'ਬੱਲੇ-ਬੱਲੇ': ਆਸਟ੍ਰੇਲੀਆ ਗੋਟ ਟੈਲੇਂਟ ਦੀ ਸਟੇਜ ਉੱਤੇ ਛਾਇਆ ਪੰਜਾਬੀਆਂ ਦਾ ਲੋਕ ਨਾਚ ਭੰਗੜਾ

DTB-1014.jpg

Down To Bhangra team performing at Australia's Got Talent auditions. Credit: Supplied

ਚੈਨਲ 7 ਦੁਆਰਾ ਪੇਸ਼ ਕੀਤੇ ਜਾਂਦੇ 'ਆਸਟ੍ਰੇਲੀਆ ਹੈਜ਼ ਗੋਟ ਟੈਲੇਂਟ 2022' ਵਿੱਚ ਦਰਸ਼ਕ ਅਤੇ ਜੱਜ ਉਸ ਸਮੇਂ ਜੋਸ਼ ਨਾਲ਼ ਤਾੜ੍ਹੀਆਂ ਮਾਰ ਉੱਠੇ ਜਦੋਂ ਸਿਡਨੀ ਦੀ 'ਡਾਊਨ ਟੂ ਭੰਗੜਾ’ ਟੀਮ ਦੇ ਸੈਂਕੜੇ ਮੈਂਬਰਾਂ ਨੇ ਪੰਜਾਬੀ ਲੋਕ ਨਾਚ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਗਰੁੱਪ ਦੇ ਸੰਸਥਾਪਕ ਜਸਲੀਨ ਕੌਰ ਅਤੇ ਮਨਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੀ ਕੌਮੀ ਸਟੇਜ ਉੱਤੇ ਮਿਲਦਾ ਮਾਣ-ਸਤਿਕਾਰ ਉਹਨਾਂ ਦੀ ਪੂਰੀ ਟੀਮ ਦੇ ਸਹਿਯੋਗ ਅਤੇ ਮੇਹਨਤ ਦਾ ਨਤੀਜਾ ਹੈ।


‘ਡਾਊਨ ਟੂ ਭੰਗੜਾ’ ਦੀ ਟੀਮ ਵਿੱਚ ਕੁੱਲ 500 ਦੇ ਕਰੀਬ ਮੈਂਬਰ ਹਨ। ਇੰਨ੍ਹਾਂ ਵਿੱਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸ਼ਾਮਲ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਜਸਲੀਨ ਕੌਰ ਅਤੇ ਮਨਬੀਰ ਸਿੰਘ ਨੇ ਦੱਸਿਆ ਕਿ ਜਦੋਂ ‘ਆਸਟ੍ਰੇਲੀਆ ਹੈਜ਼ ਗੋਟ ਟੈਲੇਂਟ’ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੂੰ ਬਹੁਤ ਹੈਰਾਨੀ ਅਤੇ ਖੁਸ਼ੀ ਹੋਈ।

ਉਹਨਾਂ ਦੱਸਿਆ ਕਿ ਇਸ ਖ਼ਾਸ ਪਰਫਾਰਮੈਂਸ ਲਈ ਉਹਨਾਂ ਤਿੰਨ ਮਹੀਨੇ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ।

ਜਸਲੀਨ ਕੌਰ ਅਤੇ ਮਨਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਲੋਕ-ਨਾਚ ਭੰਗੜੇ ਨੂੰ ਕਿਸੇ ਇੱਕ ਵਰਗ ਤੱਕ ਨਹੀਂ ਬਲਕਿ ਵਿਆਪਕ ਤੌਰ ਉੱਤੇ ਹੋਰ ਭਾਈਚਾਰਿਆਂ ਤੱਕ ਪਹੁੰਚਾਉਣਾ ਚਹੁੰਦੇ ਹਨ।

ਪੂਰੀ ਜਾਣਕਾਰੀ ਲਈ ਪੇਜ਼ ਉੱਪਰ ਸਾਂਝੀ ਕੀਤੀ ਗਈ ਆਡੀਓ ਇੰਟਰਵਿਊ ਸੁਣੋ...

Share