ਏ ਟੀ ਓ ਟੈਕਸ ਟਾਕ ਜੂਨ 2019: ਟੈਕਸ ਰੀਟਰਨ ਭਰਨ ਸਬੰਧੀ ਅਹਿਮ ਜਾਣਕਾਰੀ

TAX TALK

Source: ato

ਇਹ ਜਾਣਕਾਰੀ ਤੁਹਾਨੂੰ ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ - ਏ ਟੀ ਓ ਅਫ਼ਸਰ ਜਗਜੀਤ ਸਿੰਘ ਨਾਲ ਇੰਟਰਵਿਊ।


ਟੈਕਸ ਰੀਟਰਨ ਭਰਨ ਦਾ ਸਮਾਂ ਆ ਰਿਹਾ ਹੈ, ਅਸੀਂ ਗੱਲ ਕਰ ਰਹੇ ਹਾਂ ਕਿ ਸਾਨੂੰ ਇਸ ਬਾਰੇ ਕੀ ਕਰਨ ਦੀ ਜ਼ਰੂਰਤ ਹੈ।

ਜੇ ਤੁਸੀਂ ਆਪਣੀ ਟੈਕਸ ਰਿਟਰਨ ਆਪ ਭਰਦੇ ਹੋ ਤਾਂ ਇਸਦੀ ਆਖਰੀ ਤਾਰੀਕ 31 ਅਕਤੂਬਰ ਹੈ, ਜੇ ਤੁਸੀਂ ਇੱਕ ਰਜਿਸਟਰਡ ਟੈਕਸ ਏਜੰਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ 31 ਅਕਤੂਬਰ ਤੋਂ ਪਹਿਲਾਂ ਘੱਟੋ-ਘੱਟ ਉਨ੍ਹਾਂ ਨਾਲ ਸੰਪਰਕ ਕਰਨ ਦੀ ਲੋੜ ਹੈ।

ਇਸ ਸਾਲ ਕੀ ਵੱਖਰਾ ਹੈ?

ਯਾਦ ਰੱਖਣ ਲਈ ਕੁਝ ਅਹਿਮ ਤਬਦੀਲੀਆਂ ਇਸ ਪ੍ਰਕਾਰ ਹਨ:

ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਰੁਜ਼ਗਾਰਦਾਤਾ ਤੋਂ ਪੇਮੈਂਟ ਸਮਰੀ ਨਾ ਪ੍ਰਾਪਤ ਹੋਵੇ। ਇਸ ਪਿਛਲਾ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ ਉਹ ਟੈਕਸ ਅਤੇ ਸੁਪਰ ਦੀ ਜਾਣਕਾਰੀ ਸਾਨੂੰ ਦੱਸਦੇ ਸੀ ਉਹ ਹੁਣ ਬਦਲ ਰਿਹਾ ਹੈ।

ਕਿਉਂਕਿ ਕੁਝ ਰੁਜ਼ਗਾਰਦਾਤਾ ਹੁਣ ਇਹ ਜਾਣਕਾਰੀ ਸਿੱਧੀ ਸਾਨੂੰ ਭੇਜਦੇ ਹਨ, ਇਸ ਲਈ ਉਨ੍ਹਾਂ ਦੁਆਰਾ ਤੁਹਾਨੂੰ ਸਾਲ ਦੇ ਅੰਤ ਵਿੱਚ ਪੇਮੈਂਟ ਸਮਰੀ ਦੇਣਾ ਜਰੂਰੀ ਨਹੀਂ ਹੁੰਦਾ।

ਹੁਣ ਤੁਸੀਂ ਇਸ ਜਾਣਕਾਰੀ ਨੂੰ ਮਾਈ ਗਵ ਵਿੱਚ ਲੌਗਇਨ ਕਰਕੇ ਅਤੇ ਏ.ਟੀ.ਓ ਔਨਲਾਈਨ ਸੇਵਾਵਾਂ ਤੱਕ ਪਹੁੰਚ ਬਣਾਕੇ ਵੇਖ ਸਕੋਗੇ। ਜੇ ਤੁਸੀਂ ਟੈਕਸ ਏਜੰਟ ਵਰਤਦੇ ਹੋ ਤਾਂ ਉਨ੍ਹਾਂ ਕੋਲ ਇਹ ਜਾਣਕਾਰੀ ਹੋਵੇਗੀ ਅਤੇ ਤੁਸੀਂ ਆਪਣੀ ਟੈਕਸ ਰਿਟਰਨ ਭਰਨ ਲਈ ਇਸਦੀ ਵਰਤੋਂ ਕਰਨ ਦੇ ਯੋਗ ਹੋਵੋਗੇ। ਇਸ ਤੋਂ ਇਲਾਵਾ, ਸਿਹਤ ਬੀਮਾਕਰਤਾਵਾਂ ਨੂੰ ਤੁਹਾਨੂੰ ਇੱਕ ਪ੍ਰਾਈਵੇਟ ਸਿਹਤ ਬੀਮਾ ਸਟੇਟਮੈਂਟ ਭੇਜਣ ਦੀ ਹੁਣ ਲੋੜ ਨਹੀਂ ਹੈ, ਇਹ ਜਾਣਕਾਰੀ ਏ.ਟੀ.ਓ. ਆਨਲਾਈਨ ਸੇਵਾਵਾਂ ਵਿਚ 20 ਜੁਲਾਈ ਤਕ ਉਪਲਬਧ ਹੋਣੀ ਚਾਹੀਦੀ ਹੈ।

