ਕਲੀਨ ਅੱਪ ਆਸਟ੍ਰੇਲੀਆ ਦੇ ਮੁਖੀ ਪਿਪ ਕੀਅਰਨਨ ਦਾ ਕਹਿਣਾ ਹੈ ਕਿ ਭਾਵੇਂ ਜ਼ਿਆਦਾਤਰ ਆਸਟ੍ਰੇਲੀਅਨ ਲੋਕ ਰੀਸਾਈਕਲਿੰਗ ਦੀ ਮਹੱਤਤਾ ਸਮਝਦੇ ਹਨ ਪਰ ਫਿਰ ਵੀ ਬਹੁਤ ਸਾਰੇ ਲੋਕ ਇਸ ਭੰਬਲਭੂਸੇ ਵਿਚੱ ਪੈ ਜਾਂਦੇ ਹਨ ਕਿ ਕਿਹੜੀ ਚੀਜ਼ ਰਿਸਾਈਕਲ ਕੀਤੀ ਜਾ ਸਕਦੀ ਹੈ ਅਤੇ ਕਿਹੜੀ ਨਹੀਂ।
ਰੀਸਾਈਕਲ ਬਿਨ ਵਿੱਚ ਗਲਤ ਚੀਜ਼ਾਂ ਜਾਂ ਬੈਗ ਸੁੱਟਣ ਨਾਲ ਇਹ ਬਾਕੀ ਦੀਆਂ ਨਵਿਆਉਣਯੋਗ ਚੀਜ਼ਾਂ ਨੂੰ ਵੀ ਖ਼ਰਾਬ ਕਰ ਸਕਦਾ ਹੈ ਅਤੇ ਪੂਰੇ ਬਿਨ ਲੋਡ ਨੂੰ ਹੀ ਲੈਂਡਫਿੱਲ ਵਿੱਚ ਸੁੱਟਣਾ ਪੈ ਸਕਦਾ ਹੈ।
ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਜ਼ਿਆਦਾਤਰ ਚੀਜ਼ਾਂ ਨੂੰ ਰੀਸਾਈਕਲ ਬਿਨ ਵਿੱਚ ਹੀ ਪਾਉਂਦੇ ਹਨ, ਚਾਹੇ ਉਨ੍ਹਾਂ ਨੂੰ ਪੱਕਾ ਪਤਾ ਨਾ ਵੀ ਹੋਵੇ ਕਿ ਉਹ ਚੀਜ਼ ਨਵਿਆਉਣਯੋਗ ਹੈ ਵੀ ਜਾਂ ਨਹੀਂ।

Are we good recyclers? Source: Getty Images/Jessie Casson
ਇਸ ਨੂੰ ਵਿਸ਼-ਸਾਈਕਲਿੰਗ ਕਿਹਾ ਜਾਂਦਾ ਹੈ ਅਤੇ ਸਭ ਤੋਂ ਵੱਧ ਦੂਸ਼ਤਤਾ ਫੈਲਾਉਣ ਵਾਲਿਆਂ ਵਿੱਚੋਂ ਇਹ ਇੱਕ ਵੱਡਾ ਕਾਰਕ ਹੈ
ਤੁਾਹਡੇ ਖੇਤਰ ਵਿੱਚ ਕਿਸ ਚੀਜ਼ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਇਸ ਬਾਰੇ ਆਪਣੀ ਸਥਾਨਕ ਕੌਸਲ ਤੋਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ, ਕਿਉਂਕਿ ਰੀਸਾਈਕਲਿੰਗ ਦੇ ਨਿਯਮ ਨਾ ਸਿਰਫ ਪ੍ਰਾਂਤ ਅਤੇ ਖਿੱਤਿਆਂ ਵਿਚਕਾਰ ਬਲਕਿ ਕੌਂਸਲ ਦੇ ਅਧੀਨ ਆਉਂਦੇ ਖੇਤਰਾਂ ਵਿੱਚ ਵੀ ਵੱਖੋ-ਵੱਖਰੇ ਹੁੰਦੇ ਹਨ। ਦੇਸ਼ ਭਰ ਵਿੱਚ ਲੋਕਾਂ ਨੂੰ ਇਸ ਸਬੰਧੀ ਸਿੱਖਿਅਤ ਕਰਨਾ ਕਾਫੀ ਚੁਣੌਤੀਪੂਰਨ ਹੈ।
