ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਆਖਿਆ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਨੂੰ ਹਾਲੇ ਕੁਝ ਸਮੇਂ ਲਈ ਬੰਦ ਰੱਖਿਆ ਜਾਵੇਗਾ।
ਕਾਫ਼ੀ ਸਮੇਂ ਤੋਂ ਆਪਣੀ ਵਾਪਸੀ ਬਾਰੇ ਸਪਸ਼ਟੀਕਰਣ ਦਾ ਇੰਤਜ਼ਾਰ ਕਰ ਰਹੇ ਕਈ ਆਰਜ਼ੀ ਵੀਜ਼ਾ ਧਾਰਕਾਂ ਦੀ ਚਿੰਤਾ ਇਸ ਨਾਲ਼ ਹੋਰ ਵਧ ਗਈ ਹੈ ਕਿਉਂਕਿ ਵਾਪਸ ਆਉਣ ਦੀ ਅਸਮਰੱਥਤਾ ਕਾਰਣ ਕਇਆਂ ਨੂੰ ਨੌਕਰੀ ਬਰਕਰਾਰ ਰੱਖਣ ਦੀ ਅਨਿਸ਼ਚਤਾ ਤੋਂ ਇਲਾਵਾ ਸਥਾਈ ਵੀਜ਼ਾ ਪ੍ਰਾਪਤ ਕਰਣ ਵਿੱਚ ਵੀ ਹੋਰ ਵਧੇਰੇ ਸਮਾਂ ਲੱਗ ਸਕਦਾ ਹੈ।
ਸ੍ਰੀ ਮੌਰਿਸਨ ਨੇ ਕਿਹਾ ਕਿ ਦੇਸ਼ ਪਹਿਲਾਂ ਆਪਣੀਆਂ ਸਰਹੱਦਾਂ ਨੂੰ ਕੋਵਿਡ-19 ਨਾਲ਼ ਘੱਟ ਪ੍ਰਭਾਵਿਤ ਮੁਲਕਾਂ ਲਈ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਨ੍ਹਾਂ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਹੋਰ ਮੁਲਕਾਂ ਤੋਂ ਆਵਾਜਾਈ ਸ਼ੁਰੂ ਕਰਣ ਬਾਰੇ ਵੀਚਾਰ ਕੀਤਾ ਜਾਵੇਗਾ।
ਜਿੱਥੇ ਮਾਰਚ ਤੋਂ ਲੈ ਕੇ ਹੁਣ ਤੱਕ ਕੇਵਲ 11 ਪ੍ਰਤੀਸ਼ਤ ਗੈਰ-ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਵਸਨੀਕ ਹੀ ਵਾਪਸ ਆਉਣ ਵਿੱਚ ਕਾਮਯਾਬ ਹੋਏ ਹਨ ਉੱਥੇ ਦੂਜੇ ਪਾਸੇ ਬਹੁਤ ਆਸਵੰਦਾਂ ਨੂੰ ਆਸਟ੍ਰੇਲੀਅਨ ਬਾਰਡਰ ਫੋਰਸ ਕਮਿਸ਼ਨਰ ਵਲੋਂ ਵਾਪਸ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।ਉਸਾਰੇ ਜਾ ਰਹੇ ਨਵੇਂ ਨਿਯਮਾਂ ਅਨੁਸਾਰ ਆਸਟ੍ਰੇਲੀਆ ਵਲੋਂ ਕ੍ਰਿਸਮਸ ਤੱਕ ਨਿਊਜ਼ੀਲੈਂਡ ਅਤੇ ਹੋਰ ਘੱਟ ਜੋਖਮ ਵਾਲੇ ਦੇਸ਼ਾਂ ਨਾਲ ਕੁਆਰੰਟੀਨ ਮੁਕਤ ਅੰਤਰਰਾਸ਼ਟਰੀ ਯਾਤਰਾ ਸਥਾਪਤ ਕਰਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੋਰ ਵੀਜ਼ਾ ਸ਼੍ਰੇਣੀਆਂ ਨੂੰ ਵਾਪਸ ਲਿਆਉਣ ਲਈ ਪਾਇਲਟ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Stranded Australians relieved to be finally getting a flight home Source: SBS
ਗ੍ਰੀਨਜ਼ ਸੈਨੇਟਰ ਅਤੇ ਇਮੀਗ੍ਰੇਸ਼ਨ ਦੇ ਬੁਲਾਰੇ ਨਿਕ ਮੈਕਕਿਮ, ਜੋ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਪਰਿਵਾਰਾਂ ਲਈ ਆਪਣੀਆਂ ਚਿੰਤਾਵਾਂ ਨੂੰ ਲਗਾਤਾਰ ਜ਼ਾਹਰ ਕਰਦੇ ਰਹੇ ਹਨ, ਨੇ ਕਿਹਾ ਕਿ ਅਸਥਾਈ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਦਾਖਲੇ ਲਈ ਸਮਾਂ-ਰੇਖਾ ਅਤੇ ਮਾਰਗਾਂ ਬਾਰੇ ਹੁਣ ਤੱਕ ਦਿੱਤੀ ਗਈ ਜਾਣਕਾਰੀ ਨਾਲੋਂ ਕਿਤੇ ਵਧੇਰੇ ਜਾਣਕਾਰੀ ਅਤੇ ਸਪਸ਼ਟਤਾ ਦੇ ਹੱਕਦਾਰ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।