ਮਨੁੱਖਤਾ ਦੀ ਸੇਵਾ ਕਿਸੀ ਧਰਮ ਜਾਂ ਭਾਸ਼ਾ ਦੀ ਮੁਥਾਜ ਨਹੀਂ ਹੁੰਦੀ।
66 ਸਾਲਾ ਹੈਲਨ ਅਤੇ ਉਸ ਦਾ 78 ਸਾਲਾ ਪਤੀ ਪੀਟ, ਪਿਛਲੇ 4 ਸਾਲਾਂ ਤੋਂ ਆਪਣਾ ਜ਼ਿਆਦਾ ਸਮਾਂ ਬਤੌਰ ਸਿੱਖ ਸੇਵਾਦਾਰ ਵਜੋਂ ਬਿਤਾ ਰਹੇ ਹਨ। ਇਹ ਦੋਵੇਂ ਕੋਵਿਡ ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਨਿਰਥੱਕ ਹਰ ਐਤਵਾਰ ਆਸਟ੍ਰੇਲੀਆ ਦੇ ਦੂਰ ਦੁਰਾਡੇ ਖ਼ੇਤਰਾਂ ਵਿੱਚ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਉਂਦੇ ਹਨ।
ਇਸ ਕਾਰਨ ਉਨ੍ਹਾਂ ਨੂੰ ਆਪਣੀ ਜੀਵਨਸ਼ੈਲੀ ਵਿੱਚ ਕਈ ਬਦਲਾਅ ਵੀ ਲਿਆਣੇ ਪਏ ਜਿਨ੍ਹਾਂ ਵਿੱਚੋਂ ਇੱਕ ਚਰਚ ਵਿੱਚ ਹੋਣ ਵਾਲੀ 'ਸੰਡੇ ਮਾਸ' ਵਿੱਚ ਹਾਜ਼ਰੀ ਨਾ ਲਗਾ ਪਾਉਣਾ ਵੀ ਸ਼ਾਮਲ ਹੈ।
ਐਸ ਬੀ ਐਸ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਇਸਦਾ ਦੁੱਖ ਨਹੀਂ ਹੈ ਕਿਉਂਕਿ ਉਹ ਇਸ ਮਨੁੱਖਤਾ ਦੀ ਸੇਵਾ ਰਾਹੀਂ ਹੀ ਪਰਮਾਤਮਾ ਦੀ ਪੂਜਾ ਕਰ ਰਹੇ ਹਨ ਅਤੇ ਅਨੰਦ ਦੀ ਵੀ ਪ੍ਰਾਪਤੀ ਕਰ ਰਹੇ ਹਨ।
ਸੁਣੋ ਪੀਟ ਅਤੇ ਹੈਲਨ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਖਾਸ ਗੱਲ-ਬਾਤ ---
LISTEN TO
ਜਾਣੋ ਸਿੱਖੀ ਸੇਵਾ ਸਿਧਾਂਤਾਂ ਤੋਂ ਪ੍ਰੇਰਿਤ ਹੋ ਇਹ ਬਜ਼ੁਰਗ ਆਸਟ੍ਰੇਲੀਅਨ ਜੋੜਾ ਕਿਵੇਂ ਬਣਿਆ ਸੇਵਾਦਾਰ
SBS Punjabi
05/12/202405:08
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।