ਜੇ ਤੁਸੀਂ ਏਟੀਓ ਆਨਲਾਈਨ ਸੇਵਾਵਾਂ ਰਾਹੀਂ ਆਪਣੀ ਟੈਕਸ ਰਿਟਰਨ ਭਰਦੇ ਹੋ ਤਾਂ ਕੀ ਹੋਵੇਗਾ?

ਜੇ ਤੁਸੀਂ ਏਟੀਓ ਆਨਲਾਈਨ ਸੇਵਾਵਾਂ ਰਾਹੀਂ ਆਪਣੀ ਟੈਕਸ ਰਿਟਰਨ ਭਰ ਰਹੇ ਹੋ, ਤਾਂ ਇਹ ਉਦੋਂ ਤੱਕ ਜਮ੍ਹਾਂ ਨਾ ਕਰੋ ਜਦੋਂ ਤੱਕ ਇਹ 'ਟੈਕਸ ਰੈਡੀ' ਵਜੋਂ ਦਰਸਾਈ ਨਾ ਹੋਵੇ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਇਸਦਾ ਨਤੀਜਾ ਗੰਭੀਰ ਹੋ ਸਕਦਾ ਹੈ ਅਤੇ ‘ਲੈਣੇ ਦੇ ਦੇਣੇ’  ਪੈ ਸਕਦੇ ਹਨ।

ਟੈਕਸ ਰੀਟਰਨ ਵਿੱਚ ਗ਼ਲਤੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਯਾਦ ਰੱਖਣ ਵਾਲੀ ਮਹਤੱਵਪੂਰਨ ਗੱਲ ਇਹ ਹੈ ਕਿ ‘ਹਰ ਚਮਕਦੀ ਚੀਜ਼ ਸੋਨਾ’ ਨਹੀਂ ਹੁੰਦੀ।

ਸਾਡੇ ਕੋਲ ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਆਇਆ ਜਿੱਥੇ ਇੱਕ ਅਣ-ਰਜਿਸਟਰਡ ਟੈਕਸ ਏਜੰਟ ਨੇ ਅੰਗਰੇਜ਼ੀ ਨਾ ਜਾਨਣ ਵਾਲੇ ਗਾਹਕਾਂ ਨੂੰ ਨਿਸ਼ਾਨਾ ਬਣਾਇਆ। ਉਸਨੇ ਕੰਮ ਨਾਲ ਸਬੰਧਤ ਖ਼ਰਚੇ ਵਿੱਚ ਹਜ਼ਾਰਾਂ ਡਾਲਰ ਦਾ ਗਲਤ ਦਾਅਵਾ ਪੇਸ਼ ਕੀਤਾ ਅਤੇ ਅਸੀਂ ਹੁਣ ਇਹਨਾਂ ਵਿਅਕਤੀਆਂ ਨਾਲ ਆਪਣੇ ਟੈਕਸ ਰਿਟਰਨ ਠੀਕ ਕਰਨ ਲਈ ਜੱਦੋ-ਜਹਿਦ ਕਰ ਰਹੇ ਹਾਂ। ਬਹੁਤ ਸਾਰੇ ਕੇਸ ਇਹੋ ਜਿਹੇ ਹਨ ਜਿੰਨਾ ਵਿੱਚ ਉਹਨਾਂ ਨੂੰ ਹਜ਼ਾਰਾਂ ਡਾਲਰ ਗਲਤ ਦਾਅਵਿਆਂ ਦੇ ਚਲਦਿਆਂ ਵਾਪਸ ਕਰਨ ਦੀ ਜ਼ਰੂਰਤ ਹੁੰਦੀ ਹੈ। ਹਮੇਸ਼ਾ ਜਾਂਚ ਕਰੋ ਕਿ ਕੀ ਤੁਹਾਡਾ ਟੈਕਸ ਏਜੰਟ www.tpb.gov.au 'ਤੇ ਟੈਕਸ ਪ੍ਰੈਕਟਿਸ਼ਨਜ਼ ਬੋਰਡ ਦਾ ਤਸਦੀਕ-ਸ਼ੁਦਾ ਮੈਂਬਰ ਹੈ ਜਾ ਨਹੀਂ।

