ਪੂਰੀ ਦੁਨੀਆ ਵਿੱਚ ‘ਸਵਿੰਗ ਦੇ ਸੁਲਤਾਨ’ ਦੇ ਨਾਮ ਨਾਲ ਜਾਣੇ ਜਾਂਦੇ ਪਾਕਿਸਤਾਨ ਦੇ ਮਹਾਨ ਖਿਡਾਰੀ ਵਸੀਮ ਅਕਰਮ ਨੇ ਇਸ ਵਿਸ਼ੇਸ਼ ਇੰਟਰਵਿਊ ਰਾਹੀਂ ਜਿੱਥੇ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਅਤੇ ਭਾਰਤ ਤੇ ਪਾਕਿਸਤਾਨੀ ਕ੍ਰਿਕੇਟ ਸਬੰਧਾਂ ਬਾਰੇ ਗੱਲ ਕੀਤੀ, ਉੱਥੇ ਨਾਲ ਹੀ ਉਹਨਾਂ ਨੇ ਆਸਟ੍ਰੇਲੀਆ ਪ੍ਰਤੀ ਆਪਣੀ ਸਾਂਝ ਬਾਰੇ ਵੀ ਖੁੱਲ ਕੇ ਦੱਸਿਆ।
ਲਾਹੌਰ ਦੇ ਜੰਮੇ-ਪਲੇ ਸ਼੍ਰੀ ਅਕਰਮ ਨੇ ਕਿਹਾ ਕਿ ਪੰਜਾਬੀ ਦੁਨੀਆਂ ਦੀ ਬੇਹਤਰੀਨ ਜ਼ੁਬਾਨ ਹੈ, ਤੇ ਆਸਟ੍ਰੇਲੀਆ 'ਚ ਲੋਕਾਂ ਨੂੰ ਪੰਜਾਬੀ ਬੋਲਦੇ ਵੇਖਕੇ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ।
ਓਹਨਾ ਨੇ ਆਪਣੀ ਸਵੈ-ਜੀਵਨੀ ਸੁਲਤਾਨ ਬਾਰੇ ਵੀ ਜ਼ਿਕਰ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਸਿਧਾਂਤਾਂ 'ਤੇ ਵੀ ਚਾਨਣਾ ਪਾਇਆ।
ਹਾਲ ਹੀ ਵਿੱਚ ਹੋਏ ਟੀ-20 ਵਰਲਡ ਕੱਪ ਵਿੱਚ ਉਹਨਾਂ ਵਲੋਂ ਭਾਰਤ ਅਤੇ ਪਾਕਿਸਤਾਨ ਦੇ ਪ੍ਰਦਰਸ਼ਨ ਅਤੇ ਦੋਹਾਂ ਟੀਮਾਂ 'ਚ ਆਪਣੇ ਮਨਭਾਉਂਦੇ ਖਿਡਾਰੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।
ਇਹ ਦਿਲਚਸਪ ਇੰਟਰਵਿਊ ਸੁਨਣ ਲਈ ਪੇਜ ਉੱਪਰ ਦਿੱਤੇ ਆਡੀਓ ਬਟਨ ਨੂੰ ਕਲਿਕ ਕਰੋ....