ਕਲੀਨਵੇਅ ਦੁਆਰਾ ਗਰੀਨੀਅਸ ਵਰਗੇ ਮੁਫ਼ਤ ਆਨਲਾਈਨ ਟੂਲ ਤੋਂ ਤੁਹਾਡੇ ਸਥਾਨਕ ਖੇਤਰ ਵਿੱਚ ਬਿਨ ਨੂੰ ਲੈ ਕੇ ਨਿਰਦੇਸ਼ਾਂ ਬਾਰੇ ਸਪੱਸ਼ਟ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।
ਪਰ ਇੱਕ ਆਮ ਨਿਯਮ ਜਿਸਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਉਹ ਇਹ ਹੈ ਕਿ ਕੇਵਲ ਖੁੱਲ੍ਹੀਆਂ, ਸਾਫ ਅਤੇ ਖੁਸ਼ਕ ਰਿਸਾਈਕਲ ਯੋਗ ਚੀਜ਼ਾਂ ਹੀ ਕਰਬਸਾਈਡ ਰੀਸਾਈਕਲਿੰਗ ਬਿਨ ਵਿੱਚ ਪਾਉਣੀਆਂ ਚਾਹੀਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਇੱਕ ਅਜਿਹੇ ਸਰੋਤ ਵਾਂਗ ਸਮਝੋ ਜਿੰਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ।
ਇਥੇ ਇਹੀ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਕਿਹੜੀ ਚੀਜ਼ ਰੀਸਾਈਕਲ ਹੋ ਸਕਦੀ ਹੈ ਅਤੇ ਕਿਹੜੀ ਨਹੀਂ?

Put loose, clean and dry recyclables into the kerbside recycling bin Source: Getty Images/Elva Etienne
ਇਸ ਨੂੰ ਲੈ ਕੇ 2018 ਵਿੱਚ 'ਆਸਟ੍ਰੇਲੇਸ਼ੀਅਨ ਰੀਸਾਈਕਲਿੰਗ ਲੇਬਲ' ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਸਪੱਸ਼ਟ ਨਿਰਦੇਸ਼ ਦਿੱਤਾ ਗਿਆ ਸੀ ਕਿ ਪੈਕੇਜਿੰਗ ਦੇ ਕਿਹੜੇ ਹਿੱਸੇ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ।
ਮਿਸ ਕੀਅਰਨਨ ਦੱਸਦੇ ਹਨ ਕਿ ਇਸ ਵਿੱਚ ਕੁੱਝ ਹਿੱਸਿਆਂ ਨੂੰ ਵੱਖਰਾ ਕਰਨ ਬਾਰੇ ਕਿਹਾ ਗਿਆ ਸੀ ਜਿਵੇਂ ਕਿ ਢੱਕਣ ਅਤੇ ਪਲਾਸਟਿਕ ਦੀਆਂ ਸ਼ੈਲਫਾਂ।
ਜੇਕਰ ਕਿਸੇ ਵਸਤੂ ਵਿੱਚ ਏ.ਆਰ.ਐਲ. ਨਹੀਂ ਹੈ ਅਤੇ ਤੁਹਾਨੂੰ ਪੱਕਾ ਨਹੀਂ ਪਤਾ ਕਿ ਇਹ ਰੀਸਾਈਕਲ ਕਰਨ ਯੋਗ ਹੈ ਜਾਂ ਨਹੀਂ ਤਾਂ ਬਿਹਤਰ ਇਹੀ ਹੈ ਕਿ ਤੁਸੀਂ ਇਸਨੂੰ ਰੀਸਾਈਕਲਿੰਗ ਬਿਨ ਵਿੱਚ ਨਾ ਪਾਓ ਤਾਂ ਜੋ ਇਹ ਰੀਸਾਈਕਲਿੰਗ ਯੋਗ ਬਾਕੀ ਚੀਜ਼ਾਂ ਨੂੰ ਦੂਸ਼ਿਤ ਨਾ ਕਰੇ।