ਗੈਰ-ਅੰਗਰੇਜ਼ੀ ਪਿਛੋਕੜ ਵਾਲੇ ਲੋਕਾਂ ਦੀ ਸਹਾਇਤਾ ਲਈ ਅਹਿਮ ਜਾਣਕਾਰੀ 

ਏ ਟੀ ਓ ਦੀ ਵੈਬਸਾਈਟ 'ਤੇ ਸਹਾਇਕ ਜਾਣਕਾਰੀ ਹੈ ਜੇ ਤੁਸੀਂ ato.gov.au 'ਤੇ ਜਾਂਦੇ ਹੋ ਤਾਂ ਵੈਬਸਾਈਟ ਦੇ ਹੇਠਾਂ ਸਕ੍ਰੋਲ ਕਰੋ ਅਤੇ 'ਹੋਰ ਭਾਸ਼ਾਵਾਂ' ਚੁਣੋ। ਆਪਣੀ ਮਦਦ ਲਈ ਤੁਸੀਂ ਅਨੁਵਾਦਿਤ ਜਾਣਕਾਰੀ ਦੇ ਹਿੱਸੇ ਨੂੰ ਖਗੋਲ ਸਕਦੇ ਹੋ।

ਜੇ ਤੁਹਾਨੂੰ ਆਪਣੀ ਟੈਕਸ ਰਿਟਰਨ ਵਿੱਚ ਕੁਝ ਮਦਦ ਚਾਹੀਦੀ ਹੈ, ਤਾਂ ਸਾਡੀ ਮੁਫਤ ਟੈਕਸ ਸਹਾਇਤਾ ਦੀ ਸੇਵਾ ਵੇਖੋ।

ਜੇ ਤੁਸੀਂ ਵਿੱਤ ਸਾਲ ਵਿੱਚ $60,000 ਜਾਂ ਘੱਟ ਕਮਾਈ ਕੀਤੀ ਹੈ ਅਤੇ ਸਧਾਰਨ ਟੈਕਸ ਦੇ ਮਾਮਲੇ ਹਨ, ਤਾਂ ਏਟੀਓ ਸਿਖਲਾਈ ਪ੍ਰਾਪਤ ਵਾਲੰਟੀਅਰ ਤੁਹਾਡੇ ਨੇੜੇ ਦੇ ਕਮਿਊਨਿਟੀ ਸੈਂਟਰ ਵਿਖੇ ਤੁਹਾਡੀ ਟੈਕਸ ਸਬੰਧੀ ਮਦਦ ਕਰਨ ਦੇ ਯੋਗ ਹੋ ਸਕਦੇ ਹਨ।

ਕੁਝ ਖੇਤਰਾਂ ਵਿੱਚ ਟੈਕਸ ਸਹਾਇਤਾ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ। ਆਪਣੇ ਇਲਾਕੇ ਵਿੱਚ ਟੈਕਸ ਸਹਾਇਤਾ ਬਾਰੇ ਪਤਾ ਕਰਨ ਲਈ, ਤੁਸੀਂ ਸਾਨੂੰ 13 28 61 'ਤੇ ਕਾਲ ਕਰ ਸਕਦੇ ਹੋ।
Jagjeet Singh
Jagjit Singh from the Australian Taxation Office. Source: Supplied by Danyal Syed
Read this story in English:

If you’re lodging your own tax return it’s due by 31 October.  If you are using a registered tax agent you need to contact them before 31 October.

As tax time is fast approaching, we’re going to talk about what you need to do get it right. We’ve spoken to Jagjit Singh, Community Relations Officer, ATO to discuss some of the key issues regarding lodging this year’s tax returns.

For more information, listen to a report in Punjabi, by clicking the audio link above.

What’s different this year? 

There are a couple of important changes to remember:

You may not receive your payment summary from your employer. This is because the way employers report tax and super information to us is changing.

As some employers now send us your tax and super information each time they pay you they are not obliged to give you an end of year payment summary. 

You will now see this information by logging into myGov and accessing ATO online services.  If you use a tax agent they will have this information and will be able to use it to pre-fill your tax return.

Also, health insurers are no longer required to send you a private health insurance statement.  This information should be available in ATO online services by 20 July.

What if you do your own tax return through ATO online services?

If you are doing your own tax return through ATO online services, do not lodge until your information is marked as 'Tax Ready'. If you do there is a risk that your data may be changed and you may end up with a debt. 

What are the consequences of lodging incorrect returns?

The important thing to remember is, if it sounds too good to be true, it probably is.

We recently had a case where an unregistered tax agent targeted non-English speaking clients. He claimed thousands of dollars in incorrect work-related expenses.  We are working with these individuals to correct their tax returns and in many cases, they now need to pay back the thousands of dollars of incorrect claims.

Make sure you check your tax agent is registered with the Tax Practitioners Board at

Help available for people from non-English speaking backgrounds:

We have helpful information on the ATO website. If you search ato.gov.au, scroll to the bottom of the website and select ‘Other languages’. You’ll find translated products to help you.

If you need some help with your tax return, check out our free Tax Help service.

If you earned around $60,000 or less in the financial year and have simple tax affairs, an ATO trained volunteer may be able to help you with your tax at a community centre near you. 

In some areas, Tax Help is available in languages other than English too. To find out about Tax Help in your area, you can call the ATO on 13 28 61.

Listen to  Monday to Friday at 9 pm. Follow us on  and .


Share