ ਜਿਵੇਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੇਖਿਆ ਗਿਆ ਹੈ।"
ਫੈਡਰਲ ਸਕਰਾਰ ਹੁਣ ਵੀਜ਼ਾ ਧਾਰਕਾਂ ਤੇ ਕਾਫੀ ਸਖਤ ਸ਼ਰਤਾਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤਾਂ ਜੋ ਉਹ ਖੇਤਰੀ ਅਤੇ ਪੇਂਡੂ ਇਲਾਕਿਆਂ ਵਿੱਚ ਵਧੇਰੇ ਸਮਾਂ ਬਿਤਾ ਸਕਣ।
"ਜਦੋਂ ਉਹ ਉਹਨਾਂ ਇਲਾਕਿਆਂ ਵਿੱਚ ਰਹਿਣਗੇ, ਉਹ ਉਥੇ ਜੜਾਂ ਜਮਾ ਲੈਣਗੇ, ਉਹਨਾਂ ਦੇ ਬੱਚੇ ਓਥੇ ਦੇ ਸਕੂਲਾਂ ਵਿੱਚ ਪੜਨਗੇ ਅਤੇ ਘਰ ਬਾਰ ਸਥਾਪਿਤ ਕਰ ਲੈਣ ਗਏ ਤਾਂ ਉਹ ਉਸੇ ਇਲਾਕੇ ਵਿੱਚ ਹੋਰ ਸਮਾਂ ਰਹਿਣਾ ਪਸੰਦ ਕਰਨਗੇ," ਸ਼੍ਰੀ ਟੱਜ ਨੇ ਕਿਹਾ।
"ਇੱਕ ਪਾਸੇ ਜਨਸੰਖਿਆ ਵਿੱਚ ਵਾਧਾ ਆਰਥਿਕਤਾ ਲਈ ਚੰਗਾ ਹੈ, ਪਰੰਤੂ ਇਸਨੂੰ ਬਾਕੀ ਸਾਰੀਆਂ ਚੀਜ਼ਾਂ ਨਾਲ ਸੰਤੁਲਿਤ ਕਰਨ ਦੀ ਲੋੜ ਹੈ," ਉਹਨਾਂ ਜਨਸੰਖਿਆ ਦਾ ਘਰਾਂ ਦੀ ਕੀਮਤਾਂ ਅਤੇ ਸ਼ਹਿਰਾਂ ਵਿੱਚ ਵਧਦੀ ਭੀੜ ਦਾ ਹਵਾਲਾ ਤੇ ਕੇ ਕਿਹਾ।
ਹਾਲਾਂਕਿ ਸ਼੍ਰੀ ਟੱਜ ਨੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਏਬਟ ਵੱਲੋਂ ਮਾਈਗ੍ਰੇਸ਼ਨ ਵਿੱਚ ਕਮੀ ਦੀ ਮੰਗ ਦਾ ਸਮਰਥਨ ਨਹੀਂ ਕੀਤਾ, ਪਰੰਤੂ ਓਹਨਾ ਕਿਹਾ ਕਿ ਅਬਾਦੀ ਦਾ ਸੰਤੁਲਨ ਰੱਖਣਾ ਜ਼ਰੂਰੀ ਹੈ
"ਜੇਕਰ ਵਧੇਰੇ ਲੋਕ ਛੋਟੇ ਸੂਬੇ ਅਤੇ ਪੇਂਡੂ ਇਲਾਕਿਆਂ ਵਿੱਚ ਜਾਂਦੇ ਹਨ, ਇਸ ਦੇ ਨਾਲ ਦਬਾਅ ਘਟੇਗਾ। "