ਹਾਲਾਂਕਿ ਨਰਮ ਪਲਾਸਟਿਕ ਵਰਗੀਆਂ ਚੀਜ਼ਾਂ ਨੂੰ ਕਰਬਸਾਈਡ ਰੀਸਾਈਕਲਿੰਗ ਬਿਨ ਵਿੱਚ ਨਹੀਂ ਪਾਇਆ ਜਾ ਸਕਦਾ ਪਰ ਫਿਰ ਵੀ ਇਹ ਰੀਸਾਈਕਲ ਕਰਨ ਦੇ ਯੋਗ ਹਨ। ਇੰਨ੍ਹਾਂ ਵਸਤੂਆਂ ਨੂੰ ਰਿਸਾਈਕਲ ਕਰਨ ਲਈ ਤੁਹਾਨੂੰ ਦੇਸ਼ ਭਰ ਵਿੱਚ ਇੱਕ ਨਿਰਧਾਰਿਤ ਡ੍ਰੋਪ ਆਫ ਪੁਆਇੰਟ ‘ਤੇ ਛੱਡ ਕੇ ਆਉਣਾ ਪੈਂਦਾ ਹੈ।
ਰੈੱਡ ਸਾਈਕਲ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਨਰਮ ਪਲਾਸਟਿਕ ਨੂੰ ਰਿਕਵਰ ਕਰਨ ਅਤੇ ਦੁਬਾਰਾ ਵਰਤਣ ਦੇ ਤਰੀਕੇ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕੋਲ ਦੇਸ਼ ਭਰ ਵਿੱਚ 1900 ਤੋਂ ਵੱਧ ਡ੍ਰੌਪ ਆਫ ਟਿਕਾਣੇ ਹਨ ਜਿਸ ਵਿੱਚ ਸਾਰੀਆਂ ਪ੍ਰਮੁੱਖ ਸੁਪਰਮਾਰਕੀਟਾਂ ਸ਼ਾਮਲ ਹਨ।
ਇਸ ਸੋਫਟ ਪਲਾਸਟਿਕ ਨੂੰ ਫੇਰ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਨਿਰਮਾਣ ਭਾਗੀਦਾਰਾਂ ਨੂੰ ਭੇਜ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੂੰ ਕੰਡਿਆਲੀ ਤਾਰ,ਫਰਨੀਚਰ, ਸੜਕ ਦੇ ਬੁਨਿਆਦੀ ਢਾਂਚੇ ਅਤੇ ਹੋਰ ਬਹੁਤ ਕੁੱਝ ਵਿੱਚ ਤਬਦੀਲ ਕੀਤਾ ਜਾਂਦਾ ਹੈ।
ਕੌਂਸਿਲਾਂ ਨੇ ਹੋਰ ਘਰੇਲੂ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਲਈ ਦਿਨ ਵੀ ਨਿਰਧਾਰਿਤ ਕੀਤੇ ਹੋ ਸਕਦੇ ਹਨ ਜਿੰਨ੍ਹਾਂ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ ਹੈ ਜਿਵੇਂ ਕਿ ਈ-ਵੇਸਟ, ਚਿੱਟੇ ਪਦਾਰਥ ਅਤੇ ਐਕਸ-ਰੇ। ਇਸ ਤੋਂ ਇਲਾਵਾ ਸੁਰੱਖਿਅਤ ਨਿਪਟਾਰੇ ਲਈ ਖਤਰਨਾਕ ਰਸਾਇਣਾਂ ਅਤੇ ਬੈਟਰੀਆਂ ਨੂੰ ਵੀ ਇਕੱਠਾ ਕੀਤਾ ਜਾ ਸਕਦਾ ਹੈ।
