ਕੁਝ ਭਾਈਚਾਰਕ ਜਥੇਬੰਦੀਆਂ ਨੇ ਖਜਾਨਚੀ ਜੋਸ਼ ਫਰਾਈਡਨਬਰਗ ਦੁਆਰਾ ਪੇਸ਼ ਬਜਟ ਪਿੱਛੋਂ ਗੈਰ ਅੰਗਰੇਜ਼ੀ ਪਿਛੋਕੜ ਵਾਲੇ ਪ੍ਰਵਾਸੀ ਭਾਈਚਾਰੇ ਉੱਤੇ ਇਸਦੇ ਸੰਭਾਵੀ ਅਸਰ ਬਾਰੇ ਚਿੰਤਾ ਪ੍ਰਗਟਾਈ ਹੈ।
ਦੇਸ਼ ਦਾ ਮਾਈਗ੍ਰੇਸ਼ਨ ਪ੍ਰੋਗਰਾਮ 160,000 ਉੱਤੇ ਕੈਪ ਕੀਤਾ ਗਿਆ ਹੈ ਅਤੇ ਪਰਿਵਾਰਾਂ ਵਾਲੇ ਵੀਜ਼ੇ ਵੀ ਹੁਣ ਸੀਮਤ ਨੰਬਰ ਵਿੱਚ ਉਪਲੱਬਧ ਹੋਣਗੇ।
ਪਾਰਟਰ ਵੀਜ਼ਾ ਲਈ ਆਸਟ੍ਰੇਲੀਆ ਆਉਣ ਵਾਲੇ ਪਤੀ ਜਾਂ ਪਤਨੀ ਅਤੇ ਉਨ੍ਹਾਂ ਦੇ ਇੱਥੇ ਰਹਿੰਦੇ ਸਪਾਂਸਰ ਨੂੰ ਅੰਗਰੇਜ਼ੀ ਦੇ ਮਿਆਰ ਦੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।
ਦਿ ਫੈੱਡਰੇਸ਼ਨ ਆਫ ਐਥਨਿਕ ਕਮਿਊਨਿਟੀ ਕੌਂਸਲ ਆਫ ਆਸਟ੍ਰੇਲੀਆ (ਫੈਕਾ) ਦੇ ਚੀਫ ਐਗਜ਼ੈਕਟਿਵ ਮੁਹੰਮਦ ਅਲ ਖ਼ਫ਼ਾਜ਼ੀ ਨੇ ਇਸ ਐਲਾਨ ਪਿੱਛੋਂ ਚਿੰਤਾ ਪ੍ਰਗਟਾਈ ਹੈ।
ਉਧਰ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਦੱਸਿਆ ਹੈ ਕਿ 2020 ਦੇ ਫੈਡਰਲ ਬਜਟ ਵਿੱਚ ਮਾਨਵਤਾਵਾਦੀ ਪ੍ਰੋਗਰਾਮ ਤਹਿਤ 13,750 ਥਾਂਵਾਂ ਰਾਖਵੀਆਂ ਰੱਖੀਆਂ ਗਈਆਂ ਹਨ।
ਰਫਿਊਜ਼ੀ ਕੌਂਸਲ ਆਫ ਆਸਟ੍ਰੇਲੀਆ ਨੇ ਇਸ ਫੈਸਲੇ ਤੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਹੈ ਕਿ 2013 ਵਿੱਚ ਚੋਣਾਂ ਵਾਲੇ ਸਮੇਂ ਇਹ ਗਿਣਤੀ 20,000 ਉੱਤੇ ਸੀ ਜੋ ਹੁਣ ਘਟਾ ਦਿੱਤੀ ਗਈ ਹੈ।
ਕੌਂਸਲ ਦੇ ਚੀਫ ਐਗਜ਼ੈਕਟਿਵ ਪਾਲ ਪਾਵਰ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਕਰੋਨਾਵਾਇਰਸ ਮਹਾਂਮਾਰੀ ਦਾ ਬਹਾਨਾ ਲਾਕੇ ਮਾਨਵਤਾਵਾਦੀ ਪ੍ਰੋਗਰਾਮ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੈ।
ਐੱਸ ਬੀ ਐੱਸ ਨਿਊਜ਼ ਦੀ ਸਟੈਫਨੀ ਕੌਰਸੈੱਟੀ ਦੁਆਰਾ ਤਿਆਰ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਇਆ ਐੱਸ ਬੀ ਐੱਸ ਪੰਜਾਬੀ ਤੋਂ ਪ੍ਰੀਤਇੰਦਰ ਸਿੰਘ ਗਰੇਵਾਲ। ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