'ਮਾਣ ਵਾਲ਼ੀ ਗੱਲ': ਸਿਡਨੀ ਦੇ ਅਮਰ ਸਿੰਘ ਨੇ ਜਿੱਤਿਆ ਆਸਟ੍ਰੇਲੀਆ ਦਾ 'ਲੋਕਲ ਹੀਰੋ' ਐਵਾਰਡ

Amar Singh Aus Day Award.jpg

Amar Singh received the Australian of the Year Local Hero Award from Prime Minister Anthony Albanese on 25 January 2023. Credit: NADC, Salty Dingo

ਸਿੱਖ ਚੈਰਿਟੀ ਸੰਸਥਾ ਟਰਬਨਜ਼ 4 ਆਸਟ੍ਰੇਲੀਆ ਦੇ ਸੰਸਥਾਪਕ ਤੇ ਪ੍ਰਧਾਨ ਅਮਰ ਸਿੰਘ ਨੂੰ ਆਸਟ੍ਰੇਲੀਅਨ ਆਫ ਦਿ ਈਅਰ ਐਵਾਰਡਜ਼ ਤਹਿਤ 'ਲੋਕਲ ਹੀਰੋ' ਸ਼੍ਰੇਣੀ ਲਈ ਕੈਨਬਰਾ ਵਿੱਚ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬੀਨੀਜ਼ੀ ਵੱਲੋਂ ਦਿੱਤਾ ਗਿਆ।


ਟਰਬਨਜ਼ 4 ਆਸਟ੍ਰੇਲੀਆ ਸੰਸਥਾ 2015 ਨੇ ਜੰਗਲਾਂ ਦੀ ਅੱਗ, ਮਹਾਂਮਾਰੀ, ਹੜ੍ਹਾਂ ਅਤੇ ਸੋਕੇ ਤੋਂ ਪ੍ਰਭਾਵਿਤ ਹਜ਼ਾਰਾਂ ਆਸਟ੍ਰੇਲੀਅਨ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ।

ਇਹ ਸੰਸਥਾ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਕਰਿਆਨੇ ਦੇ ਸਮਾਨ ਪ੍ਰਦਾਨ ਕਰਨ ਲਈ ਵੀ ਜਾਣੀ ਜਾਂਦੀ ਹੈ।
ਸੰਸਥਾ ਨੂੰ ਮੋਢੀ ਭੂਮਿਕਾ ਅਦਾ ਕਰਦੇ ਅਮਰ ਸਿੰਘ ਨੂੰ ਇਨ੍ਹਾਂ ਸੇਵਾਵਾਂ ਦੇ ਚਲਦਿਆਂ ਨਿਊ ਸਾਊਥ ਵੇਲਜ਼ ਦੇ 'ਲੋਕਲ ਹੀਰੋ' ਦਾ ਐਜਾਜ਼ ਹਾਸਿਲ ਹੋਇਆ ਸੀ।

ਹੁਣ ਸਾਰੇ ਰਾਜਾਂ ਅਤੇ ਖਿਤਿਆਂ ਵਿਚਲੇ 'ਲੋਕਲ ਹੀਰੋ' ਵਿੱਚੋਂ ਉਨ੍ਹਾਂ ਨੂੰ ਦੇਸ਼ ਭਰ ਵਿੱਚੋਂ ਇਸ ਸਨਮਾਨ ਲਈ ਚੁਣ ਲਿਆ ਗਿਆ ਹੈ।

ਉਨਾਂ ਆਪਣਾ ਇਹ ਸਨਮਾਨ ਸੰਸਥਾ ਨਾਲ ਜੁੜੇ ਸੇਵਾਦਾਰਾਂ ਅਤੇ ਸਿੱਖ ਦਸਤਾਰ ਨੂੰ ਸਮਰਪਿਤ ਕੀਤਾ ਹੈ।
Amar Singh, the President of Turbans for Australia
Amar Singh is the President of the charity organization Turbans 4 Australia. Source: SBS
ਅਮਰ ਸਿੰਘ ਨੇ ਦੱਸਿਆ ਕਿ ਉਸਨੂੰ ਆਸਟ੍ਰੇਲੀਆ ਵਿੱਚ ਕਈ ਵਾਰ ਨਸਲੀ ਭੇਦ-ਭਾਵ ਨਾਲ ਜੁੜੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਪਰ ਉਹਨਾਂ ਇਸਤੋਂ ਉੱਪਰ ਉਠਕੇ ਸਮਾਜ-ਸੇਵੀ ਕੰਮਾਂ ਨੂੰ ਅਪਣਾਇਆ ਅਤੇ ਇੱਕ ਸਿੱਖ ਸੇਵਾਦਾਰ ਵਜੋਂ ਆਸਟ੍ਰੇਲੀਆ ਵਿੱਚ ਆਪਣੀ ਜਗ੍ਹਾ ਬਣਾਈ।

ਅਮਰ ਸਿੰਘ ਨਾਲ ਆਸਟ੍ਰੇਲੀਆ ਡੇ ਸਬੰਧੀ 23 ਜਨਵਰੀ ਨੂੰ ਕੀਤੀ ਇੰਟਰਵਿਊ ਸੁਨਣ ਲਈ ਕਲਿਕ ਕਰੋ....
LISTEN TO
Meet Sikh volunteer Amar Singh image

'ਮਾਣ ਵਾਲ਼ੀ ਗੱਲ': ਸਿਡਨੀ ਦੇ ਅਮਰ ਸਿੰਘ ਨੇ ਜਿੱਤਿਆ ਆਸਟ੍ਰੇਲੀਆ ਦਾ 'ਲੋਕਲ ਹੀਰੋ' ਐਵਾਰਡ

SBS Punjabi

11:13

Share