ਚਾਹੇ ਕੂੜਾ-ਕਰਕਟ ਨੂੰ ਕਿਸੇ ਨਵੀਂ ਚੀਜ਼ ਵਿੱਚ ਬਦਲਣ ਦਾ ਵਾਤਾਵਰਣ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਪਰ ਇਹ ਇਸ ਤੱਥ ਨੂੰ ਨਹੀਂ ਬਦਲਦਾ ਕਿ ਅਸੀਂ ਅਜੇ ਵੀ ਬਹੁਤ ਸਾਰੇ ਉਤਪਾਦਾਂ ਦਾ ਉਤਪਾਦਨ ਅਤੇ ਖਪਤ ਕਰ ਰਹੇ ਹਾਂ।
ਆਸਟ੍ਰੇਲੀਆ ਸਮੇਤ ਦੁਨੀਆ ਭਰ ਵਿੱਚ ਇੱਕ ਹੋਰ ਰੁਝਾਨ ਵੱਧ ਰਿਹਾ ਹੈ ਜਿਸ ਮੁਤਾਬਕ ਲੋਕ ਮੁੜ ਵਰਤੋਂ ਲਈ ਵਸਤੂਆਂ ਨੂੰ ਮੁਫਤ ਵਿੱਚ ਸਾਂਝਾ ਕਰਦੇ ਹਨ ਅਤੇ ਪ੍ਰਾਪਤ ਕਰਦੇ ਹਨ।
“ਬਾਏ ਨਥਿੰਗ ਪ੍ਰੋਜੈਕਟ” ਸੰਯੁਕਤ ਰਾਜ ਵਿੱਚ 2013 ਵਿੱਚ ਸ਼ੁਰੂ ਹੋਇਆ ਸੀ ਅਤੇ ਫਿਰ ਦੁਨੀਆ ਭਰ ਵਿੱਚ ਫੈਲ ਗਿਆ।

Photographing clothes Source: Getty Images/Su Arslanoglu
ਵਸਤੂਆਂ ਦੀ ਮੁੜ ਵਰਤੋਂ ਕਰਨ ਨਾਲ ਵਾਤਾਵਰਣ 'ਤੇ ਲੰਬੇ ਸਮੇਂ ਲਈ ਵਧੇਰੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਹ ਸਮਾਜ ਨੂੰ ਵੀ ਮਜ਼ਬੂਤ ਕਰਦਾ ਹੈ।
ਜੇਕਰ ਅਸੀਂ ਸਾਰੇ ਇੱਕ ਪਲ ਕੱਢਕੇ ਦੇਖੀਏ ਕਿ ਅਸੀਂ ਆਪਣੇ ਰਹਿੰਦ-ਖੂੰਹਦ ਨੂੰ ਕਿਵੇਂ ਰੀਸਾਈਕਲ ਕਰ ਰਹੇ ਹਾਂ ਜਾਂ ਨਿਪਟਾਰਾ ਕਰ ਰਹੇ ਹਾਂ, ਤਾਂ ਅਸੀਂ ਧਰਤੀ ਲਈ ਆਪਣੀ ਭੂਮਿਕਾ ਨਿਭਾਉਣ ਲਈ ਬਹੁਤ ਸਾਰੀਆਂ ਤਬਦੀਲੀਆਂ ਕਰ ਸਕਦੇ ਹਾਂ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ:
LISTEN TO

ਆਓ ਸਹੀ ਤਰੀਕੇ ਨਾਲ ਰੀਸਾਈਕਲ ਕਰਕੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈਏ
SBS Punjabi
20/07/202210:50
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